ਇੱਕੋ ਪਰਿਵਾਰ ਦੇ 7 ਮੈਂਬਰ ਆ ਰਹੇ ਸੀ ਮੱਥਾ ਟੇਕ ਕੇ, ਰਸਤੇ ਚ ਹੋ ਗਿਆ ਮੋਤ ਦਾ ਤਾਂਡਵ, ਵਿਛੀਆਂ ਲਾਸ਼ਾਂ

ਇਹ ਮੰਦਭਾਗੀ ਖ਼ਬਰ ਜ਼ਿਲ੍ਹਾ ਮਾਨਸਾ ਦੇ ਢੈਪਈ ਨਾਲ ਸਬੰਧਿਤ ਹੈ। ਜਿੱਥੇ ਟਰਾਲੇ ਅਤੇ ਐਗਜ਼ਾਈਲੋ ਗੱਡੀ ਵਿਚਕਾਰ ਹੋਏ ਹਾਦਸੇ ਕਾਰਨ 4 ਜਾਨਾਂ ਚਲੀਆਂ ਗਈਆਂ ਅਤੇ 3 ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਆਵਾਜਾਈ ਬਹਾਲ ਕਰਵਾ ਦਿੱਤੀ ਗਈ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਸੜਕ ਤੇ ਇਕ ਸਾਈਡ ਟਰਾਲਾ ਖੜ੍ਹਾ ਸੀ। ਇਹ ਟਰਾਲਾ ਭਾਵੇਂ ਪਟੜੀ ਉੱਤੇ ਨਹੀਂ ਸੀ ਪਰ ਸੜਕ ਉੱਤੇ ਇਕ ਸਾਈਡ ਉੱਤੇ ਸੀ।

ਮਲੇਰਕੋਟਲੇ ਵੱਲੋਂ ਆਈ ਇਕ ਐਗਜਾਇਲੋ ਗੱਡੀ ਨੇ ਕੱਟ ਮਾਰਿਆ। ਜਿਸ ਨਾਲ ਗੱਡੀ ਬੇ ਕਾ ਬੂ ਹੋ ਕੇ ਟਰਾਲੇ ਦੇ ਅਗਲੇ ਪਾਸੇ ਜਾ ਵੱਜੀ ਅਤੇ ਫਿਰ ਪਲਟ ਗਈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਇਕ ਬਜ਼ੁਰਗ ਔਰਤ ਪਹਿਲਾਂ ਹੀ ਗੱਡੀ ਵਿਚੋਂ ਬਾਹਰ ਡਿੱਗ ਗਈ। ਉਸ ਦੀ ਹਾਲਤ ਠੀਕ ਹੈ। 3 ਸਵਾਰੀਆਂ ਮੌਕੇ ਤੇ ਹੀ ਦਮ ਤੋੜ ਗਈਆਂ ਅਤੇ 3 ਨੂੰ ਹਸਪਤਾਲ ਲਿਜਾਇਆ ਗਿਆ ਹੈ। ਹਸਪਤਾਲ ਦੀ ਮਹਿਲਾ ਡਾਕਟਰ ਨੇ ਦੱਸਿਆ ਹੈ ਕਿ ਢੈਪਈ ਨੇੜੇ ਹੋਏ ਹਾਦਸੇ ਕਾਰਨ ਉਨ੍ਹਾਂ ਕੋਲ ਕੁੱਲ 7 ਵਿਅਕਤੀ ਲਿਆਂਦੇ ਗਏ ਸਨ,

ਜਿਨ੍ਹਾਂ ਵਿੱਚੋਂ 4 ਪਹਿਲਾਂ ਹੀ ਮ੍ਰਿਤਕ ਹਾਲਤ ਵਿੱਚ ਸਨ। ਉਨ੍ਹਾਂ ਨੂੰ ਮੋ ਰ ਚ ਰੀ ਵਿਚ ਰਖਵਾ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਬਾਕੀ 3 ਦੀ ਹਾਲਤ ਠੀਕ ਠਾਕ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਢੈਪਈ ਨੇਡ਼ੇ ਐਗਜਾਇਲੋ ਗੱਡੀ ਅਤੇ ਟਰਾਲੇ ਵਿਚਕਾਰ ਹਾਦਸਾ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਜਾਪਦਾ ਹੈ, ਐਗਜਾਇਲੋ ਦੇ ਡਰਾਈਵਰ ਨੂੰ ਨੀਂਦ ਆ ਗਈ। ਜਿਸ ਕਰਕੇ ਉਸ ਦੀ ਗੱਡੀ ਖੜ੍ਹੇ ਟਰਾਲੇ ਨਾਲ ਜਾ ਵੱਜੀ।

ਇਸ ਹਾਦਸੇ ਵਿੱਚ 4 ਦੀ ਮੌਕੇ ਤੇ ਹੀ ਜਾਨ ਚਲੀ ਗਈ ਅਤੇ 3 ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਜਿਨ੍ਹਾਂ ਦੀ ਹਾਲਤ ਠੀਕ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਵਾਜਾਈ ਬਹਾਲ ਕਰਵਾ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *