ਲਟਕਦੀਆਂ ਲਾ-ਸ਼ਾਂ ਨੇ ਉਡਾਏ ਹੋਸ਼, ਨਵ ਵਿਆਹੀ ਜੋੜੀ ਨੇ ਕੀਤਾ ਮਾੜਾ ਕੰਮ

ਗ਼ਰੀਬੀ ਆਦਮੀ ਤੋਂ ਕੀ ਨਹੀਂ ਕਰਵਾਉਂਦੀ? ਕਈ ਤਾਂ ਗ਼ਰੀਬੀ ਕਾਰਨ ਹੀ ਜਾਨ ਗੁਆ ਬੈਠਦੇ ਹਨ। ਫ਼ਾਜ਼ਿਲਕਾ ਦੇ ਇੱਕ ਪਿੰਡ ਵਿੱਚ ਆਰਥਕ ਮੰਦਹਾਲੀ ਕਾਰਨ ਪਤੀ ਪਤਨੀ ਨੇ ਲਟਕ ਕੇ ਜਾਨ ਦੇ ਦਿੱਤੀ ਹੈ। ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ। ਮਿ੍ਤਕਾ ਸੋਨੀਆ ਦੀ ਮਾਸੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸੋਨੀਆ ਦੇ ਪਤੀ ਮੰਗਤ ਸਿੰਘ ਉਰਫ਼ ਮੰਗਾ ਦਾ ਫੋਨ ਆਇਆ ਸੀ। ਮੰਗਾ ਕਹਿ ਰਿਹਾ ਸੀ ਕਿ ਸੋਨੀਆ ਉਸ ਨੂੰ ਪੈਸੇ ਨਹੀਂ ਦਿੰਦੀ। ਜਦੋਂ ਉਨ੍ਹਾਂ ਨੇ ਸੋਨੀਆ ਨਾਲ ਗੱਲ ਕੀਤੀ

ਤਾਂ ਸੋਨੀਆ ਦਾ ਜਵਾਬ ਸੀ ਕਿ ਮੰਗਾ ਪੈਸੇ ਲੈ ਕੇ ਦਾਰੂ ਪੀ ਲੈਂਦਾ ਹੈ। ਉਸ ਨੇ ਇਨ੍ਹਾਂ ਪੈਸਿਆਂ ਨਾਲ ਘਰ ਦਾ ਦਰਵਾਜ਼ਾ ਲਗਵਾਉਣਾ ਹੈ। ਕਮਰੇ ਵੀ ਪਲੱਸਤਰ ਨਹੀਂ ਹੋਏ ਪਰ ਮੰਗੇ ਦਾ ਕਹਿਣਾ ਸੀ ਕਿ ਉਸ ਕੋਲ ਕੱਪੜੇ ਨਹੀਂ। ਉਸ ਨੇ ਕੱਪੜੇ ਖ਼ਰੀਦਣੇ ਹਨ। ਸੋਨੀਆ ਦੀ ਮਾਸੀ ਦੇ ਦੱਸਣ ਮੁਤਾਬਕ ਸ਼ਾਮ ਨੂੰ ਸੋਨੀਆ ਨੇ ਆਪਣੇ ਮਾਸੜ ਨੂੰ ਫੋਨ ਕੀਤਾ ਕਿ ਉਸ ਨੂੰ ਲੈ ਜਾਵੋ। ਮੰਗਾ ਸਵੇਰ ਤੋਂ ਉਸ ਦੀ ਖਿੱਚ ਧੂਹ ਕਰ ਰਿਹਾ ਹੈ। ਸੋਨੀਆ ਦੇ ਮਾਸੜ ਨੇ ਕਿਹਾ ਕਿ ਉਹ ਖੁਦ ਤਾਂ ਮਸ਼ੀਨ ਤੇ ਜਾ ਰਿਹਾ ਹੈ।

ਉਹ ਉਸ ਦੇ ਨਾਨੇ ਨੂੰ ਘੱਲ ਦੇਵੇਗਾ। ਇਸ ਤੇ ਸੋਨੀਆ ਕਹਿਣ ਲੱਗੀ ਕਿ ਉਸ ਦਾ ਮਿ੍ਤਕ ਦਾ ਮੂੰਹ ਦੇਖਣਾ ਅਤੇ ਫੋਨ ਬੰਦ ਕਰ ਦਿੱਤਾ। ਇਸ ਤੋਂ ਤੁਰੰਤ ਬਾਅਦ ਸੋਨੀਆ ਦੇ ਮਾਸੜ ਨੇ ਕਿਸੇ ਨੂੰ ਫੋਨ ਕੀਤਾ ਕਿ ਸੋਨੀਆ ਨਾਲ ਗੱਲ ਕਰਾਓ ਪਰ ਤਦ ਤੱਕ ਸੋਨੀਆ ਨੇ ਆਪਣੀ ਜਾਨ ਦੇ ਦਿੱਤੀ ਸੀ। ਸੋਨੀਆ ਦੀ ਮਾਸੀ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਮੰਗਤ ਸਿੰਘ ਨੇ ਸੋਨੀਆ ਤੋਂ ਕਿੰਨੀ ਦੇਰ ਬਾਅਦ ਇਹ ਕਦਮ ਚੁੱਕਿਆ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਕਾਫੀ ਦੇਰ ਤੋਂ ਇਨ੍ਹਾਂ ਦੇ ਘਰ ਵਿੱਚ ਕਲੇਸ਼ ਰਹਿੰਦਾ ਸੀ।

ਮੰਗਤ ਕੰਮ ਨਹੀਂ ਸੀ ਕਰਦਾ। ਉਹ ਸੋਨੀਆ ਨੂੰ ਤਲਾਕ ਲੈਣ ਲਈ ਵੀ ਕਹਿੰਦੇ ਸਨ ਪਰ ਸੋਨੀਆ ਨਹੀਂ ਸੀ ਮੰਨਦੀ। ਇਨ੍ਹਾਂ ਦਾ ਮਾਮਲਾ ਥਾਣੇ ਵੀ ਪਹੁੰਚਿਆ ਸੀ। ਮਿ੍ਤਕ ਮੰਗੇ ਦੇ ਵੱਡੇ ਭਰਾ ਨੇ ਦੱਸਿਆ ਹੈ ਕਿ ਮੰਗਾ ਕੰਮ ਨਹੀਂ ਸੀ ਕਰਦਾ। ਸੋਨੀਆ ਉਸ ਨੂੰ ਕੰਮ ਕਰਨ ਲਈ ਕਹਿੰਦੀ ਸੀ। ਘਰ ਵਿੱਚ ਗ਼ਰੀਬੀ ਕਾਰਨ ਇਹ ਘਟਨਾ ਵਾਪਰੀ ਹੈ। ਪਤੀ ਪਤਨੀ ਦੋਵਾਂ ਨੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ। ਉਸ ਦੇ ਦੱਸਣ ਮੁਤਾਬਕ ਪਹਿਲਾਂ ਪਤਨੀ ਲਟਕ ਗਈ ਅਤੇ ਫੇਰ ਮੰਗੇ ਨੇ ਲਟਕ ਕੇ ਜਾਨ ਦੇ ਦਿੱਤੀ।

ਇਨ੍ਹਾਂ ਦਾ 13 ਮਹੀਨੇ ਦਾ ਇੱਕ ਬੱਚਾ ਵੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਮੰਗਤ ਸਿੰਘ ਅਤੇ ਉਸ ਦੀ ਪਤਨੀ ਸੋਨੀਆ ਰਾਣੀ ਨੇ ਲਟਕ ਕੇ ਜਾਨ ਦੇ ਦਿੱਤੀ ਹੈ। ਉਨ੍ਹਾਂ ਨੇ ਮੌਕੇ ਤੇ ਜਾ ਕੇ ਦੇਖਿਆ ਦੋਵੇਂ ਲਟਕ ਰਹੇ ਸਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕੋ-ਰੋ-ਨਾ ਕਾਲ ਦੌਰਾਨ ਕੰਮ ਨਾ ਮਿਲਣ ਕਾਰਨ ਅਜਿਹੇ ਹਾਲਾਤ ਬਣ ਗਏ। ਉਨ੍ਹਾਂ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *