ਦੇਖਦੇ ਹੀ ਦੇਖਦੇ ਪਲਟ ਗਿਆ ਟਰੱਕ, ਦੇਖਣ ਵਾਲਿਆਂ ਨੂੰ ਵੀ ਯਾਦ ਆ ਗਿਆ ਰੱਬ

ਓਵਰਟੇਕ ਕਰਨ ਦੇ ਚੱਕਰ ਵਿੱਚ ਰੋਜ਼ਾਨਾ ਹਾਦਸੇ ਹੁੰਦੇ ਹਨ। ਹਰ ਇਨਸਾਨ ਕਾਹਲੀ ਕਰਦਾ ਹੈ ਅਤੇ ਕਈ ਵਾਰ ਇਹ ਕਾਹਲੀ ਨੁਕਸਾਨ ਦਾ ਕਾਰਨ ਬਣ ਜਾਂਦੀ ਹੈ। ਫਿਲੌਰ ਵਿਖੇ ਇਕ ਟਰੱਕ ਅਤੇ ਕਾਰ ਹਾਦਸੇ ਕਾਰਨ ਪਲਟ ਗਏ। ਜਿਸ ਕਾਰਨ 4 ਮੈਂਬਰਾਂ ਦੇ ਸੱਟਾਂ ਲੱਗੀਆਂ ਹਨ ਅਤੇ ਟਰੱਕ ਡਰਾਈਵਰ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਲੁਧਿਆਣੇ ਜਾਣਾ ਸੀ। ਉਹ ਕਾਰ ਵਿਚ ਆ ਰਹੇ ਸਨ।

ਉਨ੍ਹਾਂ ਦੀ ਕਾਰ ਪਲਟ ਗਈ। ਲੋਕਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ। ਔਰਤ ਦਾ ਕਹਿਣਾ ਹੈ ਕਿ ਉਹ ਗੱਡੀ ਵਿੱਚ 3 ਮੈਂਬਰ ਸਨ ਅਤੇ ਆਪਣੀ ਸਾਈਡ ਚਲ ਰਹੇ ਸਨ। ਉਨ੍ਹਾਂ ਦੀ ਸਪੀਡ ਵੀ ਘੱਟ ਸੀ। ਔਰਤ ਨੇ ਗੱਡੀ ਦੇ ਹੋਏ ਨੁਕਸਾਨ ਲਈ ਕਲੇਮ ਦੀ ਮੰਗ ਕੀਤੀ ਹੈ। ਵਿਕਾਸ ਨੇ ਦੱਸਿਆ ਹੈ ਕਿ ਉਹ ਆਪਣੀ ਲਾਈਨ ਵਿੱਚ ਜਾ ਰਹੇ ਸਨ। ਵਿਚਕਾਰਲੀ ਲਾਈਨ ਵਿੱਚੋਂ ਟਰੱਕ ਆਇਆ ਅਤੇ ਉਨ੍ਹਾਂ ਦੀ ਗੱਡੀ ਨਾਲ ਟਕਰਾ ਗਿਆ। ਜਿਸ ਕਰਕੇ ਉਨ੍ਹਾਂ ਦੀ ਗੱਡੀ ਘੁੰਮ ਗਈ ਅਤੇ ਥੱਲੇ ਜਾ ਡਿੱਗੀ।

ਵਿਕਾਸ ਦੇ ਦੱਸਣ ਮੁਤਾਬਕ ਉਹ ਹਿਮਾਚਲ ਤੋਂ ਆ ਰਹੇ ਸਨ ਅਤੇ ਲੁਧਿਆਣੇ ਜਾਣਾ ਸੀ। ਉਨ੍ਹਾਂ ਦੇ ਸੱਟਾਂ ਲੱਗੀਆਂ ਹਨ ਅਤੇ ਗੱਡੀ ਪੂਰੀ ਨੁਕਸਾਨੀ ਗਈ ਹੈ। ਉਨ੍ਹਾਂ ਨੇ ਗੱਡੀ ਦੇ ਕਲੇਮ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਸੜਕ ਦੇ ਦੂਸਰੇ ਪਾਸੇ ਪੈਟਰੋਲਿੰਗ ਕਰ ਰਹੇ ਸਨ। ਉਨ੍ਹਾਂ ਨੂੰ ਇਤਲਾਹ ਮਿਲੀ ਕਿ ਟਰੱਕ ਅਤੇ ਕਾਰ ਵਿਚਕਾਰ ਹਾਦਸਾ ਹੋ ਗਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੇਖਣ ਤੋਂ ਜਾਪਦਾ ਹੈ ਗਲਤੀ ਕਾਰ ਵਾਲੇ ਦੀ ਹੈ।

ਕਾਰ ਵਾਲਾ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਕਰਕੇ ਟਰੱਕ ਵਾਲਾ ਚਕਰਾ ਗਿਆ ਅਤੇ ਦੋਵੇਂ ਗੱਡੀਆਂ ਪਲ਼ਟ ਗਈਆਂ। ਟਰੱਕ ਵਾਲੇ ਨੂੰ ਸਿਵਲ ਹਸਪਤਾਲ ਭੇਜਿਆ ਗਿਆ ਹੈ। 4 ਮੈਂਬਰਾਂ ਦੇ ਸੱਟਾਂ ਲੱਗੀਆਂ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਕਾਰ ਵਿੱਚ ਸੰਜੀਵ, ਉਸ ਦੀ ਪਤਨੀ ਜੋਤੀ ਅਤੇ ਵਿਕਾਸ ਸਵਾਰ ਸਨ। ਇਹ ਤਿੰਨੇ ਹਿਮਾਚਲ ਪ੍ਰਦੇਸ਼ ਤੋਂ ਲੁਧਿਆਣਾ ਜਾ ਰਹੇ ਸਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *