CM ਚੰਨੀ ਅਤੇ ਨਵਜੋਤ ਸਿੰਘ ਸਿੱਧੂ ਚ ਪਈ ਦਰਾੜ? ਚੰਨੀ ਦੇ ਪੁੱਤ ਦੇ ਵਿਆਹ ਤੇ ਨਹੀਂ ਪਹੁੰਚੇ ਸਿੱਧੂ

ਨਵਜੋਤ ਸਿੰਘ ਸਿੱਧੂ ਦੁਆਰਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਦੀਪ ਸਿੰਘ ਦੇ ਵਿਆਹ ਵਿੱਚ ਸ਼ਾਮਲ ਨਾ ਹੋਣ ਦੀ ਖਬਰ ਮੀਡੀਆ ਦੀ ਸੁਰਖ਼ੀ ਬਣ ਗਈ ਹੈ। ਬੀਤੇ ਕੱਲ੍ਹ ਮੁੱਖ ਮੰਤਰੀ ਦੇ ਪੁੱਤਰ ਦਾ ਵਿਆਹ ਮੋਹਾਲੀ ਦੇ ਇਕ ਗੁਰਦੁਆਰਾ ਸਾਹਿਬ ਵਿਚ ਹੋਇਆ। ਇਸ ਵਿਆਹ ਵਿੱਚ ਕਾਂਗਰਸ ਦੇ ਵੱਡੇ ਵੱਡੇ ਨੇਤਾ ਪਹੁੰਚੇ ਹੋਏ ਸਨ। ਪੰਜਾਬ ਵਿਧਾਨ ਸਭਾ ਦੇ ਮੰਤਰੀ ਅਤੇ ਵਿਧਾਇਕ ਹਾਜ਼ਰ ਸਨ। ਇਸ ਸਮੇਂ ਨਵਜੋਤ ਸਿੰਘ ਸਿੱਧੂ ਦੀ ਗੈਰਹਾਜ਼ਰੀ ਚਰਚਾ ਦਾ ਵਿਸ਼ਾ ਰਹੀ।

ਇਸ ਵਿਆਹ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਪਹੁੰਚੇ ਸਨ। ਜਿਨ੍ਹਾਂ ਵੱਲੋਂ ਇਸ ਸਾਦ ਮੁਰਾਦੇ ਵਿਆਹ ਦੀ ਸਿਫ਼ਤ ਕੀਤੀ ਗਈ। ਵਿਆਹ ਵਾਲੇ ਦਿਨ ਨਵਜੋਤ ਸਿੰਘ ਸਿੱਧੂ ਅਤੇ ਵਿਜੇਇੰਦਰ ਸਿੰਗਲਾ ਪਰਿਵਾਰਕ ਮੈਂਬਰਾਂ ਨਾਲ ਮਾਤਾ ਵੈਸ਼ਨੋ ਦੇਵੀ ਚਲੇ ਗਏ। ਇਸ ਸਬੰਧੀ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਤੇ ਇਕ ਫੋਟੋ ਵੀ ਪਾਈ ਗਈ ਹੈ ਅਤੇ ਨਾਲ ਲਿਖਿਆ ਹੈ ਕਿ ਨਰਾਤਿਆਂ ਵਿੱਚ ਆਦਿ ਅਨਾਦਿ ਮਾਤਾ ਦੇ ਦਰਸ਼ਨ ਜੀਵਨ ਨੂੰ ਊਰਜਾਮਈ ਬਣਾ ਦਿੱਤੇ ਹਨ।

ਰੂਹ ਤੋਂ ਗਰਦ ਝਾੜ ਇਨਸਾਨੀ ਜੀਵਨ ਰੋਸ਼ਨ ਕਰ ਦਿੰਦੇ ਹਨ। ਮਾਤਾ ਵੈਸ਼ਨੋ ਦੇਵੀ ਦੇ ਚਰਨ ਕਮਲਾ ਵਿੱਚ ਸੀਸ ਝੁਕਾ ਕੇ ਅਸ਼ੀਰਵਾਦ ਲੈਣ ਦਾ ਸੁਭਾਗ। ਪਿਛਲੇ ਦਿਨੀਂ ਜਦੋਂ ਨਵਜੋਤ ਸਿੰਘ ਸਿੱਧੂ ਆਪਣੇ ਸਾਥੀਆਂ ਸਮੇਤ ਲਖੀਮਪੁਰ ਖੀਰੀ ਜਾ ਰਹੇ ਸਨ ਤਾਂ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ ਗਈ ਸੀ। ਜਿਸ ਵਿਚ ਸਿੱਧੂ ਕਹਿੰਦੇ ਹਨ ਕਿ ਜੇਕਰ ਭਗਵਾਨ ਸਿੰਘ ਸਿੱਧੂ ਦੇ ਪੁੱਤਰ ਭਾਵ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਤਾਂ ਸਫ਼ਲਤਾ ਹਾਸਲ ਹੋ ਜਾਣੀ ਸੀ।

ਇਸ ਦੇ ਨਾਲ ਹੀ ਸਿੱਧੂ ਕੁਝ ਗ਼ਲਤ ਸ਼ਬਦ ਹੀ ਬੋਲਦੇ ਹਨ। ਇਹ ਵੀਡੀਓ ਮੀਡੀਆ ਵਿੱਚ ਕਾਫੀ ਚਰਚਿਤ ਹੋਈ ਸੀ। ਲੋਕਾਂ ਵੱਲੋਂ ਇਸ ਤੇ ਵੱਖ ਵੱਖ ਕਿਸਮ ਦੇ ਕੁਮੈਂਟ ਵੀ ਕੀਤੇ ਗਏ ਸਨ। ਨਵਜੋਤ ਸਿੱਧੂ ਦੇ ਮੁੱਖ ਮੰਤਰੀ ਦੇ ਪੁੱਤਰ ਦੇ ਵਿਆਹ ਵਿੱਚ ਸ਼ਾਮਲ ਨਾ ਹੋਣ ਤੇ ਵੀ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ। ਹੋਰ ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *