ਵਾਇਰਲ ਵੀਡੀਓ ਵਾਲੀ ਕੁੜੀ ਆ ਗਈ ਅੜਿੱਕੇ, ਨਾਲ ਜਿਹੜਾ ਮੁੰਡਾ ਸੀ ਦੇਖੋ ਕੌਣ ਨਿਕਲਿਆ

ਲੁਧਿਆਣਾ ਪੁਲਿਸ ਨੇ ਪਿਛਲੇ ਦਿਨੀਂ ਸਰਾਫਾ ਬਾਜ਼ਾਰ ਵਿੱਚ ਹੋਈ ਚੋਰੀ ਦੇ ਮਾਮਲੇ ਨੂੰ ਹੱਲ ਕਰ ਲਿਆ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਦੋਵੇਂ ਮਰਦ ਤੇ ਔਰਤ ਨੂੰ ਕਾਬੂ ਕਰ ਲਿਆ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਸੀ.ਸੀ.ਟੀ.ਵੀ ਦੇ ਆਧਾਰ ਤੇ ਇਸ ਔਰਤ ਅਤੇ ਮਰਦ ਨੂੰ ਕਾਬੂ ਕਰ ਲਿਆ ਹੈ। ਔਰਤ ਨੇ ਦੁਕਾਨਦਾਰ ਕੋਲੋਂ 4 ਚੇਨਾਂ ਖਿਸਕਾ ਲਈਆਂ ਸਨ। ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਨੂੰ ਜੁਡੀਸ਼ੀਅਲ ਕਸਟਡੀ ਵਿਚ ਭੇਜ ਦਿੱਤਾ ਗਿਆ ਹੈ।

ਇਨ੍ਹਾਂ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ। ਸੀਨੀਅਰ ਅਧਿਕਾਰੀ ਨੇ ਦੁਕਾਨਦਾਰਾਂ ਨੂੰ ਸੀ.ਸੀ.ਟੀ.ਵੀ ਲਗਾਉਣ ਦੀ ਸਲਾਹ ਦਿੱਤੀ ਹੈ ਤਾਂ ਕਿ ਕੋਈ ਗ਼ਲਤ ਘਟਨਾ ਵਾਪਰਨ ਤੇ ਦੋਸ਼ੀ ਨੂੰ ਕਾਬੂ ਕੀਤਾ ਜਾ ਸਕੇ। ਇੱਥੇ ਦੱਸਣਾ ਬਣਦਾ ਹੈ ਕਿ ਸੁਨਿਆਰੇ ਦੀ ਦੁਕਾਨ ਵਿਚ ਇਕ ਮਰਦ ਅਤੇ ਇਕ ਔਰਤ ਆਏ ਸਨ। ਇਨ੍ਹਾਂ ਦੇ ਨਾਲ ਇੱਕ ਛੋਟਾ ਜਿਹਾ ਬੱਚਾ ਵੀ ਸੀ। ਦੁਕਾਨਦਾਰ ਨੇ ਦੱਸਿਆ ਸੀ ਕਿ ਇਹ ਗੱਲਾਂ ਬਾਤਾਂ ਤੋਂ ਭੈਣ ਭਰਾ ਜਾਪਦੇ ਸਨ। ਇਨ੍ਹਾਂ ਨੇ ਆ ਕੇ ਦੁਕਾਨਦਾਰ ਨੂੰ ਸੋਨੇ ਦੀ ਚੇਨ ਦਿਖਾਉਣ ਲਈ ਕਿਹਾ।

ਜਦੋਂ ਦੁਕਾਨਦਾਰ ਨੇ ਚੇਨ ਦਿਖਾਈ ਤਾਂ ਕਹਿਣ ਲੱਗੇ ਕਿ ਭਾਰੀ ਅਤੇ ਵਧੀਆ ਚੇਨ ਦਿਖਾਈ ਜਾਵੇ। ਇਨ੍ਹਾਂ ਨੌਸਰਬਾਜ਼ਾਂ ਨੇ ਦੁਕਾਨਦਾਰ ਤੋਂ ਕਾਫੀ ਸਾਰੀਆਂ ਚੇਨਾ ਬਾਹਰ ਕਢਵਾ ਲਈਆਂ ਅਤੇ ਔਰਤ ਨੇ ਹੁਸ਼ਿਆਰੀ ਵਰਤਦੇ ਹੋਏ ਇਸ ਵਿੱਚੋਂ 4 ਚੇਨਾ ਖਿਸਕਾ ਲਈਆਂ ਸਨ। ਦੁਕਾਨਦਾਰ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ ਇਸ ਸਮਾਨ ਨੂੰ ਇਸ ਦੇ ਸਹੀ ਟਿਕਾਣੇ ਤੇ ਰੱਖਣ ਲੱਗਾ ਸੀ। ਜਦਕਿ ਚੋਰੀ ਕਰਨ ਵਾਲੇ ਔਰਤ ਤੇ ਮਰਦ ਦੋਨੋਂ ਜਾ ਚੁੱਕੇ ਸਨ। ਜਦੋਂ ਦੁਕਾਨਦਾਰ ਦਾ 8 ਤੋਲੇ ਸੋਨਾ ਗਾਇਬ ਹੋ ਗਿਆ

ਤਾਂ ਉਸ ਨੇ ਸੀ.ਸੀ.ਟੀ.ਵੀ ਚੈੱਕ ਕੀਤਾ। ਜਿਸ ਤੋਂ ਪਤਾ ਲੱਗਾ ਕਿ ਇਹ ਔਰਤ ਹੀ 4 ਚੇਨੀਆਂ ਚੋਰੀ ਕਰਕੇ ਲੈ ਗਈ ਹੈ। ਇਸ ਤੋਂ ਬਾਅਦ ਦੁਕਾਨਦਾਰ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਪੁਲਿਸ ਨੇ ਮਾਮਲਾ ਸੁਲਝਾ ਲਿਆ ਹੈ। ਇਸ ਔਰਤ ਅਤੇ ਮਰਦ ਨੂੰ ਆਪਣੀ ਇਸ ਕਰਤੂਤ ਕਾਰਨ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਤੋਂ ਪਹਿਲਾਂ ਇਨ੍ਹਾਂ ਦੋਹਾਂ ਤੇ ਕੋਈ ਮਾਮਲਾ ਦਰਜ ਨਹੀਂ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *