CM ਚੰਨੀ ਦੇ ਬੇਟੇ ਦੇ ਵਿਆਹ ਚ ਲੱਗੀਆਂ ਰੌਣਕਾਂ, ਗੁਰਦਵਾਰਾ ਸਾਹਿਬ ਦੇ ਬਾਹਰ ਵੱਡੀ ਗਿਣਤੀ ਚ ਪੁਲਿਸ

ਅੱਜ ਕੱਲ੍ਹ ਲੋਕ ਵਿਆਹਾਂ ਤੇ ਬਹੁਤ ਜ਼ਿਆਦਾ ਖਰਚਾ ਕਰਦੇ ਹਨ ਅਤੇ ਹੱਦ ਤੋਂ ਵੱਧ ਇਕੱਠ ਕੀਤਾ ਜਾਂਦਾ ਹੈ ਪਰ ਕੁਝ ਅਜਿਹੇ ਲੋਕ ਵੀ ਹਨ, ਜੋ ਸਾਦਗੀ ਪਸੰਦ ਹਨ। ਉਹ ਦਿਖਾਵੇ ਜਾਂ ਵੀ ਆਈ ਪੀ ਕਲਚਰ ਤੋਂ ਪ੍ਰਹੇਜ਼ ਰੱਖਦੇ ਹਨ। ਇਨ੍ਹਾਂ ਵਿਚੋਂ ਇਕ ਹਨ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ। ਅੱਜ 10 ਅਕਤੂਬਰ ਨੂੰ ਉਨ੍ਹਾਂ ਦੇ ਬੇਟੇ ਦਾ ਵਿਆਹ ਹੈ। ਮੁਹਾਲੀ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਇਹ ਵਿਆਹ ਹੋ ਰਿਹਾ ਹੈ।

10:30 ਵਜੇ ਆਨੰਦ ਕਾਰਜਾਂ ਲਈ ਸਮਾਂ ਰੱਖਿਆ ਗਿਆ। ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਵੱਡੀ ਗਿਣਤੀ ਵਿਚ ਪੁਲੀਸ ਖੜ੍ਹੀ ਦੇਖੀ ਗਈ ਪਰ ਕੋਈ ਰਾਜਨੀਤਕ ਆਗੂ ਜਾਂ ਸਰਕਾਰੀ ਅਫ਼ਸਰ ਨਜ਼ਰ ਨਹੀਂ ਆਏ। ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਪ੍ਰੋਗਰਾਮ ਬਿਲਕੁਲ ਹੀ ਸਾਦਾ ਅਤੇ ਪ੍ਰਾਈਵੇਟ ਰੱਖਿਆ ਗਿਆ ਹੋਵੇ। ਆਮ ਤੌਰ ਤੇ ਰਾਜਨੀਤਕ ਲੋਕਾਂ ਦੇ ਪ੍ਰੋਗਰਾਮਾਂ ਵਿਚ ਮੀਡੀਆ ਨੂੰ ਦੇਖਿਆ ਜਾਂਦਾ ਹੈ ਪਰ ਇਥੇ ਮੀਡੀਆ ਵਾਲੇ ਵੀ ਦਿਖਾਈ ਨਹੀਂ ਦਿੱਤੇ।

ਸੰਗਤ ਆਮ ਵਾਂਗ ਗੁਰੂ ਘਰ ਵਿੱਚ ਆਉਂਦੀ ਜਾਂਦੀ ਦੇਖੀ ਗਈ। ਗੁਰਦੁਆਰਾ ਸਾਹਿਬ ਵਿਚ ਫੁੱਲਾਂ ਦੀ ਬਹੁਤ ਵਧੀਆ ਸਜਾਵਟ ਕੀਤੀ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਕ ਦਿਨ ਪਹਿਲਾਂ ਖਰੜ ਵਿਖੇ ਇਸ ਪਰਿਵਾਰ ਦੀ ਕੋਠੀ ਵਿੱਚ ਇਸੇ ਵਿਆਹ ਦੇ ਸਬੰਧ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ। ਉਸ ਪ੍ਰੋਗਰਾਮ ਵਿੱਚ ਵੀ ਕੋਈ ਸਿਆਸੀ ਆਗੂ ਜਾਂ ਮੀਡੀਆ ਵਾਲੇ ਦਿਖਾਈ ਨਹੀਂ ਸੀ ਦਿੱਤੇ। ਉਹ ਪ੍ਰੋਗਰਾਮ ਵੀ ਨਿਰੋਲ ਪ੍ਰਾਈਵੇਟ ਸੀ।

ਹਾਲਾਂਕਿ ਸਿਆਸੀ ਲੋਕ ਆਪਣੇ ਰੁਤਬੇ ਦੇ ਮੁਤਾਬਿਕ ਵੱਡਾ ਇਕੱਠ ਕਰਦੇ ਹਨ। ਵੀ ਵੀ ਆਈ ਪੀਜ਼ ਨੂੰ ਬੁਲਾਇਆ ਜਾਂਦਾ ਹੈ। ਇੱਥੋਂ ਤਕ ਕਿ ਰਸਤੇ ਰੁਕ ਜਾਂਦੇ ਹਨ ਅਤੇ ਆਮ ਜਨਤਾ ਲਈ ਲੰਘਣਾ ਔਖਾ ਹੋ ਜਾਂਦਾ ਹੈ ਪਰ ਇਸ ਵਿਆਹ ਵਿੱਚ ਸਾਦਗੀ ਨਜ਼ਰ ਆਈ। ਮੁੱਖ ਮੰਤਰੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਾਦਗੀ ਪਸੰਦ ਹਨ। ਇੰਨੇ ਉੱਚੇ ਅਹੁਦੇ ਤੇ ਹੁੰਦੇ ਹੋਏ ਵੀ ਉਹ ਆਮ ਲੋਕਾਂ ਨੂੰ ਮਿਲਦੇ ਹਨ। ਜਿਸ ਦੀ ਵੱਡੇ ਰਾਜਨੀਤਕ ਅਹੁਦੇਦਾਰਾਂ ਤੋਂ ਘੱਟ ਹੀ ਉਮੀਦ ਹੁੰਦੀ ਹੈ।

Leave a Reply

Your email address will not be published. Required fields are marked *