ਇਸ ਪਿੰਡ ਚ SC ਭਾਈਚਾਰੇ ਦੇ ਲੋਕਾਂ ਦਾ ਕੀਤਾ ਗਿਆ ਬਾਈਕਾਟ, ਨਰਕ ਤੋਂ ਔਖੀ ਹੋਈ ਜਿੰਦਗੀ-ਖੇਤਾਂ ਚ ਵੜਨਾ ਬੰਦ

ਕਹਿਣ ਨੂੰ ਤਾਂ ਭਾਰਤ ਵਿੱਚ ਲੋਕਤੰਤਰ ਹੈ। ਇੱਥੇ ਕਿਸੇ ਨਾਲ ਕਿਸੇ ਵੀ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਕਾ ਨੂੰ ਨ ਦੀਆਂ ਨਜ਼ਰਾਂ ਵਿੱਚ ਸਾਰੇ ਮਨੁੱਖ ਬਰਾਬਰ ਹਨ। ਇੱਥੇ ਧਰਮ, ਜਾਤੀ ਜਾਂ ਲਿੰਗ ਦੇ ਆਧਾਰ ਤੇ ਕਿਸੇ ਨਾਲ ਕੋਈ ਵਿਤਕਰਾ ਕਰਨਾ ਕਾ ਨੂੰ ਨੀ ਤੌਰ ਤੇ ਗ਼ ਲ ਤ ਹੈ ਪਰ ਕੀ ਹਕੀਕਤ ਵਿਚ ਇਸ ਤਰ੍ਹਾਂ ਹੀ ਹੁੰਦਾ ਹੈ? ਕੀ ਸਾਰੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਮਿਲਦੇ ਹਨ? ਅੱਜ ਅਸੀਂ ਗੱਲ ਕਰ ਰਹੇ ਹਾਂ ਹਰਿਆਣਾ ਦੇ ਜੀਂਦ ਨੇੜਲੇ ਪਿੰਡ ਛਾਤਰ ਦੀ।

ਜਿੱਥੇ ਇੱਕ ਵਿਸ਼ੇਸ਼ ਭਾਈਚਾਰੇ ਦਾ ਪਿੰਡ ਵਾਸੀਆਂ ਨੇ ਸਮਾਜਿਕ ਬਾਈਕਾਟ ਕਰ ਦਿੱਤਾ ਹੈ। ਇਸ ਗ਼ਰੀਬ ਭਾਈਚਾਰੇ ਨੂੰ ਕਿਸੇ ਦੇ ਖੇਤ ਵਿੱਚ ਵੜਨ ਦੀ ਆਗਿਆ ਨਹੀਂ। ਇਨ੍ਹਾਂ ਨੂੰ ਕੋਈ ਆਪਣੀ ਦੁਕਾਨ ਤੋਂ ਮੁੱਲ ਵੀ ਵਸਤੂ ਨਹੀਂ ਦਿੰਦਾ। ਜਿਸ ਕਰਕੇ ਹਰ ਰੋਜ਼ ਕਮਾ ਕੇ ਖਾਣ ਵਾਲੇ ਇਸ ਭਾਈਚਾਰੇ ਦੇ ਲੋਕ ਦੁਕਾਨਾਂ ਤੋਂ ਸਾਮਾਨ ਵੀ ਨਹੀਂ ਖਰੀਦ ਸਕਦੇ। ਇਨ੍ਹਾਂ ਲੋਕਾਂ ਨੇ ਦੋਸ਼ ਲਗਾਏ ਹਨ ਕਿ ਉਹ ਆਪਣੀਆਂ ਲੜਕੀਆਂ ਨੂੰ ਵੀ ਸਕੂਲ ਨਹੀਂ ਭੇਜ ਸਕਦੇ।

ਉਨ੍ਹਾਂ ਦੇ ਮੁਹੱਲੇ ਵਿਚ ਆ ਕੇ ਵੀ ਉਨ੍ਹਾਂ ਨੂੰ ਮੰ ਦੇ ਸ਼ਬਦ ਬੋਲੇ ਜਾਂਦੇ ਹਨ। ਜੇਕਰ ਉਨ੍ਹਾਂ ਦੇ ਨਾਲ ਕੋਈ ਨੇੜਤਾ ਰੱਖਦਾ ਹੈ ਤਾਂ ਉਸ ਨੂੰ ਪੰਚਾਇਤ ਵੱਲੋਂ 11 ਹਜ਼ਾਰ ਰੁਪਏ ਜੁ ਰ ਮਾ ਨਾ ਕੀਤਾ ਜਾਵੇਗਾ। ਇੱਥੇ ਹੀ ਬੱਸ ਨਹੀਂ, ਉਨ੍ਹਾਂ ਨੂੰ ਕੋਈ ਵਾਹਨ ਵਾਲਾ ਵੀ ਆਪਣੇ ਵਾਹਨ ਵਿੱਚ ਬੈਠਣ ਦੀ ਆਗਿਆ ਨਹੀਂ ਦਿੰਦਾ। ਉਹ ਕਿਸੇ ਵਾਹਨ ਵਿੱਚ ਨਹੀਂ ਬੈਠ ਸਕਦੇ। ਮਿਲੀ ਜਾਣਕਾਰੀ ਮੁਤਾਬਕ 2 ਗ਼ ਰੀ ਬ ਪਰਿਵਾਰਾਂ ਦਾ ਕਿਸੇ ਅਮੀਰ ਪਰਿਵਾਰ ਨਾਲ ਵਿ ਵਾ ਦ ਹੋ ਗਿਆ ਸੀ।

ਇਕ ਗ਼ ਰੀ ਬ ਘਰ ਨੇ ਤਾਂ ਦੂਜੀ ਧਿਰ ਦੀ ਸ਼ਰਤ ਮੰਨ ਕੇ ਸਮਝੌਤਾ ਕਰ ਲਿਆ ਪਰ ਗੁਰਮੀਤ ਨਾਮ ਦੇ ਲੜਕੇ ਨੇ ਸਮਝੌਤਾ ਨਹੀਂ ਕੀਤਾ। ਜਿਸ ਕਰਕੇ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਸ ਦੇ ਪੂਰੇ ਭਾਈਚਾਰੇ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ ਹੈ। ਇਸ ਭਾਈਚਾਰੇ ਨਾਲ ਸਬੰਧਤ ਇਕ ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਤਾਂ ਆਪਣੇ ਡੰਗਰ ਵੀ ਸਸਤੇ ਭਾਅ ਵੇਚ ਦਿੱਤੇ ਹਨ, ਕਿਉਂਕਿ ਉਨ੍ਹਾਂ ਨੂੰ ਕੋਈ ਖੇਤਾਂ ਵਿੱਚ ਨਹੀਂ ਵੜਨ ਦਿੰਦਾ।

ਉਨ੍ਹਾਂ ਦੇ ਭਾਈਚਾਰੇ ਦੇ ਕੁਝ ਲੋਕਾਂ ਨੇ ਆਪਣੇ ਡੰਗਰ ਰਿਸ਼ਤੇਦਾਰੀਆਂ ਵਿੱਚ ਛੱਡ ਦਿੱਤੇ ਹਨ। ਦੂਜੇ ਪਾਸੇ ਦੂਜੀ ਧਿਰ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਦਾ ਸਮਾਜਿਕ ਬਾਈਕਾਟ ਨਹੀਂ ਕੀਤਾ। ਪ੍ਰਸ਼ਾਸਨ ਵੱਲੋਂ ਪਿੰਡ ਵਿਚ ਪੁਲਿਸ ਦੀ ਡਿਊਟੀ ਲਗਾਈ ਗਈ ਹੈ ਤਾਂ ਕਿ ਕੋਈ ਅ ਣ ਸੁ ਖਾ ਵੀਂ ਘਟਨਾ ਨਾ ਵਾਪਰ ਸਕੇ।

Leave a Reply

Your email address will not be published. Required fields are marked *