ਮਾਸੂਮ ਬੱਚੀ ਨਾਲ ਮਾਂ ਨੇ ਕਮਾਇਆ ਪਾਪ? ਬੱਚੀ ਦੀ ਮੋਤ ਤੋਂ ਬਾਅਦ ਭੜਕੀ ਭੂਆ ਨੇ ਪਾਏ ਖਿਲਾਰੇ

ਕਿਹਾ ਜਾਂਦਾ ਹੈ ਕਿ ਮਾਂ ਨੂੰ ਆਪਣੇ ਬੱਚਿਆਂ ਨਾਲ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ ਹੈ। ਬੱਚਾ ਮੁੰਡਾ ਹੋਵੇ ਭਾਵੇਂ ਕੁੜੀ ਪਰ ਇੱਥੇ ਇੱਕ ਮਾਂ ਤੇ ਆਪਣੀ ਹੀ ਬੱਚੀ ਦੀ ਜਾਨ ਲੈਣ ਦੇ ਦੋਸ਼ ਲੱਗੇ ਹਨ। ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਦਾ ਹੈ। ਨੇਹਾ ਨਾਮ ਦੀ ਲੜਕੀ ਨੇ ਦੱਸਿਆ ਹੈ ਕਿ 26 ਅਗਸਤ ਨੂੰ ਉਸ ਦੀ ਭਰਜਾਈ ਮਨਦੀਪ ਕੌਰ ਨੇ ਬੇਬੇ ਨਾਨਕੀ ਹਸਪਤਾਲ ਵਿਚ ਇਕ ਬੱਚੀ ਨੂੰ ਜਨਮ ਦਿੱਤਾ। ਜਦੋਂ ਮਨਦੀਪ ਕੌਰ ਨੂੰ ਪਤਾ ਲੱਗਾ ਕਿ ਉਸ ਨੇ ਲੜਕੀ ਨੂੰ ਜਨਮ ਦਿੱਤਾ ਹੈ ਤਾਂ ਉਹ ਕਹਿਣ ਲੱਗੀ ਕਿ ਉਸ ਨੇ ਇਸ ਲੜਕੀ ਨੂੰ ਦੁੱਧ ਨਹੀਂ ਪਿਆਉਣਾ।

ਉਸ ਨੂੰ ਲੜਕੀ ਤੋਂ ਨਫ਼ਰਤ ਹੈ। ਉਸ ਨੂੰ ਤਾਂ ਪੁੱਤਰ ਚਾਹੀਦਾ ਸੀ। ਨੇਹਾ ਦੇ ਦੱਸਣ ਮੁਤਾਬਕ ਮਨਦੀਪ ਕੌਰ ਨੇ ਲੜਕੀ ਲਈ ਲਿਆਂਦੇ ਹੋਏ ਕੱਪੜੇ ਵੀ ਬਾਹਰ ਸੁੱਟ ਦਿੱਤੇ। ਉਹ ਕਹਿੰਦੀ ਸੀ ਕਿ ਮੈਂ ਇਸ ਲੜਕੀ ਦੀ ਜਾਨ ਲੈ ਲਵਾਂਗੀ। ਜਿਸ ਕਰਕੇ ਨੇਹਾ ਆਪਣੀ ਭਤੀਜੀ ਨੂੰ ਸੰਭਾਲਦੀ ਰਹੀ। 11 ਸਤੰਬਰ ਨੂੰ ਹਸਪਤਾਲ ਵਾਲਿਆਂ ਨੇ ਮਨਦੀਪ ਕੌਰ ਅਤੇ ਉਸ ਦੀ ਬੱਚੀ ਨੂੰ ਛੁੱਟੀ ਦੇ ਦਿੱਤੀ ਅਤੇ ਮਨਦੀਪ ਕੌਰ ਬੱਚੀ ਨੂੰ ਆਪਣੇ ਪੇਕੇ ਬੱਲ ਕਲਾਂ ਲੈ ਗਈ। ਜਿੱਥੇ 27 ਸਤੰਬਰ ਨੂੰ ਲੜਕੀ ਦੀ ਜਾਨ ਚਲੀ ਗਈ।

ਉਨ੍ਹਾਂ ਦਾ ਦੋਸ਼ ਹੈ ਕਿ ਲੜਕੀ ਨੂੰ ਦੁੱਧ ਨਹੀਂ ਪਿਲਾਇਆ ਗਿਆ। ਸਮਾਜ ਸੇਵਕ ਵਕੀਲ ਸਿਮਰਨਜੀਤ ਸਿੰਘ ਨੇ ਦੱਸਿਆ ਹੈ ਕਿ ਜਿਸ ਦਿਨ ਬੱਚੀ ਨੂੰ ਹਸਪਤਾਲ ਤੋਂ ਛੁੱਟੀ ਹੋਣੀ ਸੀ, ਉਸੇ ਦਿਨ ਬੱਚੀ ਦੇ ਪਿਤਾ ਮਲਕੀਤ ਸਿੰਘ ਦੇ ਘਰ ਪੁਲਿਸ ਨੇ ਆ ਕੇ ਕਿਹਾ ਕਿ ਮਨਦੀਪ ਕੌਰ ਆਪਣੀ ਨਵ ਜਨਮੀ ਬੱਚੀ ਨੂੰ ਆਪਣੇ ਨਾਲ ਲੈ ਕੇ ਆਪਣੇ ਪੇਕੇ ਬੱਲ ਕਲਾਂ ਜਾਵੇਗੀ। ਜੇਕਰ ਮਲਕੀਤ ਸਿੰਘ ਦਾ ਪਰਿਵਾਰ ਇਸ ਦੀ ਆਗਿਆ ਨਹੀਂ ਦੇਵੇਗਾ ਤਾਂ ਉਨ੍ਹਾਂ ਤੇ ਕਾਰਵਾਈ ਕੀਤੀ ਜਾ ਸਕਦੀ ਹੈ।

ਜਿਸ ਕਰ ਕੇ ਮਲਕੀਤ ਸਿੰਘ ਦੇ ਪਰਿਵਾਰ ਨੇ ਇਹ ਗੱਲ ਸਵੀਕਾਰ ਕਰ ਲਈ ਅਤੇ ਲਿਖਤੀ ਸਮਝੌਤਾ ਹੋ ਗਿਆ। ਸਿਮਰਨਜੀਤ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਦੇ ਦੱਸਣ ਮੁਤਾਬਕ 27 ਸਤੰਬਰ ਨੂੰ ਬੱਚੀ ਨੇ ਆਪਣੇ ਨਾਨਕੇ ਘਰ ਦਮ ਤੋੜ ਦਿੱਤਾ। ਉਸ ਦਾ ਸਰੀਰ ਨੀਲਾ ਪੈ ਚੁੱਕਾ ਸੀ ਅਤੇ ਕਮਜ਼ੋਰ ਸੀ। ਜਿਵੇਂ ਉਸ ਨੂੰ ਦੁੱਧ ਵੀ ਨਹੀਂ ਪਿਲਾਇਆ ਗਿਆ। ਬੱਚੀ ਦੇ ਦਾਦਕੇ ਪਰਿਵਾਰ ਵੱਲੋਂ ਇਨਸਾਫ਼ ਲੈਣ ਲਈ ਪੰਜਾਬ ਦੇ ਡੀ.ਜੀ.ਪੀ, ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਰੂਰਲ ਦੇ ਐੱਸ.ਪੀ ਅਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਪੱਤਰ ਲਿਖੇ ਗਏ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮਲਕੀਤ ਸਿੰਘ ਵੱਲੋਂ ਉਨ੍ਹਾਂ ਨੂੰ ਦਰਖਾਸਤ ਮਿਲੀ ਹੈ ਕਿ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ ਸੀ। ਜਿਸ ਨੂੰ ਉਨ੍ਹਾਂ ਦੀ ਪਤਨੀ ਮਨਦੀਪ ਕੌਰ ਆਪਣੇ ਪੇਕੇ ਬੱਲ ਕਲਾਂ ਲੈ ਗਈ ਸੀ। ਉਸ ਸਮੇਂ ਬੱਚੀ ਠੀਕ ਠਾਕ ਸੀ ਪਰ ਨਾਨਕੇ ਜਾ ਕੇ ਕੁਝ ਦਿਨਾਂ ਬਾਅਦ ਬੱਚੀ ਦਾ ਦੇਹਾਂਤ ਹੋ ਗਿਆ। ਬੱਚੀ ਦੇ ਪਿਤਾ ਨੇ ਬੱਚੀ ਦੀ ਮਾਂ ਤੇ ਦੋਸ਼ ਲਾਏ ਹਨ। ਮਹਿਲਾ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਏ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *