ਬੇਅਦਵੀ ਕਰਨ ਵਾਲੇ ਨੂੰ ਨਿਹੰਗਾਂ ਨੇ ਦਿੱਤੀ ਮੋਤ, ਬੰਦਾ ਵੱਢਕੇ ਵਾਇਰਲ ਕੀਤੀ ਵੀਡੀਓ

ਤਾਜ਼ਾ ਖ਼ਬਰ ਸਿੰਘੂ ਬਾਰਡਰ ਤੋਂ ਆ ਰਹੀ ਹੈ। ਜਿੱਥੇ ਕਿਸਾਨੀ ਮੋਰਚਾ ਲੱਗਾ ਹੋਇਆ ਹੈ। ਅੱਜ ਇੱਥੇ ਕੁਝ ਨਿਹੰਗ ਸਿੰਘਾਂ ਵੱਲੋਂ ਇਕ ਵਿਅਕਤੀ ਦੀ ਜਾਨ ਲੈ ਲਈ ਗਈ। ਇਸ ਵਿਅਕਤੀ ਤੇ ਦੋਸ਼ ਹੈ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਅਤੇ ਨਿਹੰਗ ਸਿੰਘਾਂ ਨੇ ਉਸ ਨੂੰ ਮੌਕੇ ਤੇ ਕਾਬੂ ਕਰ ਲਿਆ। ਇਸ ਵਿਅਕਤੀ ਦਾ ਪਹਿਲਾਂ ਨਿਹੰਗ ਸਿੰਘਾਂ ਨੇ ਇਕ ਗੁੱਟ ਅਲੱਗ ਕਰ ਦਿੱਤਾ। ਫੇਰ ਉਸ ਦੀ ਇਕ ਲੱਤ ਕੱਟ ਦਿੱਤੀ।

ਸਿੰਘੂ ਬਾਰਡਰ ਤੇ ਲੱਗੀ ਸਟੇਜ ਦੇ ਨੇੜੇ ਇਸ ਵਿਅਕਤੀ ਨੂੰ ਟੰਗ ਦਿੱਤਾ ਗਿਆ। ਇਹ ਵਿਅਕਤੀ ਥੱਲੇ ਉਤਾਰਨ ਲਈ ਕਹਿੰਦਾ ਰਿਹਾ। ਇਸ ਵਿਅਕਤੀ ਨੇ ਕਛਹਿਰਾ ਪਹਿਨਿਆ ਹੋਇਆ ਹੈ। ਨਿਹੰਗ ਸਿੰਘ ਐਲਾਨ ਕਰ ਰਹੇ ਹਨ ਕਿ ਪੁਲਿਸ ਨੇ ਉਨ੍ਹਾਂ ਤੇ ਜੋ ਕਾਰਵਾਈ ਕਰਨੀ ਹੈ ਕਰ ਲਵੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਗੁੱਟ ਅਤੇ ਲੱਤ ਕੱਟੇ ਜਾਣ ਤੋਂ ਬਾਅਦ ਇਹ ਵਿਅਕਤੀ ਅਰਦਾਸ ਕਰਦਾ ਹੈ

ਕਿ ਉਸ ਦੀ ਜਾਨ ਲੈਣ ਲਈ ਸਿੰਘਾਂ ਨੂੰ ਵਾਹਿਗੁਰੂ ਆਗਿਆ ਦੇਵੇ ਅਤੇ ਉਸ ਦੀ ਜਾਨ ਜਾਣ ਤੋਂ ਬਾਅਦ ਵਾਹਿਗੁਰੂ ਉਸ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੇ। ਇਸ ਤੋਂ ਬਾਅਦ ਇਹ ਵਿਅਕਤੀ ਦਮ ਤੋੜ ਗਿਆ। ਅੱਜ ਇਹ ਮਾਮਲਾ ਮੀਡੀਆ ਵਿੱਚ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਵਿੱਚ ਲੰਬੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।

ਇੱਕ ਵਾਰ ਤਾਂ ਬੇਅਦਬੀ ਦੇ ਦੋਸ਼ੀਆਂ ਤੇ ਕਾਰਵਾਈ ਕਰਵਾਉਣ ਲਈ ਮੋਰਚਾ ਵੀ ਲੱਗ ਗਿਆ ਸੀ। 2017 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਵੀ ਬੇਅਦਬੀ ਦਾ ਮੁੱਦਾ ਭਾਰੂ ਰਿਹਾ ਸੀ। ਅੱਜ ਕਿਸਾਨੀ ਧਰਨੇ ਤੇ ਸਿੰਘੂ ਬਾਰਡਰ ਵਿਖੇ ਇਹ ਨਵੀਂ ਹੀ ਘਟਨਾ ਵਾਪਰ ਗਈ। ਲੋਕਾਂ ਵੱਲੋਂ ਇਸ ਦੇ ਸਬੰਧ ਵਿੱਚ ਵੱਖ ਵੱਖ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ। 26 ਨਵੰਬਰ 2020 ਤੋਂ ਦਿੱਲੀ ਦੇ ਵੱਖ ਵੱਖ ਸਥਾਨਾਂ ਤੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੋਰਚਾ ਲਾਇਆ ਹੋਇਆ ਹੈ। ਇਸ ਮੋਰਚੇ ਵਿਚ ਨਿਹੰਗ ਸਿੰਘ ਵੀ ਸ਼ਾਮਲ ਹਨ।

Leave a Reply

Your email address will not be published. Required fields are marked *