ਮਹੀਨਾ ਪਹਿਲਾਂ ਘਰ ਚ ਲਿਆ ਪੁੱਤ ਨੇ ਜਨਮ, ਅੱਜ ਪਿਓ ਛੱਡ ਗਿਆ ਸਾਰੇ ਪਰਿਵਾਰ ਨੂੰ ਇਕੱਲਾ

ਮੁਲਕ ਦੀ ਸੇਵਾ ਕਰਨਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਉਹ ਬਹੁਤ ਥੋੜ੍ਹੇ ਵਿਅਕਤੀ ਹਨ ਜੋ ਮੁਲਕ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੰਦੇ ਹਨ। ਇਨ੍ਹਾਂ ਫ਼ੌਜੀ ਜਵਾਨਾਂ ਦੀ ਬਦੌਲਤ ਹੀ ਅਸੀਂ ਆਪਣੇ ਘਰਾਂ ਵਿੱਚ ਆਰਾਮ ਨਾਲ ਸਮਾਂ ਗੁਜ਼ਾਰ ਰਹੇ ਹਾਂ ਜਦਕਿ ਇਹ ਫੌਜੀ ਜਵਾਨ ਸਰਹੱਦਾਂ ਤੇ ਦਿਨ ਰਾਤ ਡਿਊਟੀ ਦੇ ਰਹੇ ਹਨ। ਹਰ ਸਮੇਂ ਆਪਣੀ ਜਾਨ ਤਲੀ ਤੇ ਰੱਖੀ ਰੱਖਦੇ ਹਨ। ਗੁਰਦਾਸਪੁਰ ਤੋਂ ਮਨਦੀਪ ਸਿੰਘ ਨਾਮ ਦੇ ਫ਼ੌਜੀ ਜਵਾਨ ਦੇ ਸ਼ਹੀਦ ਹੋਣ ਦੀ ਖਬਰ ਸਾਹਮਣੇ ਆਈ ਹੈ।

ਜੋ ਮੁਲਕ ਦੀ ਰਾਖੀ ਕਰਦਾ ਹੋਇਆ ਆਪਣੀ ਜਾਨ ਕੁਰਬਾਨ ਕਰ ਗਿਆ। ਮਨਦੀਪ ਸਿੰਘ ਦੀ ਮਾਂ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਪੁੱਤਰ ਤੇ ਮਾਣ ਹੈ ਜੋ ਮੁਲਕ ਲਈ ਸ਼ਹੀਦੀ ਪਾ ਗਿਆ। ਮਨਦੀਪ ਸਿੰਘ ਦੇ ਤਾਏ ਦੇ ਪੁੱਤਰ ਨੇ ਦੱਸਿਆ ਕਿ ਮਨਦੀਪ ਸਿੰਘ ਉਸ ਦਾ ਚਚੇਰਾ ਭਰਾ ਸੀ। ਉਹ ਅਜੇ 4-5 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ। ਉਹ 10 ਸਾਲ ਤੋਂ ਆਰਮੀ ਵਿਚ ਨੌਕਰੀ ਕਰ ਰਿਹਾ ਸੀ। ਮਨਦੀਪ ਸਿੰਘ ਦੇ 2 ਪੁੱਤਰ ਹਨ। ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 4 ਸਾਲ ਅਤੇ ਦੂਜੇ ਦੀ ਉਮਰ ਸਿਰਫ਼ ਇੱਕ ਮਹੀਨਾ ਹੈ।

ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਹੀਦ ਮਨਦੀਪ ਸਿੰਘ ਦਾ ਵੱਡਾ ਭਰਾ ਵੀ ਆਰਮੀ ਵਿਚ ਨੌਕਰੀ ਕਰਦਾ ਹੈ ਅਤੇ ਛੋਟਾ ਭਰਾ ਕਤਰ ਗਿਆ ਹੋਇਆ ਹੈ। ਮਨਦੀਪ ਸਿੰਘ ਦਾ ਪਿਤਾ ਪਿਛਲੇ ਸਾਲ ਸਦੀਵੀ ਵਿਛੋੜਾ ਦੇ ਗਿਆ ਸੀ। ਉਨ੍ਹਾਂ ਦੇ ਦੱਸਣ ਮੁਤਾਬਕ ਮਨਦੀਪ ਸਿੰਘ ਵਧੀਆ ਸਪੋਰਟਸਮੈਨ ਸੀ। ਅਜੇ 2 ਦਿਨ ਪਹਿਲਾਂ ਹੀ ਮਨਦੀਪ ਸਿੰਘ ਕਿਸੇ ਨਾਲ ਡਿਊਟੀ ਦੌਰਾਨ ਵੀਡੀਓ ਕਾਲ ਕਰਦਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਕੋਈ ਸ਼ਹੀਦੀ ਗੇਟ ਨਹੀਂ ਹੈ। ਹੋ ਸਕਦਾ ਹੈ ਰੱਬ ਹੀ ਉਸ ਤੋਂ ਇਹ ਸ਼ਬਦ ਅਖਵਾ ਰਿਹਾ ਹੋਵੇ।

ਸ਼ਹੀਦ ਮਨਦੀਪ ਸਿੰਘ ਦੇ ਚਚੇਰੇ ਭਰਾ ਨੇ ਜਾਣਕਾਰੀ ਦਿੱਤੀ ਹੈ ਕਿ ਸਵੇਰੇ ਉਨ੍ਹਾਂ ਨੂੰ ਮਨਦੀਪ ਦੀ ਸ਼ਹਾਦਤ ਬਾਰੇ ਸੋਸ਼ਲ ਮੀਡੀਆ ਤੋਂ ਪਤਾ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੇ ਉਥੇ ਕਿਸੇ ਸੂਬੇਦਾਰ ਨਾਲ ਫੋਨ ਤੇ ਗੱਲ ਕੀਤੀ। ਜਿਸ ਤੋਂ ਮਾਮਲਾ ਸਪਸ਼ਟ ਹੋ ਗਿਆ। ਉਨ੍ਹਾਂ ਨੇ ਦੱਸਿਆ ਹੈ ਕਿ ਇਸੇ ਮਹੀਨੇ ਦੀ 16 ਤਰੀਕ ਨੂੰ ਮਨਦੀਪ ਸਿੰਘ ਦਾ ਜਨਮ ਦਿਨ ਸੀ। ਉਹ ਆਪਣੇ ਪਿੱਛੇ 2 ਬੇਟੇ ਪਤਨੀ ਅਤੇ ਬਜ਼ੁਰਗ ਮਾਂ ਨੂੰ ਛੱਡ ਗਿਆ ਹੈ। ਮਨਦੀਪ ਸਿੰਘ ਆਪਣੇ ਮੁਲਕ ਲਈ ਸ਼ਹੀਦ ਹੋਇਆ ਹੈ ਅਤੇ ਉਸ ਦੀ ਸ਼ਹੀਦੀ ਤੇ ਉਨ੍ਹਾਂ ਸਭ ਨੂੰ ਮਾਣ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *