ਕਰੇਨ ਵਾਲੇ ਨੇ ਲਈ ਬੰਦੇ ਦੀ ਜਾਨ, ਬੁਰੀ ਤਰ੍ਹਾਂ ਕੁਚਲ ਦਿੱਤਾ ਸਿਰ, ਮੌਕੇ ਤੇ ਹੋਈ ਮੋਤ

ਜਲੰਧਰ ਦੇ ਥਾਣਾ ਨੰਬਰ 7 ਅਧੀਨ ਪੈਂਦੀ 66 ਫੁੱਟੀ ਰੋਡ ਉੱਤੇ ਪੈਟਰੋਲ ਪੰਪ ਅਤੇ ਕੇਹਰੂ ਮਾਲ ਦੇ ਨੇੜੇ ਇਕ ਹਾਦਸਾ ਵਾਪਰਿਆ ਹੈ। ਜਿਸ ਵਿਚ ਇਕ ਕਰੇਨ ਨੇ ਇਕ ਪਰਵਾਸੀ ਨੂੰ ਕੁਚਲ ਦਿੱਤਾ ਹੈ, ਜਿਸ ਨੇ ਥਾਂ ਤੇ ਹੀ ਦਮ ਤੋੜ ਦਿੱਤਾ। ਮ੍ਰਿਤਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਉਸ ਦੀ ਪਛਾਣ ਸੀਤਾ ਰਾਮ ਪੁੱਤਰ ਅਵਤਾਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਸੱ-ਟ ਲੱਗੀ ਹੋਣ ਕਾਰਨ ਉਸ ਦੇ ਪਲੱਸਤਰ ਲੱਗਾ ਹੋਇਆ ਸੀ। ਇਕ ਵਿਅਕਤੀ ਦਾ ਕਹਿਣਾ ਹੈ ਕਿ ਉਹ ਪੌਣੇ ਘੰਟੇ ਤੋਂ ਕਦੇ ਸਦਰ ਥਾਣੇ, ਕਦੇ ਕੰਟਰੋਲ ਰੂਮ ਨੂੰ ਅਤੇ ਕਦੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਫੋਨ ਕਰ ਰਹੇ ਹਨ।

ਇਕ ਨੌਜਵਾਨ ਸੁਰੇਸ਼ ਨੇ ਦੱਸਿਆ ਕਿ ਕਰੇਨ ਨੇ ਇਕ ਅਜਿਹੇ ਵਿਅਕਤੀ ਨੂੰ ਕੁਚਲ ਦਿੱਤਾ ਹੈ, ਜੋ ਪਹਿਲਾਂ ਹੀ ਤੁਰ ਨਹੀਂ ਸੀ ਸਕਦਾ। ਕ੍ਰੇਨ ਚਾਲਕ ਦਾ-ਰੂ ਦੀ ਲੋਰ ਵਿੱਚ ਸੀ। ਇੱਥੇ ਕੰਮ ਚੱਲ ਰਿਹਾ ਸੀ ਪਰ ਹੁਣ ਮੌਕੇ ਤੋਂ ਸਾਰੇ ਹੀ ਦੌੜ ਗਏ ਹਨ। ਪੁਲਿਸ ਵੀ ਮੌਕੇ ਤੇ ਦੇਰ ਨਾਲ ਪਹੁੰਚੀ ਹੈ। ਵਜਿੰਦਰ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਇਕ ਵਿਅਕਤੀ ਤੇ ਜੇ ਸੀ ਬੀ ਚੜ੍ਹਾ ਦਿੱਤੀ ਗਈ ਹੈ। ਜੋ ਘਟਨਾ ਸਥਾਨ ਤੇ ਹੀ ਦਮ ਤੋੜ ਗਿਆ। ਉਸ ਦੇ ਪੈਰ ਤੇ ਪਲੱਸਤਰ ਲੱਗਾ ਹੋਇਆ ਸੀ।

ਵਜਿੰਦਰ ਦਾ ਕਹਿਣਾ ਹੈ ਕਿ ਜੇ ਸੀ ਬੀ ਮਸ਼ੀਨ ਤੇ 3 ਵਿਅਕਤੀ ਸਵਾਰ ਸਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਲਗਪਗ 7:30 ਵਜੇ ਇਤਲਾਹ ਮਿਲੀ ਸੀ ਕਿ ਇਕ ਕਰੇਨ ਨੇ ਕਿਸੇ ਰਾਹਗੀਰ ਨੂੰ ਕੁਚਲ ਦਿੱਤਾ ਹੈ। ਉਨ੍ਹਾਂ ਨੇ ਮੌਕੇ ਤੇ ਪੁੱਜ ਕੇ ਦੇਖਿਆ ਤਾਂ ਕਾਫੀ ਇਕੱਠ ਹੋ ਚੁੱਕਾ ਸੀ। ਮ੍ਰਿਤਕ ਦੀ ਪਛਾਣ ਸੀਤਾ ਰਾਮ ਪੁੱਤਰ ਅਵਤਾਰ ਸਿੰਘ ਵਜੋਂ ਹੋਈ ਹੈ। ਹਾਦਸਾ ਕੇਹਰੂ ਮਾਲ ਦੇ ਨੇੜੇ ਹੋਇਆ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪਤਾ ਲੱਗਾ ਹੈ ਕਿ ਮ੍ਰਿਤਕ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ।

ਪਹਿਲਾਂ ਇਥੇ ਉਹ ਰਿਕਸ਼ਾ ਚਲਾਉਂਦਾ ਸੀ ਪਰ ਹੁਣ ਸੱ-ਟ ਲੱਗ ਜਾਣ ਕਾਰਨ ਕੋਈ ਕੰਮ ਨਹੀਂ ਸੀ ਕਰਦਾ, ਬਸ ਸੈਰ ਹੀ ਕਰਦਾ ਸੀ। ਕਰੇਨ ਦੇ ਟਾਇਰ ਹੇਠ ਆਉਣ ਕਾਰਨ ਉਸ ਦੀ ਜਾਨ ਗਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕ੍ਰੇਨ ਨੂੰ ਕ-ਬ-ਜ਼ੇ ਵਿੱਚ ਲੈ ਲਿਆ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਦੇਹ ਦਾ ਪੋਸ-ਟਮਾ-ਰਟ-ਮ ਕਰਵਾਇਆ ਜਾ ਰਿਹਾ ਹੈ। ਕਰੇਨ ਚਾਲਕ ਮੌਕੇ ਤੋਂ ਦੌੜ ਗਿਆ ਹੈ ਪਰ ਉਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *