ਟਰੈਕਟਰ ਟਰਾਲੀ ਤੇ ਸਕਾਰਪੀਓ ਦੀ ਹੋਈ ਟੱਕਰ, ਦੁਸ਼ਹਿਰੇ ਵਾਲੇ ਦਿਨ ਵਾਪਰਿਆ ਭਾਣਾ

ਕਰਨਾਲ ਤੋਂ ਮੱਥਾ ਟੇਕ ਕੇ ਟਰਾਲੀ ਵਿੱਚ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਪਟਿਆਲਾ ਦੇਵੀਗਡ਼੍ਹ ਰੋਡ ਤੇ ਰਾਤ ਸਮੇਂ ਹਾਦਸਾ ਵਾਪਰ ਗਿਆ। ਟਰਾਲੀ ਨਾਲ ਪਿੱਛੇ ਤੋਂ ਸਕਾਰਪੀਓ ਕਾਰ ਟਕਰਾ ਗਈ। ਜਿਸ ਕਰਕੇ ਇਹ ਭਾਣਾ ਵਾਪਰ ਗਿਆ। ਇਸ ਹਾਦਸੇ ਵਿੱਚ 4 ਜਾਨਾਂ ਚਲੀਆਂ ਗਈਆਂ ਹਨ। ਕਈ ਵਿਅਕਤੀ ਪੀ.ਜੀ.ਆਈ ਵਿੱਚ ਭਰਤੀ ਹਨ। ਟਰਾਲੀ ਵਿਚ ਸਵਾਰ ਸ਼ਰਧਾਲੂ ਸਨੌਰੀ ਅੱਡਾ, ਮਿਰਚ ਮੰਡੀ, ਰੋੜੀ ਕੁੱਟ ਮੁਹੱਲਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।

ਇਕ ਔਰਤ ਨੇ ਰੋਂਦੇ ਹੋਏ ਦੱਸਿਆ ਹੈ ਕਿ ਉਹ ਟਰਾਲੀ ਵਿੱਚ ਕਰਨਾਲ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਉਨ੍ਹਾਂ ਦੀ ਟਰਾਲੀ ਨਾਲ ਪਿੱਛੇ ਤੋਂ ਇਕ ਕਾਰ ਟਕਰਾ ਗਈ। ਕਾਰ ਚਾਲਕ ਦੀ ਦਾਰੂ ਪੀਤੀ ਹੋਈ ਸੀ। ਔਰਤ ਦੇ ਦੱਸਣ ਮੁਤਾਬਕ ਉਸ ਦਾ ਬੇਟਾ ਰੋਹਿਤ ਇਸ ਹਾਦਸੇ ਵਿਚ ਦਮ ਤੋੜ ਗਿਆ ਹੈ। ਉਹ ਰੋਂਦੀ ਹੋਈ ਕਹਿੰਦੀ ਹੈ ਕਿ ਮੈਨੂੰ ਮੇਰਾ ਬੱਚਾ ਵਾਪਸ ਕਰ ਦੇਵੋ। ਇਕ ਨੌਜਵਾਨ ਨੇ ਜਾਣਕਾਰੀ ਦਿੱਤੀ ਹੈ ਕਿ ਸਨੌਰੀ ਅੱਡਾ, ਮਿਰਚ ਮੰਡੀ, ਰੋੜੀ ਕੁੱਟ ਮੁਹੱਲੇ ਤੋਂ ਟਰੈਕਟਰ ਟਰਾਲੀ ਵਿਚ ਸਵਾਰ

ਹੋ ਕੇ ਸ਼ਰਧਾਲੂ ਕਰਨਾਲ ਮੱਥਾ ਟੇਕਣ ਗਏ ਸਨ। ਜਦੋਂ ਇਹ ਲੋਕ ਆਪਣੇ ਘਰ ਦੇ ਨੇੜੇ ਹੀ ਪਹੁੰਚਣ ਵਾਲੇ ਸਨ ਤਾਂ ਇਨ੍ਹਾਂ ਨਾਲ ਹਾਦਸਾ ਵਾਪਰ ਗਿਆ। ਨੌਜਵਾਨ ਨੇ ਦੱਸਿਆ ਹੈ ਕਿ ਉਨ੍ਹਾ ਨੂੰ 2 ਵਜੇ ਰਾਤ ਨੂੰ ਫੋਨ ਆਇਆ। ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਦੇਖਿਆ ਕੋਈ ਵਿਅਕਤੀ ਕਿਧਰੇ ਪਿਆ ਸੀ ਅਤੇ ਕੋਈ ਕਿਧਰੇ। ਹਰ ਕੋਈ ਮਦਦ ਲਈ ਪੁਕਾਰ ਰਿਹਾ ਸੀ। 4 ਵਿਅਕਤੀ ਦਮ ਤੋੜ ਚੁੱਕੇ ਹਨ। ਕਈ ਵਿਅਕਤੀ ਪੀ.ਜੀ.ਆਈ ਭੇਜ ਦਿੱਤੇ ਗਏ ਹਨ।

ਉਸ ਦੀ ਆਪਣੀ ਛੋਟੀ ਜਿਹੀ ਬੱਚੀ ਦਾ ਵੀ ਅਪ੍ਰੇਸ਼ਨ ਕੀਤਾ ਜਾਣਾ ਹੈ। ਇਸ ਨੌਜਵਾਨ ਨੇ ਦੋਸ਼ ਲਾਇਆ ਹੈ ਕਿ ਸਕਾਰਪੀਓ ਕਾਰ ਚਾਲਕ ਦੇ ਅਮਲ ਦੀ ਲੋਰ ਵਿੱਚ ਹੋਣ ਕਾਰਨ ਇਹ ਘਟਨਾ ਵਾਪਰੀ ਹੈ। ਪੁਲਿਸ ਪ੍ਰਸ਼ਾਸਨ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਿਹਾ। ਨੌਜਵਾਨ ਨੇ ਇਨਸਾਫ ਦੀ ਮੰਗ ਕੀਤੀ ਹੈ। ਹੋਰ ਜਾਣਕਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *