ਕਨੇਡਾ ਚ ਪੰਜਾਬੀਆਂ ਦੇ ਟਰੱਕ ਨੂੰ ਲੱਗੀ ਅੱਗ, 2 ਪੰਜਾਬੀਆਂ ਦੀ ਹੋਈ ਮੋਤ, ਛਾਇਆ ਮਾਤਮ

ਇਨਸਾਨ ਨਾਲ ਕਦੋਂ ਕੀ ਵਾਪਰ ਜਾਵੇ? ਕੁਝ ਕਿਹਾ ਨਹੀਂ ਜਾ ਸਕਦਾ। ਆਦਮੀ ਤਾਂ ਹਰ ਸਮੇਂ ਅੱਗੇ ਵਧਣ ਦੀ ਸੋਚਦਾ ਰਹਿੰਦਾ ਹੈ ਪਰ ਇਹ ਕੋਈ ਨਹੀਂ ਜਾਣਦਾ ਕਿ ਆਉਣ ਵਾਲੇ ਸਮੇਂ ਦੌਰਾਨ ਕੀ ਹੋਣ ਵਾਲਾ ਹੈ? ਨੌਜਵਾਨ ਚੰਗੇ ਭਵਿੱਖ ਦੀ ਆਸ ਲਈ ਵਿਦੇਸ਼ਾਂ ਨੂੰ ਜਾਈ ਜਾ ਰਹੇ ਹਨ ਪਰ ਕਈਆਂ ਦੀ ਕਿਸਮਤ ਉੱਥੇ ਵੀ ਸਾਥ ਨਹੀਂ ਦਿੰਦੀ। ਕੈਨੇਡਾ ਦੇ ਸੂਬੇ ਓਂਟਾਰੀਓ ਵਿੱਚ ਇਕ ਟਰੱਕ ਨੂੰ ਅੱਗ ਲੱਗਣ ਕਾਰਨ 2 ਵਿਅਕਤੀ ਟਰੱਕ ਦੇ ਵਿੱਚ ਹੀ ਸੜਨ ਕਰਕੇ ਅੱਖਾਂ ਮੀਟ ਗਏ।

ਘਟਨਾ ਪਿਛਲੇ ਹਫ਼ਤੇ ਵਾਪਰੀ ਹੈ। ਦੋਵੇਂ ਹੀ ਮੂਲ ਰੂਪ ਵਿੱਚ ਪੰਜਾਬੀ ਸਨ। ਜਿਨ੍ਹਾਂ ਵਿੱਚੋਂ ਇਕ ਦੀ ਪਛਾਣ ਇੰਦਰਜੀਤ ਸਿੰਘ ਸੋਹੀ ਵਜੋਂ ਹੋਈ ਹੈ। ਜਿਸ ਦੀ ਉਮਰ 23 ਸਾਲ ਸੀ ਅਤੇ ਉਹ ਪੰਜਾਬ ਦੇ ਧੂਰੀ ਨਾਲ ਸਬੰਧ ਰੱਖਦਾ ਸੀ। ਦੂਜਾ ਵਿਅਕਤੀ ਰਾਜਿੰਦਰ ਸਿੰਘ ਸਿੱਧੂ ਮੁਹਾਲੀ ਦੇ ਚਤਾਮਲੇ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਉਮਰ 47 ਸਾਲ ਸੀ। ਮਿਲੀ ਜਾਣਕਾਰੀ ਮੁਤਾਬਕ ਇੰਦਰਜੀਤ ਨੇ ਅਜੇ ਪਿਛਲੇ ਮਹੀਨੇ ਹੀ ਹਾਈਵੇ ਤੇ ਟਰੱਕ ਚਲਾਉਣਾ ਸ਼ੁਰੂ ਕੀਤਾ ਸੀ।

ਉਹ 3 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਕੈਨੇਡਾ ਆਇਆ ਸੀ। ਇਹ ਦੋਵੇਂ ਵਿਅਕਤੀ ਕਿਸੇ ਪੰਜਾਬੀ ਮੂਲ ਦੇ ਵਿਅਕਤੀ ਦੀ ਟਰਾਂਸਪੋਰਟ ਕੰਪਨੀ ਵਿੱਚ ਨੌਕਰੀ ਕਰਦੇ ਸਨ। ਜਿਸ ਦਾ ਨਾਮ ਬੀ.ਬੀ.ਐੱਨ ਟਰਾਂਸਪੋਰਟ ਕੰਪਨੀ ਹੈ। ਹਾਦਸਾ ਵਾਪਰਨ ਸਮੇਂ ਦੋਵੇਂ ਹੀ ਇਕੱਠੇ ਸਨ। ਉਹ ਤਾਂ ਪੰਜਾਬ ਤੋਂ ਪਰਿਵਾਰ ਦੀ ਗ਼ਰੀਬੀ ਦੂਰ ਕਰਨ ਲਈ ਗਏ ਸਨ ਪਰ ਕੀ ਪਤਾ ਸੀ ਉਨ੍ਹਾਂ ਨੇ ਜਿਊਂਦੇ ਵਾਪਸ ਘਰ ਨਹੀਂ ਪਰਤਣਾ।

Leave a Reply

Your email address will not be published. Required fields are marked *