ਸਵੇਰੇ ਸਵੇਰੇ ਗੁਰਦਵਾਰਾ ਸਾਹਿਬ ਤੋਂ ਵਾਪਿਸ ਆ ਰਹੇ ਮੁੰਡਿਆਂ ਨਾਲ ਵੱਡੀ ਜੱਗੋ ਤੇਰਵੀ, ਹਵਾ ਚ ਉਡਾਕੇ ਮਾਰੇ ਮੁੰਡੇ

ਲਿੰਕ ਰੋਡ ਤੋਂ ਵੱਡੀ ਸੜਕ ਤੇ ਚੜ੍ਹਦੇ ਵਕਤ ਜਾਂ ਸੜਕ ਪਾਰ ਕਰਦੇ ਵਕਤ ਬਹੁਤ ਧਿਆਨ ਰੱਖਣਾ ਪੈਂਦਾ ਹੈ। ਇਸ ਸਮੇਂ ਹਾਦਸਾ ਹੋਣ ਦੇ ਜ਼ਿਆਦਾ ਆਸਾਰ ਹੁੰਦੇ ਹਨ। ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਤੇ ਇਕ ਕਾਰ ਅਤੇ 2 ਮੋਟਰਸਾਈਕਲਾਂ ਦੀ ਟੱਕਰ ਹੋਣ ਕਾਰਨ 4 ਵਿਅਕਤੀਆਂ ਦੇ ਸੱ-ਟਾਂ ਲੱਗੀਆਂ ਹਨ। ਇਨ੍ਹਾਂ ਵਿਅਕਤੀਆਂ ਨੂੰ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਇਹ ਹਾਦਸਾ ਪੈਟਰੋਲ ਪੰਪ ਦੇ ਨੇੜੇ ਵਾਪਰਿਆ ਦੱਸਿਆ ਜਾਂਦਾ ਹੈ। ਪਵਨ ਕੁਮਾਰ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਗੱਡੀ ਤੇ ਬਠਿੰਡਾ ਜਾ ਰਿਹਾ ਸੀ। ਪੈਟਰੋਲ ਪੰਪ ਤੋਂ 2 ਮੋਟਰਸਾਈਕਲ ਨਿਕਲੇ। ਉਨ੍ਹਾਂ ਦੇ ਪੁੱਤਰ ਨੇ ਬਰੇਕਾਂ ਲਾ ਕੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹਾਦਸਾ ਵਾਪਰ ਗਿਆ। ਪਵਨ ਕੁਮਾਰ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪੁੱਤਰ ਠੀਕ ਠਾਕ ਹੈ। ਤਰੁਣ ਕੁਮਾਰ ਨੇ ਦੱਸਿਆ ਹੈ ਕਿ ਉਹ ਸਪਲੈਂਡਰ ਮੋਟਰਸਾਈਕਲ ਤੇ 2 ਵਿਅਕਤੀ ਗੁਰਦੁਆਰੇ ਤੋਂ ਆ ਰਹੇ ਸਨ।

ਉਨ੍ਹਾਂ ਦੀ ਕਾਰ ਨਾਲ ਟੱਕਰ ਹੋ ਗਈ। ਤਰੁਣ ਦੇ ਚਾਚੇ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਉਸ ਦਾ ਵੱਡਾ ਭਰਾ ਬਲਦੇਵ ਰਾਜ ਆਪਣੇ ਪੁੱਤਰ ਤਰੁਣ ਨਾਲ ਗੁਰਦੁਆਰੇ ਤੋਂ ਮੋਟਰਸਾਈਕਲ ਤੇ ਕੋਈ ਖੁਰਾਕ ਲੈ ਕੇ ਆ ਰਿਹਾ ਸੀ। ਰਸਤੇ ਵਿੱਚ ਉਨ੍ਹਾਂ ਨਾਲ ਹਾਦਸਾ ਹੋ ਗਿਆ ਅਤੇ ਉਨ੍ਹਾਂ ਦੇ ਸੱ ਟਾਂ ਲੱਗੀਆਂ ਹਨ। ਲੇਡੀ ਡਾਕਟਰ ਨੇ ਦੱਸਿਆ ਹੈ ਕਿ ਸੜਕ ਹਾਦਸੇ ਵਿੱਚ ਸੱ-ਟਾਂ ਲੱਗਣ ਕਰ ਕੇ ਉਨ੍ਹਾਂ ਕੋਲ 4 ਵਿਅਕਤੀ ਭਰਤੀ ਕਰਵਾਏ ਗਏ ਸਨ।

ਜਿਨ੍ਹਾਂ ਵਿੱਚ ਜੀਨਸ, ਵਿਸ਼ਾਲ ਵਰਮਾ, ਬਲਦੇਵ ਰਾਜ ਅਤੇ ਤਰੁਣ ਸ਼ਾਮਿਲ ਹਨ। ਲੇਡੀ ਡਾਕਟਰ ਦੇ ਦੱਸਣ ਮੁਤਾਬਕ ਇਨ੍ਹਾਂ ਵਿਅਕਤੀਆਂ ਦੇ ਸੱ ਟਾਂ ਜ਼ਿਆਦਾ ਹੋਣ ਕਾਰਨ ਮੁੱਢਲੀ ਸਹਾਇਤਾ ਦੇਣ ਉਪਰੰਤ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੀਨਸ ਦੇ ਅੱਖ, ਨੱਕ, ਹੱਥ ਅਤੇ ਮੱਥੇ ਉਤੇ ਸੱ ਟ ਹੈ। ਵਿਸ਼ਾਲ ਵਰਮਾ ਦੇ ਲੱਤ ਫਰੈਕਚਰ ਹੋਣ ਦਾ ਖਦਸ਼ਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *