CM ਚੰਨੀ ਦੇ ਮੁੰਡੇ ਦੇ ਵਿਆਹ ਚ ਟੱਲੀ ਹੋ ਕੇ ਭੜਥੂ ਪਾਉਣ ਵਾਲੇ ਮੁਲਾਜਮਾਂ ਤੇ ਹੋਈ ਕਾਰਵਾਈ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਸਿੰਘ ਦਾ ਵਿਆਹ ਭਾਵੇਂ ਹੋ ਚੁੱਕਾ ਹੈ ਪਰ ਵਿਆਹ ਸਬੰਧੀ ਖ਼ਬਰਾਂ ਅਜੇ ਵੀ ਮੀਡੀਆ ਵਿੱਚ ਚੱਲ ਰਹੀਆਂ ਹਨ। ਤਾਜ਼ਾ ਖਬਰ ਸਕਿਉਰਿਟੀ ਮੁਲਾਜ਼ਮਾਂ ਨਾਲ ਜੁੜੀ ਹੋਈ ਹੈ। ਇਕ ਇੰਸਪੈਕਟਰ ਸੁਖਬੀਰ ਸਿੰਘ ਸਮੇਤ ਚਾਰ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਇਨਕੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਮੰਤਰੀ ਤੇ ਪੁੱਤਰ ਦੇ ਵਿਆਹ ਦੇ ਸਬੰਧ ਵਿੱਚ ਖਰੜ ਵਿਖੇ ਬਰਿਸਤਾ ਹੋਟਲ ਵਿਚ ਲੇਡੀਜ਼ ਸੰਗੀਤ ਦਾ ਪ੍ਰੋਗਰਾਮ ਰੱਖਿਆ ਗਿਆ ਸੀ।

ਇੱਥੇ ਪੁਲਿਸ ਮੁਲਾਜ਼ਮਾਂ ਨੇ ਡਿਊਟੀ ਵਿੱਚ ਜੋ ਕੁਤਾਹੀ ਕੀਤੀ ਹੈ, ਉਸ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਇਨਕੁਆਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਐਂਟਰੀ ਗੇਟ ਉੱਤੇ ਰਿਸ਼ਤੇਦਾਰਾਂ ਦੀ ਪਛਾਣ ਕਰਨ ਲਈ ਕੋਈ ਅਧਿਕਾਰੀ ਮੌਜੂਦ ਹੀ ਨਹੀਂ ਸੀ। ਆਪਣੀ ਡਿਊਟੀ ਕਰਨ ਦੀ ਬਜਾਏ ਕਈ ਮੁਲਾਜ਼ਮ ਪ੍ਰੋਗਰਾਮ ਵਿੱਚ ਜਾ ਵੜੇ ਅਤੇ ਪ੍ਰੋਗਰਾਮ ਦਾ ਆਨੰਦ ਮਾਣਨ ਲੱਗੇ। ਕਈ ਡਿਊਟੀ ਛੱਡ ਕੇ ਪੇਟ ਪੂਜਾ ਕਰਨ ਲੱਗ ਗਏ

ਅਤੇ ਕਈ ਕੌੜੇ ਪਾਣੀ ਦੀ ਲੋਰ ਵਿੱਚ ਵੀ ਦੇਖੇ ਗਏ। ਕੁਝ ਮਹਿਲਾ ਮੁਲਾਜ਼ਮਾਂ ਦੀ ਪ੍ਰੋਗਰਾਮ ਵਿਚ ਘੁੰਮਦੀਆਂ ਫਿਰਦੀਆਂ ਦੇਖੀਆਂ ਗਈਆਂ। ਮੁੱਖ ਮੰਤਰੀ ਦੇ ਸਕਿਓਰਿਟੀ ਮੁਲਾਜ਼ਮ ਡਿਊਟੀ ਪ੍ਰਤੀ ਅਵੇਸਲੇ ਨਜ਼ਰ ਆਏ ਕਿਉਂਕਿ ਹੋਰ ਪੁਲਿਸ ਮੁਲਾਜ਼ਮ ਵੀ ਮੁੱਖ ਮੰਤਰੀ ਤੱਕ ਪਹੁੰਚ ਗਏ ਜਦ ਕਿ ਇਨ੍ਹਾਂ ਨੂੰ ਰੋਕਣਾ ਸਕਿਉਰਿਟੀ ਮੁਲਾਜ਼ਮਾਂ ਦਾ ਕੰਮ ਸੀ। ਜਿਨ੍ਹਾਂ ਮੁਲਾਜ਼ਮਾਂ ਉੱਤੇ ਦਾਰੂ ਦੀ ਲੋਰ ਵਿੱਚ ਹੋਣ ਦਾ ਦੋਸ਼ ਹੈ। ਇਨ੍ਹਾਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜ ਦਿੱਤੇ ਗਏ ਹਨ।

ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਨ੍ਹਾਂ ਦੇ ਨਾਮ ਇੰਸਪੈਕਟਰ ਸੁਖਬੀਰ ਸਿੰਘ, ਸੀ 2 ਸਤਬੀਰ ਸਿੰਘ, ਹੌਲਦਾਰ ਦਰਸ਼ਨ ਸਿੰਘ ਅਤੇ ਹੌਲਦਾਰ ਜਸਕਰਨ ਸਿੰਘ ਦੱਸੇ ਜਾ ਰਹੇ ਹਨ। ਇਨ੍ਹਾਂ ਦੀ ਇਨਕੁਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਨੂੰ ਡਿਊਟੀ ਦੌਰਾਨ ਵਰਤੀ ਗਈ ਕੁਤਾਹੀ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਇਕ ਪਾਸੇ ਤਾਂ ਮੁਲਕ ਵਿੱਚ ਕਿੰਨੇ ਹੀ ਬੇਰੁਜ਼ਗਾਰ ਨੌਕਰੀ ਦੀ ਮੰਗ ਕਰ ਰਹੇ ਹਨ ਦੂਜੇ ਪਾਸੇ ਇਹ ਲੋਕ ਹਨ ਜੋ ਨੌਕਰੀ ਮਿਲ ਜਾਣ ਤੇ ਡਿਊਟੀ ਦੌਰਾਨ ਲਾਪ੍ਰਵਾਹੀ ਕਰ ਰਹੇ ਹਨ।

Leave a Reply

Your email address will not be published. Required fields are marked *