ਗੱਡੀਆਂ ਭਰਕੇ ਆਏ ਮੁੰਡੇ ਕਰ ਗਏ ਵੱਡਾ ਕਾਂਡ, ਜਦੋਂ 1 ਘੰਟੇ ਬਾਅਦ ਦੇਖਿਆ ਕੈਮਰਾ ਤਾਂ ਉੱਡ ਗਏ ਹੋਸ਼

ਕਪੂਰਥਲਾ ਪੁਲਿਸ ਨੇ ਪਿਛਲੇ ਦਿਨੀਂ ਜਸਵਿੰਦਰ ਸਿੰਘ ਨਾਮ ਦੇ ਇਕ ਫਾਈਨਾਂਸਰ ਤੋਂ ਖੋਹ ਕਰਨ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ। ਦੋਸ਼ੀ ਜਸਵਿੰਦਰ ਸਿੰਘ ਤੋਂ ਉਸ ਦਾ ਮੋਬਾਇਲ ਖੋਹ ਕੇ ਲੈ ਗਏ ਸਨ। ਸੁਲਤਾਨਪੁਰ ਦੇ ਐਸ.ਐਚ.ਓ ਨੇ ਆਪਣੀ ਪੁਲਿਸ ਪਾਰਟੀ ਸਮੇਤ ਇਸ ਮਾਮਲੇ ਨੂੰ ਹੱਲ ਕਰ ਲਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਹੈ ਕਿ ਤਲਵੰਡੀ ਪੁਲ ਤੇ ਦੁਕਾਨ ਕਰਨ ਵਾਲੇ ਫਾਇਨਾਂਸਰ ਜਸਵਿੰਦਰ ਸਿੰਘ ਨਾਲ ਪਿਛਲੇ ਦਿਨੀਂ ਘਟਨਾ ਵਾਪਰੀ ਸੀ।

2 ਗੱਡੀਆਂ ਆਈ 20 ਅਤੇ ਸਕੌਡਾ ਉੱਤੇ 6-7 ਨੌਜਵਾਨ ਆ ਕੇ ਜਸਵਿੰਦਰ ਸਿੰਘ ਦੀ ਖਿੱਚ ਧੂਹ ਕਰ ਗਏ ਸਨ। ਉਹ ਜਸਵਿੰਦਰ ਸਿੰਘ ਦਾ ਮੋਬਾਇਲ ਵੀ ਲੈ ਗਏ ਸਨ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਨੇ ਤਰਨਤਾਰਨ ਨਾਲ ਸਬੰਧਤ ਪ੍ਰਭਦੀਪ ਸਿੰਘ ਅਤੇ ਸੁਖਬੀਰ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤੋਂ ਘਟਨਾ ਦੌਰਾਨ ਵਰਤੀਆਂ ਗਈਆਂ ਦੋਵੇਂ ਗੱਡੀਆਂ ਅਤੇ ਫਾਈਨਾਂਸਰ ਤੋਂ ਖੋਹਿਆ ਗਿਆ ਮੋਬਾਇਲ ਵੀ ਬਰਾਮਦ ਹੋ ਗਿਆ ਹੈ।

ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਜਸਵਿੰਦਰ ਸਿੰਘ ਦਾ ਸਾਲਾ ਯੂ.ਐੱਸ.ਏ ਵਿਚ ਰਹਿੰਦਾ ਹੈ। ਜਿਸ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ। ਉਸ ਦੀ ਪਤਨੀ ਨੇ ਆਪਣੇ ਰਿਸ਼ਤੇਦਾਰ ਨੂੰ ਤਰਨਤਾਰਨ ਵਿਖੇ ਫੋਨ ਕੀਤਾ ਕਿ ਉਸ ਨੂੰ ਤਲਾਕ ਦਿਵਾਉਣ ਵਿਚ ਉਸ ਦੀ ਨਣਦ ਅਤੇ ਨਣਦੋਈਏ ਜਸਵਿੰਦਰ ਸਿੰਘ ਦਾ ਵੱਡਾ ਹੱਥ ਹੈ। ਜਸਵਿੰਦਰ ਸਿੰਘ ਦੀ ਸਾਲੇਹਾਰ ਜਸਵਿੰਦਰ ਸਿੰਘ ਅਤੇ ਉਸ ਦੀ ਪਤਨੀ ਤੋਂ ਖ਼ਫ਼ਾ ਸੀ। ਇਨ੍ਹਾਂ 6-7 ਨੌਜਵਾਨਾਂ ਨੇ 2 ਗੱਡੀਆਂ ਤੇ ਤਰਨਤਾਰਨ ਤੋਂ ਆ ਕੇ ਜਸਵਿੰਦਰ ਸਿੰਘ ਦੇ ਚਪੇੜਾਂ ਲਾ ਦਿੱਤੀਆਂ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਸੁਖਬੀਰ ਅਤੇ ਪ੍ਰਭਦੀਪ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਰਿਮਾਂਡ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਜਿਹੜੇ ਇਨ੍ਹਾਂ ਦੇ ਹੋਰ 4-5 ਸਾਥੀ ਹਨ। ਉਹ ਕੌਣ ਹਨ? ਰਿਮਾਂਡ ਦੌਰਾਨ ਪੈਸੇ ਦਾ ਮਾਮਲਾ ਵੀ ਸਪੱਸ਼ਟ ਹੋ ਜਾਵੇਗਾ। ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ ਪਹਿਲਾਂ ਉਨ੍ਹਾਂ ਨੇ ਮਾਮਲਾ ਕਿਸੇ ਹੋਰ ਵਿਅਕਤੀ ਤੇ ਦਰਜ ਕੀਤਾ ਸੀ

ਕਿਉਂਕਿ ਕੁਝ ਦਿਨ ਪਹਿਲਾਂ ਜਸਵਿੰਦਰ ਸਿੰਘ ਦੀ ਕੱਪੜੇ ਦੀ ਦੁਕਾਨ ਕਰਨ ਵਾਲੇ ਕਿਸੇ ਵਿਅਕਤੀ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਸੀ। ਜੇਕਰ ਜਾਂਚ ਦੌਰਾਨ ਉਸ ਵਿਅਕਤੀ ਦਾ ਇਸ ਮਾਮਲੇ ਵਿੱਚ ਕੋਈ ਹੱਥ ਨਜ਼ਰ ਨਾ ਆਇਆ ਤਾਂ ਉਸ ਦਾ ਨਾਮ ਇਸ ਮਾਮਲੇ ਵਿਚੋਂ ਕੱਢ ਦਿੱਤਾ ਜਾਵੇਗਾ। ਪੁਲਿਸ ਜਾਂਚ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਹ ਮਾਮਲਾ ਲਾਗਡਾਟ ਨਾਲ ਸੰਬੰਧਤ ਸੀ ਨਾ ਕਿ ਖੋਹ ਨਾਲ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *