7 ਸਾਲਾ ਬੱਚੀ ਸਾਹਮਣੇ ਕੁਹਾੜੀ ਨਾਲ ਵੱਢੀ ਉਸਦੀ ਮਾਂ, ਮਾਸੂਮ ਬੱਚੀ ਨੇ ਅੱਖੀਂ ਦੇਖਿਆ ਸਾਰਾ ਕਾਂਡ, ਮੌਕੇ ਦੀ ਵੀਡੀਓ

ਅੱਜ ਕੱਲ੍ਹ ਲੋਕਾਂ ਲਈ ਪੈਸਾ ਹੀ ਸਭ ਕੁਝ ਰਹਿ ਗਿਆ ਹੈ। ਕਈ ਆਦਮੀ ਤਾਂ ਪੈਸੇ ਖ਼ਾਤਰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਵੀ ਜਾਨ ਲੈ ਲੈਂਦੇ ਹਨ। ਅਬੋਹਰ ਦੇ ਪਿੰਡ ਖੈਰਪੁਰ ਵਿੱਚ ਇਕ ਪਰਵਾਸੀ ਮਜ਼ਦੂਰ ਨੇ ਕੁਹਾੜੀ ਨਾਲ ਆਪਣੀ ਪਤਨੀ ਦੀ ਹੀ ਜਾਨ ਲੈ ਲਈ। ਪੁਲਿਸ ਦੁਆਰਾ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕਾ ਨਰਮੇ ਦੀ ਚੁਗਾਈ ਕਰਦੀ ਸੀ। ਉਸ ਦੀ ਬੱਚੀ ਦੇ ਦੱਸਣ ਮੁਤਾਬਕ ਉਸ ਦੇ ਪਿਤਾ ਨੇ ਉਸ ਦੀ ਮਾਂ ਤੋਂ ਪੈਸੇ ਮੰਗੇ ਸਨ। ਉਸ ਦੀ ਮਾਂ ਦਾ ਕਹਿਣਾ ਸੀ ਕਿ ਪੈਸੇ ਨਹੀਂ ਹਨ।

ਚੌਧਰੀ ਤੋਂ ਲੈ ਲਵੋ। ਬੱਚੀ ਨੇ ਦੱਸਿਆ ਹੈ ਕਿ ਇਸ ਤੋਂ ਬਾਅਦ ਉਸ ਦੇ ਪਿਤਾ ਨੇ ਉਸ ਦੀ ਮਾਂ ਨੂੰ ਵਾਲਾਂ ਤੋਂ ਫੜ ਕੇ ਸੁੱਟ ਦਿੱਤਾ। ਜਿਸ ਕਰਕੇ ਉਸ ਦੀ ਮਾਂ ਬੈੱਡ ਉੱਤੇ ਬੈਠ ਕੇ ਰੋਣ ਲੱਗੀ। ਉਸ ਦੇ ਪਿਤਾ ਨੇ ਪਹਿਲਾਂ ਤਾਂ ਉਸ ਦੀ ਮਾਂ ਦੇ ਸਿਰ ਵਿੱਚ ਇੱਟ ਨਾਲ ਵਾਰ ਕੀਤਾ ਅਤੇ ਫੇਰ ਕੁਹਾੜੀ ਦਾ ਵਾਰ ਕਰ ਦਿੱਤਾ। ਬੱਚੀ ਦਾ ਕਹਿਣਾ ਹੈ ਕਿ ਉਹ ਰੋਂਦੇ ਰਹੇ ਅਤੇ ਉਸ ਦਾ ਪਿਤਾ ਘਰ ਤੋਂ ਦੌੜ ਗਿਆ। ਮ੍ਰਿਤਕਾ ਦੇ ਭਰਾ ਨੇ ਦੱਸਿਆ ਹੈ ਕਿ ਉਸ ਦੀ ਭੈਣ ਦੇ ਪਤੀ ਨੇ ਕੁਹਾੜੀ ਦਾ ਵਾਰ ਕਰਕੇ ਉਸ ਦੀ ਭੈਣ ਨੂੰ ਸਦਾ ਦੀ ਨੀਂਦ ਦੇ ਦਿੱਤੀ ਹੈ।

ਦੋਸ਼ੀ ਮਿ੍ਤਕਾ ਤੋਂ ਪੈਸੇ ਦੀ ਮੰਗ ਕਰ ਰਿਹਾ ਸੀ। ਪੈਸੇ ਨਾ ਮਿਲਣ ਕਾਰਨ ਉਸ ਨੇ ਇਹ ਕਰਤੂਤ ਕਰ ਦਿੱਤੀ। ਮ੍ਰਿਤਕਾ ਉਸ ਸਮੇਂ ਕੱਪੜੇ ਧੋ ਰਹੀ ਸੀ। ਮ੍ਰਿਤਕਾ ਦੇ ਭਰਾ ਦੇ ਦੱਸਣ ਮੁਤਾਬਕ ਦੋਸ਼ੀ ਨੇ ਉਸ ਤੇ ਵੀ ਕੁਹਾੜੀ ਦਾ ਵਾਰ ਕੀਤਾ ਪਰ ਉਹ ਭੱਜ ਕੇ ਬਚਿਆ ਹੈ। ਮ੍ਰਿਤਕਾ ਦੇ 3 ਬੱਚੇ ਹਨ। ਜਿਨ੍ਹਾਂ ਵਿੱਚ 5 ਸਾਲ ਦਾ ਇਕ ਲੜਕਾ, 7 ਅਤੇ 10 ਸਾਲ ਦੀਆਂ 2 ਲੜਕੀਆਂ ਹਨ। ਦੋਸ਼ੀ ਦੇ ਭਰਾਵਾਂ ਨੇ ਉਸ ਨੂੰ ਇਹ ਕੰਮ ਕਰਨ ਲਈ ਉਕਸਾਇਆ ਸੀ। ਮ੍ਰਿਤਕਾ ਦੇ ਭਰਾ ਨੇ ਕਾਰਵਾਈ ਦੀ ਮੰਗ ਕੀਤੀ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਇਥੇ ਮਜ਼ਦੂਰੀ ਕਰਨ ਲਈ ਆਇਆ ਸੀ। ਪਤੀ ਪਤਨੀ ਵਿਚਕਾਰ ਕਿਸੇ ਗੱਲੋਂ ਬਹਿਸ ਹੋ ਜਾਣ ਕਾਰਨ ਪਤੀ ਨੇ ਪਤਨੀ ਦੇ ਸੱਟ ਲਗਾ ਦਿੱਤੀ। ਜਿਸ ਕਰਕੇ ਉਸ ਨੇ ਦਮ ਤੋੜ ਦਿੱਤਾ। ਪੁਲਿਸ ਇਸ ਮਾਮਲੇ ਤੇ ਕਾਰਵਾਈ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *