ਰਾਜੇ ਵੜਿੰਗ ਨੇ ਲਿਆ ਇਕ ਹੋਰ ਵੱਡਾ ਐਕਸ਼ਨ, ਬੱਸ ਚ ਸਫ਼ਰ ਕਰਨ ਵਾਲੇ ਜਰੂਰ ਪੜ੍ਹਨ

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ  ਨੇ ਜਨਤਾ ਦੇ ਹੱਕ ਵਿੱਚ ਇੱਕ ਹੋਰ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਪਟਿਆਲਾ ਦੇ ਬੱਸ ਸਟੈਂਡ ਵਿਚ ਇਕ ਰੇਟ ਲਿਸਟ ਲਗਵਾ ਦਿੱਤੀ ਹੈ। ਹੁਣ ਕੋਈ ਵੀ ਦੁਕਾਨਦਾਰ ਇਸ ਰੇਟ ਲਿਸਟ ਵਿੱਚ ਦਰਸਾਏ ਗਏ ਰੇਟਾਂ ਤੋਂ ਜ਼ਿਆਦਾ ਰਕਮ ਕਿਸੇ ਵੀ ਗਾਹਕ ਤੋਂ ਵਸੂਲ ਨਹੀਂ ਸਕੇਗਾ। ਪਹਿਲਾਂ ਦੁਕਾਨਦਾਰ ਜਨਤਾ ਤੋਂ ਮਨਮਰਜ਼ੀ ਦਾ ਰੇਟ ਵਸੂਲੀ ਜਾ ਰਹੇ ਸਨ। ਜਿਸ ਕਰਕੇ ਕਿਸੇ ਨੇ ਇਹ ਮਾਮਲਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧਿਆਨ ਵਿੱਚ ਲਿਆ ਦਿੱਤਾ

ਅਤੇ ਰਾਜਾ ਵੜਿੰਗ ਨੇ ਫੌਰਨ ਇਸ ਤੇ ਕਾਰਵਾਈ ਕਰ ਦਿੱਤੀ। ਇੱਥੇ ਦੁਕਾਨਦਾਰ ਗਾਹਕਾਂ ਤੋਂ ਬਾਜ਼ਾਰ ਨਾਲੋਂ ਵੱਧ ਕੀਮਤਾਂ ਵਸੂਲ ਰਹੇ ਸਨ। ਬਜ਼ਾਰ ਜਾਣ ਦੀ ਬਜਾਏ ਯਾਤਰੀ ਬੱਸ ਸਟੈਂਡ ਵਿਚ ਹੀ ਦੁਕਾਨਾਂ ਤੋਂ ਖਾਣ ਪੀਣ ਦਾ ਸਾਮਾਨ ਖ਼ਰੀਦ ਲੈਂਦੇ ਹਨ। ਰਾਜਾ ਵੜਿੰਗ ਨੇ ਇਸ ਕਾਰਵਾਈ ਦੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਰਾਜਾ ਵੜਿੰਗ ਲਿਖਦੇ ਹਨ
ਕਿ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਬੱਸ ਸਟੈਂਡ ਤੇ ਦੁਕਾਨਦਾਰਾਂ

ਦੁਆਰਾ ਜ਼ਿਆਦਾ ਰੇਟ ਲਗਾ ਕੇ ਚੀਜ਼ਾਂ ਵੇਚੇ ਜਾਣ ਬਾਰੇ ਜਾਣਕਾਰੀ ਹਾਸਲ ਹੋਈ ਸੀ। ਜਿਸ ਕਰਕੇ ਉਨ੍ਹਾਂ ਨੇ ਵਿਭਾਗ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਬੱਸ ਸਟੈਂਡ ਵਿਚ ਰੇਟ ਲਿਸਟ ਲਗਾ ਦਿੱਤੀ ਗਈ ਹੈ ਅਤੇ ਦੁਕਾਨਦਾਰ ਇਸ ਰੇਟ ਤੋਂ ਵੱਧ ਰਕਮ ਵਸੂਲ ਨਹੀਂ ਕਰ ਸਕਣਗੇ। ਇੱਥੇ ਦੱਸਣਾ ਬਣਦਾ ਹੈ ਕਿ ਜਿਸ ਦਿਨ ਤੋਂ ਰਾਜਾ ਵੜਿੰਗ ਨੇ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਉਸ ਦਿਨ ਤੋਂ ਹੀ ਉਹ ਬਹੁਤ ਸਰਗਰਮ ਹਨ।

ਕਦੇ ਉਹ ਸਰਕਾਰੀ ਬੱਸਾਂ ਵਿੱਚ ਚੜ੍ਹ ਕੇ ਯਾਤਰੀਆਂ ਤੋਂ ਜਾਣਕਾਰੀ ਹਾਸਲ ਕਰਦੇ ਹਨ। ਕਦੇ ਰਾਜਾ ਵੜਿੰਗ ਬੱਸ ਸਟੈਂਡ ਤੇ ਹੋਏ ਨਾਜਾਇਜ਼ ਕਬਜ਼ੇ ਹਟਾਉਂਦੇ ਹਨ। ਕਦੇ ਉਹ ਬੱਸਾਂ ਵਿੱਚ ਅਤੇ ਬੱਸ ਸਟੈਂਡ ਵਿਚ ਸਫ਼ਾਈ ਰੱਖਣ ਤੇ ਜ਼ੋਰ ਦਿੰਦੇ ਹਨ। ਪਿਛਲੇ ਦਿਨੀਂ ਟਰਾਂਸਪੋਰਟ ਮੰਤਰੀ ਦੁਆਰਾ ਲੁਧਿਆਣਾ ਵਿੱਚ ਟੂਰਿਸਟ ਬੱਸਾਂ ਨੂੰ ਫੜਨ ਦਾ ਮਾਮਲਾ ਵੀ ਮੀਡੀਆ ਵਿੱਚ ਛਾਇਆ ਰਿਹਾ ਹੈ। ਇਸ ਤੋਂ ਬਿਨਾਂ ਉਨ੍ਹਾਂ ਨੇ ਕੁਝ ਅਜਿਹੀਆਂ ਬੱਸਾਂ ਵੀ ਕਾਬੂ ਕੀਤੀਆਂ ਸਨ। ਜਿਨ੍ਹਾਂ ਨੇ ਟੈਕਸ ਨਹੀਂ ਸੀ ਭਰਿਆ ਹੋਇਆ।

Leave a Reply

Your email address will not be published. Required fields are marked *