ਕਨੇਡਾ ਜਾ ਕੇ ਵੀ ਨਹੀਂ ਛੱਡੀਆਂ ਗੰਦੀਆਂ ਕਰਤੂਤਾਂ, 3 ਪੰਜਾਬੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼

ਕਈ ਵਿਅਕਤੀ ਭਾਵੇਂ ਕਿਤੇ ਵੀ ਚਲੇ ਜਾਣ ਉਹ ਆਪਣੀਆਂ ਭੈੜੀਆਂ ਆਦਤਾਂ ਨਹੀਂ ਛੱਡ ਸਕਦੇ। ਇਹ ਕਹਾਣੀ ਹੈ ਕੈਨੇਡਾ ਵਿੱਚ ਰਹਿ ਰਹੇ 3 ਪੰਜਾਬੀ ਨੌਜਵਾਨਾਂ ਦੀ। ਹਾਲਾਂਕਿ ਇਨ੍ਹਾਂ ਦਾ ਚੌਥਾ ਸਾਥੀ ਦੌੜ ਗਿਆ ਹੈ। ਜਿਸ ਕਰਕੇ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਕਿ ਉਹ ਕੌਣ ਹੈ? ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਪੀਲ ਰਿਜਨਲ ਪੁਲਿਸ ਨੇ 3 ਪੰਜਾਬੀ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਤੇ ਮਹਿੰਗੀਆਂ ਗੱਡੀਆਂ ਅਤੇ ਇਲੈਕਟ੍ਰਾਨਿਕ ਸਾਮਾਨ, ਜਿਸ ਵਿਚ ਲੈਪਟਾਪ ਅਤੇ ਆਈਫੋਨ ਆਦਿ ਸ਼ਾਮਲ ਹਨ,

ਖੋਹਣ ਦਾ ਦੋਸ਼ ਹੈ। ਇਨ੍ਹਾਂ ਵਿਅਕਤੀਆਂ ਦੀ ਪਛਾਣ 29 ਸਾਲਾ ਸਿਮਰਨਜੀਤ ਨਾਰੰਗ, 38 ਸਾਲਾ ਦਵਿੰਦਰ ਮਾਨ ਅਤੇ 27 ਸਾਲਾ ਆਦਿਸ਼ ਸ਼ਰਮਾ ਵਜੋਂ ਹੋਈ ਹੈ। ਇਨ੍ਹਾਂ ਤੇ ਦੋਸ਼ ਹੈ ਕਿ ਇਨ੍ਹਾਂ ਨੇ ਆਪਣੇ ਇਕ ਚੌਥੇ ਸਾਥੀ ਸਮੇਤ ਇਕ ਚੋਰੀ ਦੀ ਐਸ.ਯੂ.ਵੀ ਗੱਡੀ ਵਿੱਚ ਸਵਾਰ ਹੋ ਕੇ ਇਕ ਵਿਅਕਤੀ ਤੋਂ ਉਸ ਦਾ ਪਿੱਛਾ ਕਰਕੇ ਉਸ ਦੀ ਗੱਡੀ ਖੋਹੀ। ਇਸ ਦੇ ਨਾਲ ਹੀ ਉਸ ਦਾ ਲੈਪਟਾਪ ਅਤੇ ਮਹਿੰਗਾ ਆਈ.ਫੋਨ ਵੀ ਲਏ ਗਏ।

ਘਟਨਾ ਨੂੰ ਅੰਜਾਮ ਦੇਣ ਲਈ ਇਨ੍ਹਾਂ ਨੇ ਪਹਿਲਾਂ ਉਪਰੋਕਤ ਵਿਅਕਤੀ ਦੀ ਗੱਡੀ ਨਾਲ ਆਪਣੀ ਗੱਡੀ ਟਕਰਾ ਦਿੱਤੀ। ਜਦੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਉਸਦਾ ਪਿੱਛਾ ਕਰ ਕੇ ਘਟਨਾ ਨੂੰ ਅੰਜਾਮ ਦੇ ਦਿੱਤਾ। ਵੱਖ ਵੱਖ ਜਾਂਚ ਏਜੰਸੀਆਂ ਨੇ ਹਿੰਮਤ ਕਰਕੇ ਇਨ੍ਹਾਂ 4 ਦੋਸ਼ੀਆਂ ਵਿੱਚੋਂ 3 ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਕੋਲੋਂ ਦੋਵੇਂ ਗੱਡੀਆਂ ਤਾਂ ਬਰਾਮਦ ਹੋ ਗਈਆਂ ਹਨ ਪਰ ਲੈਪਟਾਪ, ਆਈ.ਫੋਨ ਅਤੇ ਹੋਰ ਇਲੈਕਟ੍ਰਾਨਿਕ ਸਾਮਾਨ ਅਜੇ ਤੱਕ ਬਰਾਮਦ ਨਹੀਂ ਹੋਇਆ।

ਆਈ.ਫੋਨ ਐਪਲ ਕੰਪਨੀ ਦਾ ਦੱਸਿਆ ਜਾ ਰਿਹਾ ਹੈ। ਫੜੇ ਗਏ ਨੌਜਵਾਨਾਂ ਵਿਚੋਂ ਇਕ ਨੂੰ ਬਰੈਂਪਟਨ ਤੋਂ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਚੌਥੇ ਵਿਅਕਤੀ ਨੂੰ ਵੀ ਸਲਾਹ ਦਿੱਤੀ ਹੈ ਕਿ ਖ਼ੁਦ ਨੂੰ ਪੁਲਿਸ ਦੇ ਹਵਾਲੇ ਕਰ ਦੇਵੇ। ਪੁਲਿਸ ਨੇ ਆਮ ਲੋਕਾਂ ਤੋਂ ਸਹਿਯੋਗ ਦੀ ਉਮੀਦ ਰੱਖਦੇ ਹੋਏ ਕਿਹਾ ਹੈ ਕਿ ਜੇਕਰ ਜਨਤਾ ਕੋਲ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਹੈ ਤਾਂ ਪੁਲੀਸ ਨਾਲ ਸਾਂਝੀ ਕੀਤੀ ਜਾਵੇ।

Leave a Reply

Your email address will not be published. Required fields are marked *