ਨਿਹੰਗਾਂ ਦੁਆਰਾ ਵੱਢਿਆ ਬੰਦਾ ਸੀ 3 ਬੱਚਿਆਂ ਦਾ ਪਿਓ, ਪਰਿਵਾਰ ਨੇ ਕੀਤਾ ਖੁਲਾਸਾ

ਦਿੱਲੀ ਦੇ ਸਿੰਘੂ ਬਾਰਡਰ ਉੱਤੇ ਨਿਹੰਗ ਸਿੰਘਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਅਧੀਨ ਜਿਸ ਵਿਅਕਤੀ ਦੀ ਜਾਨ ਲਈ ਗਈ ਹੈ, ਉਸ ਦੇ ਪਿੰਡ ਵਾਸੀ ਇਹ ਮੰਨਣ ਲਈ ਤਿਆਰ ਨਹੀਂ ਕਿ ਲਖਵੀਰ ਸਿੰਘ ਉਰਫ਼ ਟੀਟਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਸਕਦਾ ਹੈ। ਮ੍ਰਿਤਕ ਲਖਵੀਰ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਨੇੜੇ ਝਬਾਲ ਦਾ ਰਹਿਣ ਵਾਲਾ ਸੀ। ਪਿੰਡ ਦੇ ਇਕ ਵਿਅਕਤੀ ਦਾ ਕਹਿਣਾ ਹੈ ਕਿ ਲਖਵੀਰ ਸਿੰਘ ਰੱਜ ਕੇ ਅਮਲੀ ਸੀ।

5 ਦਿਨ ਪਹਿਲਾਂ ਉਸ ਨੂੰ ਮੰਡੀ ਵਿੱਚੋਂ ਵੀ ਕੱਢ ਦਿੱਤਾ ਗਿਆ ਸੀ। ਲਖਵੀਰ ਦਾ ਡੇਰਾ ਸਿਰਸਾ ਨਾਲ ਕੋਈ ਸਬੰਧ ਨਹੀਂ ਸੀ। ਉਹ ਬੇਅਦਬੀ ਨਹੀਂ ਕਰ ਸਕਦਾ। ਕਿਸੇ ਨੇ ਉਸ ਤੋਂ ਇਹ ਕੰਮ ਕਰਵਾਇਆ ਹੈ। ਇਕ ਔਰਤ ਦੇ ਦੱਸਣ ਮੁਤਾਬਕ ਲਖਵੀਰ ਸਿੰਘ ਅਮਲ ਕਰਦਾ ਸੀ। ਉਸ ਦੀ ਪਤਨੀ ਆਪਣੀਆਂ 3 ਬੇਟੀਆਂ ਸਮੇਤ ਪੇਕੇ ਰਹਿ ਰਹੀ ਹੈ। ਪਿੰਡ ਵਿਚੋਂ ਉਹ ਕਿਸੇ ਤੋਂ 50 ਰੁਪਏ ਲੈ ਕੇ ਮੰਡੀ ਗਿਆ ਸੀ। ਮ੍ਰਿਤਕ ਦੇ ਸਹੁਰਿਆਂ ਤੋਂ ਆਏ ਇਕ ਨੌਜਵਾਨ ਨੇ ਦੱਸਿਆ ਹੈ

ਕਿ ਲਖਵੀਰ ਸਿੰਘ ਤਾਂ ਆਪਣੇ ਪਰਿਵਾਰ ਨੂੰ ਵੀ ਨਹੀਂ ਸੀ ਪਾਲ਼ ਸਕਦਾ। ਇਸ ਕਰਕੇ ਉਹ ਉਸ ਦੀ ਪਤਨੀ ਅਤੇ ਧੀਆਂ ਨੂੰ ਆਪਣੇ ਪਿੰਡ ਲੈ ਗਏ ਸਨ। ਪਿੰਡ ਦੀ ਇਕ ਹੋਰ ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਇਸ ਪਰਿਵਾਰ ਨਾਲ ਆਉਣਾ ਜਾਣਾ ਹੈ। ਲਖਵੀਰ ਸਿੰਘ ਅਜਿਹੀ ਹਰਕਤ ਨਹੀਂ ਕਰ ਸਕਦਾ। ਉਹ ਤਾਂ ਲੋਕਾਂ ਦੇ ਡੰਗਰਾਂ ਨੂੰ ਪੱਠੇ ਪਾਉਂਦਾ ਸੀ। ਸੇਵਾਮੁਕਤ ਫ਼ੌਜੀ ਹਰਭਜਨ ਸਿੰਘ ਦਾ ਕਹਿਣਾ ਹੈ ਕਿ 4-5 ਦਿਨ ਪਹਿਲਾਂ ਮੰਡੀ ਵਿਚ ਉਸ ਦਾ ਝੋਨਾ ਤੋਲਿਆ ਜਾ ਰਿਹਾ ਸੀ।

