8 ਮਹੀਨੇ ਦੇ ਮਾਸੂਮ ਨੂੰ ਪਾਣੀ ਚ ਮਰਿਆ ਪਿਆ ਦੇਖ ਪੁਲਿਸ ਦੇ ਵੀ ਕੰਬ ਗਏ ਦਿਲ

ਸਮਾਜ ਵਿੱਚ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਸਹੀ ਆਦਮੀ ਸੋਚੀਂ ਪੈ ਜਾਂਦਾ ਹੈ। ਕੀ ਲੋਕ ਇੱਥੋਂ ਤਕ ਡਿੱਗ ਚੁੱਕੇ ਹਨ? ਇਨਸਾਨੀ ਭਰੂਣ ਗੰਦੇ ਨਾਲਿਆਂ ਵਿਚ ਸੁੱਟੇ ਜਾ ਰਹੇ ਹਨ। ਇਨ੍ਹਾਂ ਲੋਕਾਂ ਨੂੰ ਨਾ ਤਾਂ ਪੁਲਿਸ ਦੀ ਪਰਵਾਹ ਰਹੀ ਹੈ ਅਤੇ ਨਾ ਹੀ ਸਮਾਜ ਦੀ। ਮਾਮਲਾ ਪਟਿਆਲੇ ਦਾ ਹੈ। ਜਿੱਥੇ ਧਾਮੋਮਾਜਰਾ ਵਿਖੇ ਲੋਕਾਂ ਨੇ ਗੰਦੇ ਨਾਲੇ ਵਿਚ ਇਕ ਇਨਸਾਨੀ ਭਰੂਣ ਪਿਆ ਦੇਖਿਆ। ਲੋਕਾਂ ਵੱਲੋਂ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ।

ਪੁਲਿਸ ਨੇ ਭਰੂਣ ਨੂੰ ਚੁਕਵਾ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਪੁਲਿਸ ਪਾਰਟੀ ਸਮੇਤ ਮਾਲੋਮਾਜਰਾ ਪੁਲੀ ਤੇ ਮੌਜੂਦ ਸਨ। ਉਨ੍ਹਾਂ ਨੂੰ ਇਤਲਾਹ ਮਿਲੀ ਕਿ ਧਾਮੋਮਾਜਰਾ ਵਿਖੇ ਗੰਦੇ ਨਾਲੇ ਵਿਚ ਕੋਈ ਭਰੂਣ ਪਿਆ ਹੈ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਇਸ ਨੂੰ ਚੁਕਵਾ ਕੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੋਰਚਰੀ ਵਿਚ ਰਖਵਾ ਦਿੱਤਾ ਹੈ। ਜਿੱਥੇ ਇਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਹਰਦੀਪ ਕੌਰ ਪਤਨੀ ਸੋਹਣ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ 7-8 ਮਹੀਨੇ ਦਾ ਭਰੂਣ ਹੈ, ਜੋ ਕਿ ਮ੍ਰਿਤਕ ਹਾਲਤ ਵਿੱਚ ਹੈ। ਇਹ ਇੱਕ ਲੜਕਾ ਹੈ। ਅੱਜ ਜ਼ਰੂਰਤ ਹੈ ਸਮਾਜ ਨੂੰ ਜਾਗਰੂਕ ਕਰਨ ਦੀ। ਅਜਿਹੇ ਦੋ ਸ਼ੀ ਆਂ ਤੇ ਕਾਰਵਾਈ ਕਰਵਾਉਣ ਲਈ ਜਨਤਾ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਮਾਮਲਿਆਂ ਨੂੰ ਠੱਲ੍ਹ ਪੈ ਸਕੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *