like ਲੈਣ ਲਈ ਔਰਤ ਨੇ ਬਣਾਈ ਆਹ ਵੀਡੀਓ, ਨਹੀਂ ਪਤਾ ਸੀ ਕਰ ਬੈਠੀ ਐਡੀ ਵੱਡੀ ਗਲਤੀ

ਇੰਦੌਰ ਦੀ ਇਕ ਔਰਤ ਮਨੀਸ਼ਾ ਰੋਸ਼ਨ ਤੇ ਆਈ.ਪੀ.ਸੀ ਦੀ ਧਾਰਾ 188, 292 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਸ ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭ ੜ ਕਾ ਉ ਣ ਦਾ ਦੋਸ਼ ਹੈ। ਪਰ ਬਾਅਦ ਵਿੱਚ ਉਸ ਨੇ ਆਪਣੀ ਗ਼ਲਤੀ ਮਹਿਸੂਸ ਕਰਦੇ ਹੋਏ ਇਕ ਵੀਡੀਓ ਜਾਰੀ ਕਰਕੇ ਮੁਆਫ਼ੀ ਵੀ ਮੰਗੀ ਹੈ। ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਉਜੈਨ ਦੇ ਐੱਸ.ਪੀ ਨੂੰ ਇਸ ਮਾਮਲੇ ਵਿਚ ਬਣਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।

ਦੱਸਿਆ ਜਾ ਰਿਹਾ ਹੈ ਕਿ ਉਜੈਨ ਦੇ ਜਯੋਤੀਲਿੰਗ ਮਹਾਕਾਲ ਮੰਦਰ ਵਿੱਚ ਇੰਦੌਰ ਦੀ ਰਹਿਣ ਵਾਲੀ ਔਰਤ ਮਨੀਸ਼ਾ ਰੌਸ਼ਨ ਨੇ ਇੱਕ ਫਿਲਮੀ ਗਾਣੇ ‘ਰਗ ਰਗ ਮੇਂ ਤੂੰ ਇਸ ਤਰਹ ਸਮਾਨੇ ਲੱਗਾ’ ਤੇ ਡਾਂਸ ਕਰਕੇ ਵੀਡੀਓ ਬਣਾ ਲਈ ਅਤੇ ਫਿਰ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ। ਜਦੋਂ ਇਹ ਵੀਡੀਓ ਲੋਕਾਂ ਨੇ ਦੇਖੀ ਤਾਂ ਲੋਕ ਭੜਕ ਗਏ। ਇਸੇ ਮੰਦਰ ਵਿੱਚ ਫੁੱਲ ਵੇਚਣ ਵਾਲੇ ਰਾਜੇਸ਼ ਉਰਫ ਰਾਜਾ ਨੇ ਇਕ ਦਰਖਾਸਤ ਦੇ ਦਿੱਤੀ ਸੀ।

ਇਸ ਦਰਖਾਸਤ ਦੇ ਆਧਾਰ ਤੇ ਮਨੀਸ਼ਾ ਰੌਸ਼ਨ ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭ ੜ ਕਾ ਉ ਣ ਦੇ ਦੋਸ਼ ਅਧੀਨ ਆਈ.ਪੀ.ਸੀ ਦੀ ਧਾਰਾ 188, 292 ਮੁਤਾਬਕ ਪਰਚਾ ਦਰਜ ਕਰ ਲਿਆ ਗਿਆ। ਹੁਣ ਭਾਵੇਂ ਇਕ ਵੀਡੀਓ ਜਾਰੀ ਕਰਕੇ ਮਨੀਸ਼ਾ ਰੋਸ਼ਨ ਨੇ ਮਾਫ਼ੀ ਮੰਗੀ ਹੈ। ਉਸ ਦਾ ਕਹਿਣਾ ਹੈ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਉਸ ਦਾ ਇਰਾਦਾ ਨਹੀਂ ਸੀ ਪਰ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਉਜੈਨ ਦੇ ਐੱਸ.ਪੀ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।

ਮੰਦਿਰ ਵਿੱਚ ਡਾਂਸ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਛਤਰਪੁਰ ਦੇ ਜਾਨ ਰਾਏ ਟੌਰੀਆ ਮੰਦਰ ਦੇ ਗੇਟ ਤੇ 19 ਸਾਲਾ ਇਕ ਕੁੜੀ ਆਰਤੀ ਸਾਹੂ ਨੇ ਡਾਂਸ ਕਰਦੇ ਹੋਏ ਮੋਬਾਈਲ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਸੀ। ਇਸ ਲੜਕੀ ਨੇ ਚੱਪਲ ਵੀ ਪਾਈ ਹੋਈ ਸੀ। ਜਦੋਂ ਮਾਮਲਾ ਤੂਲ ਫੜ ਗਿਆ ਤਾਂ ਲੜਕੀ ਨੇ ਮਾਫੀ ਮੰਗ ਲਈ ਸੀ।

Leave a Reply

Your email address will not be published. Required fields are marked *