ਉਸ ਸਮੇਂ ਲਖਵੀਰ ਸਿੰਘ ਉੱਥੇ ਪੱਲੇਦਾਰਾਂ ਕੋਲ ਖੜ੍ਹਾ ਸੀ। ਪੱਲੇਦਾਰਾਂ ਨੇ ਉਸ ਨੂੰ ਅਮਲੀ ਹੋਣ ਕਾਰਨ ਉੱਥੋਂ ਤੋਰ ਦਿੱਤਾ ਸੀ। ਹਰਭਜਨ ਸਿੰਘ ਦੇ ਦੱਸਣ ਮੁਤਾਬਕ ਵੀਡੀਓ ਦੇਖ ਕੇ ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ। ਉਨ੍ਹਾਂ ਦਾ ਮੰਨਣਾ ਹੈ ਕਿ ਕੋਈ ਬੰਦਾ ਲਖਵੀਰ ਨੂੰ ਭਰਮਾ ਕੇ ਲੈ ਗਿਆ ਹੈ। ਉਸ ਨੇ ਹੀ ਲਖਵੀਰ ਨੂੰ ਕਛਹਿਰਾ ਪਹਿਨਾਇਆ ਹੈ। ਉਸ ਨੂੰ ਤਾਂ ਤਰਨਤਾਰਨ ਦਾ ਵੀ ਰਸਤਾ ਪਤਾ ਨਹੀਂ। ਉਹ ਸਿੰਘੂ ਬਾਰਡਰ ਤੇ ਕਿਵੇਂ ਪਹੁੰਚ ਸਕਦਾ ਹੈ?

ਉਸ ਦੀ ਪਤਨੀ ਆਪਣੀਆਂ 3 ਧੀਆਂ ਸਮੇਤ ਪੇਕੇ ਰਹਿ ਰਹੀ ਹੈ? ਲਖਵੀਰ ਆਪਣੀ ਮਾਂ ਅਤੇ ਭੈਣ ਸਮੇਤ ਰਹਿ ਰਿਹਾ ਸੀ। ਵਿਆਹ ਤੋਂ ਬਾਅਦ ਉਸਦੀ ਭੈਣ ਦੀ ਛੱਡ ਛੁਡਾਈ ਹੋ ਗਈ ਸੀ। ਲਖਵੀਰ ਸਿੰਘ ਦੇ ਸਹੁਰੇ ਦਾ ਕਹਿਣਾ ਹੈ ਕਿ 4-5 ਸਾਲ ਪਹਿਲਾਂ ਉਹ ਆਪਣੀ ਧੀ ਨੂੰ ਉਸ ਦੀਆਂ ਬੱਚੀਆਂ ਸਮੇਤ ਲੈ ਗਏ ਸਨ। ਲਖਵੀਰ ਅਮਲ ਕਰਦਾ ਸੀ। ਉਹ ਬੇਅਦਬੀ ਵਰਗਾ ਘਟੀਆ ਕੰਮ ਨਹੀਂ ਸੀ ਕਰ ਸਕਦਾ। ਉਸ ਤੋਂ ਕਿਸੇ ਨੇ ਇਹ ਕੰਮ ਕਰਵਾਇਆ ਹੈ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ। ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀ ਦੇ ਦੱਸਣ ਮੁਤਾਬਕ ਉਹ ਜਾਂਚ ਕਰਨ ਲਈ ਆਏ ਹਨ। ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਮ੍ਰਿਤਕ ਦੀ ਪਤਨੀ 5-6 ਸਾਲ ਪਹਿਲਾਂ ਚਲੀ ਗਈ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲੋਕ ਦੱਸ ਰਹੇ ਹਨ, ਮਿ੍ਤਕ ਅਮਲ ਕਰਦਾ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *