ਘਰੋਂ ਟਿਊਸ਼ਨ ਪੜ੍ਹਨ ਗਈ ਕੁੜੀ ਨਾਲ ਰਸਤੇ ਚ ਵਾਪਰਿਆ ਵੱਡਾ ਹਾਦਸਾ, ਜਦ ਤੱਕ ਪਹੁੰਚੇ ਹਸਪਤਾਲ, ਹੋ ਗਈ ਬਹੁਤ ਦੇਰ

ਸਾਰੇ ਜਾਣਦੇ ਹਾਂ ਕਿ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਾ ਕਰਨਾ ਸਾਡੇ ਲਈ ਕਿੰਨਾ ਹੀ ਨੁਕਸਾਨਦਾਇਕ ਹੋ ਸਕਦਾ ਹੈ। ਫਿਰ ਵੀ ਕੁਝ ਲੋਕ ਜਲਦੀ ਦੇ ਚੱਕਰ ਵਿੱਚ ਬਹੁਤ ਤੇਜ ਰਫਤਾਰ ਨਾਲ ਜਾਂਦੇ ਹਨ। ਜਦ ਕਿ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਹਰ ਇਨਸਾਨ ਲਈ ਜ਼ਰੂਰੀ ਹੈ। ਫਿਰ ਵੀ ਕੁਝ ਲੋਕ ਪਾਲਣਾ ਕਰਨ ਵਿੱਚ ਕੁਤਾਹੀ ਵਰਤ ਜਾਂਦੇ ਹਨ। ਜਿਸ ਕਰਕੇ ਉਹ ਆਪਣੀ ਅਤੇ ਦੂਜੇ ਦੀ ਜਾਨ ਨੂੰ ਵੱਡਾ ਸਿਆਪਾ ਛੇੜ ਦਿੰਦੇ ਹਨ। ਜਿਵੇਂ ਕਿ ਅੱਜ ਦਾ ਹੀ ਕੁਝ ਸਮੇਂ ਪਹਿਲਾਂ ਦਾ ਇਕ ਮਾਮਲਾ ਜਲੰਧਰ ਸ਼ਹਿਰ ਤੋਂ ਸਾਹਮਣੇ ਆਇਆ ਸੀ,

ਜਿੱਥੇ ਇੱਕ ਤੇਜ਼ ਰਫਤਾਰ ਟਰਾਲੀ ਚਾਲਕ ਨੇ ਓਵਰਟੇਕ ਦੇ ਚੱਕਰ ਵਿਚ ਮੋਟਰਸਾਈਕਲ ਤੇ ਸਵਾਰ ਲੜਕਾ ਲੜਕੀ ਨੂੰ ਟੱਕਰ ਮਾਰ ਦਿੱਤੀ ਸੀ। ਜਿਸ ਕਾਰਨ ਲੜਕਾ ਲੜਕੀ ਗੰ-ਭੀ-ਰ ਰੂਪ ਵਿਚ ਜ਼-ਖ-ਮੀ ਹੋ ਗਏ ਸਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਬਟਾਲਾ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਸਕੂਲ ਨੂੰ ਜਾ ਰਹੀ ਅਰਪਨਦੀਪ ਕੌਰ ਨਾਮਕ ਲੜਕੀ ਉਮਰ 17 ਸਾਲ ਨੂੰ ਇੱਕ ਟਰੈਕਟਰ ਨੇ ਟੱਕਰ ਮਾਰ ਦਿੱਤੀ। ਮੌਜੂਦਾ ਵਿਅਕਤੀਆਂ ਵੱਲੋਂ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ।

ਜਿੱਥੇ ਡਾਕਟਰਾਂ ਵੱਲੋਂ ਲੜਕੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਰਪਨਦੀਪ ਕੌਰ ਉਨ੍ਹਾਂ ਦੇ ਭਰਾ ਦੀ ਪੋਤਰੀ ਸੀ। ਜੋ ਕਿ ਐਕਟਿਵਾ ਤੇ ਸਵਾਰ ਹੋ ਕੇ ਸਕੂਲ ਜਾ ਰਹੀ ਸੀ। ਜਿਸ ਨੂੰ ਇੱਕ ਟਰੈਕਟਰ ਚਾਲਕ ਨੇ ਟੱਕਰ ਮਾਰ ਦਿੱਤੀ ਅਤੇ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਟੇਡੀਅਮ ਵਿੱਚ ਬੈਠੇ ਸੀ ਤਾਂ ਉਨ੍ਹਾਂ ਨੂੰ ਪਿੰਡ ਦੇ ਸਾਬਕਾ ਸਰਪੰਚ ਨੇ ਫੋਨ ਰਾਹੀਂ ਇਸ ਦੀ ਸੂਚਨਾ ਦਿੱਤੀ।

ਜਿਸ ਤੋਂ ਬਾਅਦ ਉਹ ਘਟਨਾ ਸਥਾਨ ਉੱਤੇ ਪਹੁੰਚੇ। ਰਣਜੀਤ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਜਾ ਰਹੇ ਸਨ ਕਿ ਉਨ੍ਹਾਂ ਨੇ ਕਤਿਬਾ ਰਾਹ ਵਿੱਚ ਇੱਕ ਹਾਦਸਾ ਵਾਪਰਿਆ ਹੋਇਆ ਦੇਖਿਆ। ਲੋਕਾਂ ਵੱਲੋਂ ਉਨ੍ਹਾਂ ਨੂੰ ਮਦਦ ਲਈ ਰੋਕਿਆ ਗਿਆ ਸੀ। ਉਸ ਸਮੇਂ ਲੜਕੀ ਦੇ ਸਾਹ ਚੱਲ ਰਹੇ ਸਨ ਅਤੇ ਉਹ ਬੋਲ ਵੀ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 108 ਨੰਬਰ ਤੇ ਫੋਨ ਕੀਤਾ ਪਰ ਕਿਸੇ ਕਾਰਨ ਕਰਕੇ ਐਂਮਬੁਲੈਂਸ ਲੇਟ ਹੋ ਗਈ ਅਤੇ ਉਥੇ ਨਾ ਪਹੁੰਚੀ।

ਉਹ ਆਪਣੀ ਗੱਡੀ ਵਿੱਚ ਹੀ ਲੜਕੀ ਨੂੰ ਲੈ ਕੇ ਹਸਪਤਾਲ ਪਹੁੰਚੇ ਪਰ ਡਾਕਟਰਾਂ ਦੁਆਰਾ ਲੜਕੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਰਪਨਦੀਪ ਕੌਰ ਉਮਰ 17 ਸਾਲ ਜਿਸ ਨਾਲ ਸਕੂਲ ਰੋਡ ਦਾਣਾ ਮੰਡੀ ਕੋਲ਼ ਇਹ ਭਿ-ਆ-ਨ-ਕ ਹਾਦਸਾ ਵਾਪਰਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਲੜਕੀ ਨੂੰ ਹਸਪਤਾਲ ਵਿਚ ਲਿਆਇਆ ਗਿਆ ਸੀ ਤਾਂ ਲੜਕੀ ਉਨ੍ਹਾਂ ਕੋਲ ਮ੍ਰਿਤਕ ਹਾਲਤ ਵਿੱਚ ਹੀ ਪਹੁੰਚੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *