CM ਚੰਨੀ ਨੂੰ ਚੜਿਆ ਪੁੱਤ ਦੇ ਵਿਆਹ ਦਾ ਚਾਅ, ਇਹ ਅੰਦਾਜ ਦੇਖ ਸਾਰਾ ਪੰਜਾਬ ਹੈਰਾਨ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ਵਿੱਚ ਅੱਜ ਰੌਣਕਾਂ ਲੱਗੀਆਂ ਹੋਈਆਂ ਹਨ। ਅੱਜ ਉਨ੍ਹਾਂ ਦੇ ਪੁੱਤਰ ਨਵਜੀਤ ਸਿੰਘ ਦਾ ਡੇਰਾਬਸੀ ਦੇ ਪਿੰਡ ਅਮਲਾਲਾ ਦੀ ਲੜਕੀ ਸਿਮਰਨ ਧੀਰ ਕੌਰ ਨਾਲ ਵਿਆਹ ਹੋ ਰਿਹਾ ਹੈ। ਨਵਜੀਤ ਸਿੰਘ ਨੇ ਪੰਜਾਬ ਇੰਜਨੀਅਰਿੰਗ ਕਾਲਜ ਤੋਂ ਸਿਵਲ ਇੰਜਨੀਅਰਿੰਗ ਕੀਤੀ ਹੈ। ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਕੀਤੀ ਹੋਈ ਹੈ। ਆਨੰਦ ਕਾਰਜਾਂ ਦੀ ਰਸਮ ਮੋਹਾਲੀ ਦੇ ਇਕ ਗੁਰਦੁਆਰਾ ਸਾਹਿਬ ਵਿਚ ਹੋ ਰਹੀ ਹੈ।

ਗੁਰਦੁਆਰਾ ਸਾਹਿਬ ਨੂੰ ਫੁੱਲਾਂ ਨਾਲ ਚੰਗੀ ਤਰ੍ਹਾਂ ਸਜਾਇਆ ਗਿਆ ਹੈ। ਜਦੋਂ ਬਰਾਤ ਤੁਰੀ ਤਾਂ ਗੱਡੀਆਂ ਦੇ ਕਾਫਲੇ ਵਿਚ ਮੁੱਖ ਮੰਤਰੀ ਨੂੰ ਖੁਦ ਗੱਡੀ ਚਲਾਉਂਦੇ ਦੇਖਿਆ ਗਿਆ। ਕਾਫਲੇ ਵਿਚ ਵੱਡੀ ਗਿਣਤੀ ਵਿੱਚ ਗੱਡੀਆਂ ਨਜ਼ਰ ਆਈਆਂ। ਮੁਹਾਲੀ ਦੇ ਗੁਰਦੁਆਰਾ ਸਾਹਿਬ ਵਿਚ ਆਨੰਦ ਕਾਰਜਾਂ ਦੀ ਰਸਮ ਹੋ ਰਹੀ ਹੈ। ਜਿੱਥੇ ਨਵਜੀਤ ਸਿੰਘ ਨੂੰ ਅਸ਼ੀਰਵਾਦ ਦੇਣ ਲਈ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹਰੀਸ਼ ਰਾਵਤ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਹਸਤੀਆਂ ਪਹੁੰਚ ਰਹੀਆਂ ਹਨ।

ਅਗਲੇ ਦਿਨ ਖਰੜ ਵਿਖੇ ਰਿਸੈਪਸ਼ਨ ਦਾ ਪ੍ਰੋਗਰਾਮ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਵੱਡੀ ਗਿਣਤੀ ਵਿਚ ਵੀ ਆਈ ਪੀਜ਼ ਸ਼ਾਮਲ ਹੋਣਗੇ। ਇਸ ਵਿਆਹ ਸੰਬੰਧੀ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਖ਼ਬਰਾਂ ਆ ਰਹੀਆਂ ਹਨ। ਅਜੇ ਕੁਝ ਦਿਨ ਪਹਿਲਾਂ ਹੀ ਸ਼ਗਨ ਦੀ ਰਸਮ ਹੋਈ ਸੀ ਅਤੇ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਇਸ ਤਰ੍ਹਾਂ ਪਰਿਵਾਰ ਨੂੰ ਇਕੱਠਿਆਂ 2 ਖ਼ੁਸ਼ੀਆਂ ਮਿਲੀਆਂ ਸਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *