ਸਰਪੰਚਣੀ ਦਾ ਪੈ ਗਿਆ ਪਿੰਡ ਵਾਲਿਆਂ ਨਾਲ ਪੰਗਾ, ਅਫਸਰਾਂ ਸਾਹਮਣੇ ਮਾਹੌਲ ਗਰਮ, ਲੋਕਾਂ ਨੇ ਬਣਾ ਲਈ ਵੀਡੀਓ

ਪਿੰਡਾਂ ਵਿੱਚ ਅਸੀਂ ਦੇਖਦੇ ਹਾਂ ਕਿ ਪਿੰਡ ਦੇ ਸਰਪੰਚਾਂ ਤੇ ਬੇਨਿਯਮੀਆਂ ਕਰਨ ਅਤੇ ਵਿਕਾਸ ਫੰਡ ਵਿਚ ਘਪਲਾ ਕਰਨ ਦੇ ਦੋਸ਼ ਲੱਗਦੇ ਰਹਿੰਦੇ ਹਨ ਪਰ ਇਸ ਦੀ ਸਚਾਈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਂਦੀ ਹੈ। ਗੁਰਦਾਸਪੁਰ ਦੇ ਹਲਕਾ ਬਟਾਲਾ ਦੇ ਪਿੰਡ ਸ਼ਾਮਪੁਰ ਵਿੱਚ ਵੀ ਪਿੰਡ ਦੀ ਮਹਿਲਾ ਸਰਪੰਚ ਨਿਰਮਲਾ ਰਜਨੀ ਉੱਤੇ ਕੁਝ ਅਜਿਹੇ ਦੋਸ਼ ਲੱਗੇ ਹਨ ਪਰ ਮਹਿਲਾ ਸਰਪੰਚ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਹਿਲਾ ਸਰਪੰਚ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਹੈ ਕਿ ਉਸ ਨੇ ਗਰਾਂਟਾਂ ਵਿੱਚ ਕੋਈ ਵੀ ਘਪਲਾ ਨਹੀਂ ਕੀਤਾ। ਜਿਹੜੀ 8 ਲੱਖ ਰੁਪਏ ਦੀ ਗ੍ਰਾਂਟ ਆਈ ਸੀ। ਉਸ ਦਾ ਚੈੱਕ ਰੁਪਿੰਦਰਜੀਤ ਸਿੰਘ ਨੇ ਹੀ ਲੈ ਲਿਆ ਸੀ ਅਤੇ ਉਸ ਨੇ ਖੁਦ ਹੀ ਇਹ ਰਕਮ ਖਰਚ ਕੀਤੀ ਹੈ। ਮਹਿਲਾ ਸਰਪੰਚ ਦੇ ਦੱਸਣ ਮੁਤਾਬਕ ਉਹ ਅਕਾਲੀ ਦਲ ਨਾਲ ਸਬੰਧ ਰੱਖਦੀ ਹੈ। ਜਿਸ ਕਰਕੇ ਰੁਪਿੰਦਰਜੀਤ ਸਿੰਘ ਵੱਲੋਂ ਉਨ੍ਹਾ ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾ ਨੂੰ ਮੰਦੇ ਸ਼ਬਦ ਬੋਲੇ ਜਾਂਦੇ ਹਨ।

ਦੂਜੀ ਧਿਰ ਦੇ ਵਿਅਕਤੀ ਦਾ ਕਹਿਣਾ ਹੈ ਕਿ ਉਹ ਸਮਾਜ ਸੇਵਕ ਹੈ। ਪਿੰਡ ਦੀ ਸਰਪੰਚ ਨਿਰਮਤਾ ਰਜਨੀ ਨੂੰ ਪਿੰਡ ਦੇ ਕੰਮਾਂ ਵਿੱਚ ਕੋਈ ਦਿਲਚਸਪੀ ਨਹੀਂ। ਸਾਰਾ ਕੰਮ ਉਸ ਦੇ ਪਤੀ ਦੇ ਚਾਚੇ ਕਮਲ ਲਾਲ ਦੁਆਰਾ ਦੇਖਿਆ ਜਾ ਰਿਹਾ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਪਿੰਡ ਦੇ ਛੱਪੜਾਂ ਨੂੰ ਸਾਫ ਕਰਨ ਲਈ ਗਰਾਂਟ ਆਈ ਸੀ। ਪਿੰਡ ਵਿੱਚ 3 ਛੱਪੜ ਹਨ ਪਰ ਇਕ ਛੱਪੜ ਦੀ ਹੀ ਕੁਝ ਘੰਟੇ ਸਫਾਈ ਕਰਵਾਈ ਗਈ। ਛੱਪੜ ਪਾਣੀ ਨਾਲ ਭਰੇ ਹੋਏ ਹਨ ਅਤੇ ਪਾਣੀ ਵਾਪਸ ਘਰਾਂ ਵੱਲ ਨੂੰ ਆ ਰਿਹਾ ਹੈ।

ਜਿਹੜੀਆਂ ਗਲੀਆਂ ਨਾਲੀਆਂ ਬਣਾਉਣ ਦੀ ਜ਼ਰੂਰਤ ਸੀ। ਉਹ ਨਹੀਂ ਬਣਾਈਆਂ ਗਈਆਂ ਅਤੇ ਜਿਹੜੀਆਂ ਪਹਿਲਾਂ ਹੀ ਬਣੀਆਂ ਹੋਈਆਂ ਸਨ। ਉਨ੍ਹਾਂ ਤੇ ਪੈਸਾ ਖਰਚ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਬੀ,ਡੀ,ਓ ਦਫ਼ਤਰ ਜਾਂਚ ਲਈ ਦਰਖਾਸਤ ਦਿੱਤੀ ਸੀ ਪਰ ਦਫ਼ਤਰ ਵਿੱਚ ਉਹ ਦਰਖਾਸਤ ਹੀ ਗੁੰਮ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਜੋ ਉਨ੍ਹਾਂ ਨੇ ਡੀ.ਡੀ.ਪੀ.ਓ ਨੂੰ ਮਾਰਕ ਕਰ ਦਿੱਤੀ

ਅਤੇ ਡੀ.ਡੀ.ਪੀ.ਓ ਨੇ ਬੀ.ਡੀ.ਓ ਨੂੰ ਅੱਜ ਜਾਂਚ ਲਈ ਭੇਜਿਆ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਜੋ ਦਰਖਾਸਤ ਮਿਲੀ ਸੀ। ਉਸ ਦੀ ਜਾਂਚ ਦੇ ਸਬੰਧ ਵਿੱਚ ਉਹ ਪਿੰਡ ਸ਼ਾਮਪੁਰ ਵਿੱਚ ਆਏ ਹਨ। ਸਭ ਦੇ ਬਿਆਨ ਲਏ ਜਾ ਰਹੇ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *