ਜਵਾਨ ਪੁੱਤ ਨੂੰ ਪਤਾ ਨਹੀਂ ਸੀ ਛੋਟੀ ਜਿਹੀ ਗਲਤੀ ਪੈਣੀ ਜਾਨ ਤੇ ਭਾਰੀ, ਮਿਲਣੀ ਏਨੀ ਦਰਦਨਾਕ ਮੋਤ

ਰੇਲਵੇ ਟਰੈਕ ਤੋਂ ਕਿਸੇ ਨੂੰ ਲੰਘਣ ਦੀ ਇਜਾਜ਼ਤ ਨਹੀਂ ਹੈ ਪਰ ਫੇਰ ਵੀ ਲੋਕ ਪ੍ਰਵਾਹ ਨਹੀਂ ਕਰਦੇ। ਇੱਥੇ ਲਾਈਨਾਂ ਤੋਂ ਟੱਪਦੇ ਰਹਿੰਦੇ ਹਨ। ਰੇਲਵੇ ਫਾਟਕ ਬੰਦ ਹੋਣ ਸਮੇਂ ਵੀ ਲੰਘਣ ਦੀ ਮਨਾਹੀ ਹੈ। ਇਸ ਦੇ ਬਾਵਜੂਦ ਵੀ ਲੋਕ ਪੈਦਲ ਜਾਂ ਆਪਣੇ ਦੋ ਪਹੀਆ ਵਾਹਨਾਂ ਸਮੇਤ ਫਾਟਕ ਦੇ ਹੇਠਾਂ ਤੋਂ ਲੰਘਦੇ ਆਮ ਦੇਖੇ ਜਾਂਦੇ ਹਨ। ਜਿਸ ਕਰਕੇ ਅ ਣ ਸੁ ਖਾ ਵੀ ਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਕਈ ਵਾਰ ਤਾਂ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਤੇਜ਼ ਰਫ਼ਤਾਰ ਗੱਡੀ ਕਦੋਂ ਆ ਜਾਵੇ?

ਪਤਾ ਹੀ ਨਹੀਂ ਲੱਗਦਾ। ਰੇਲਵੇ ਪੁਲਿਸ ਚੌਕੀ ਫਗਵਾੜਾ ਅਧੀਨ ਪੈਂਦੇ ਇਲਾਕੇ ਵਿੱਚ ਇੱਕ ਨੌਜਵਾਨ ਦਿੱਲੀ ਪਠਾਨਕੋਟ ਗੱਡੀ ਦੀ ਲਪੇਟ ਵਿੱਚ ਆ ਗਿਆ। ਜਿਸ ਕਰ ਕੇ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਰੇਲਵੇ ਪੁਲਿਸ ਚੌਕੀ ਫਗਵਾੜਾ ਦੇ ਪੁਲਿਸ ਅਧਿਕਾਰੀ ਮਾਮਲੇ ਦੀ ਪੜਤਾਲ ਕਰ ਰਹੇ ਹਨ। ਰੇਲਵੇ ਪੁਲਿਸ ਚੌਕੀ ਫਗਵਾੜਾ ਦੇ ਇੰਚਾਰਜ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਦੁਪਹਿਰ ਸਮੇਂ ਇਤਲਾਹ ਮਿਲੀ ਸੀ

ਕਿ ਕਿਲੋਮੀਟਰ 414 ਦਾ 20-22 ਤੇ ਇੱਕ ਵਿਅਕਤੀ ਦਿੱਲੀ ਪਠਾਨਕੋਟ ਟ੍ਰੇਨ ਦੀ ਲਪੇਟ ਵਿਚ ਆ ਗਿਆ ਹੈ। ਜਿਸ ਕਰਕੇ ਉਹ ਜੀ.ਆਰ.ਪੀ ਅਤੇ ਆਰ.ਪੀ.ਐੱਫ ਦੇ ਮੁਲਾਜ਼ਮਾਂ ਸਮੇਤ ਘਟਨਾ ਸਥਾਨ ਤੇ ਪਹੁੰਚੇ। ਚੌਕੀ ਇੰਚਾਰਜ ਦੇ ਦੱਸਣ ਮੁਤਾਬਕ ਵਿਅਕਤੀ ਦੀ ਗਰਦਨ ਧੜ ਨਾਲੋਂ ਵੱਖ ਹੋ ਗਈ ਹੈ। ਉਸ ਦਾ ਧੜ ਰੇਲਵੇ ਟਰੈਕ ਦੇ ਵਿੱਚ ਪਿਆ ਹੈ। ਉਨ੍ਹਾਂ ਨੂੰ ਜਾਪਦਾ ਹੈ ਕਿ ਇਹ ਵਿਅਕਤੀ ਰੇਲਵੇ ਲਾਈਨਾਂ ਪਾਰ ਕਰ ਰਿਹਾ ਹੋਵੇਗਾ। ਇਸ ਦੌਰਾਨ ਹੀ ਉਹ ਟ੍ਰੇਨ ਦੀ ਲਪੇਟ ਵਿੱਚ ਆ ਗਿਆ।

ਚੌਕੀ ਇੰਚਾਰਜ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਉਮਰ 25-30 ਸਾਲ ਜਾਪਦੀ ਹੈ। ਉਸ ਕੋਲੋਂ ਕੋਈ ਦਸਤਾਵੇਜ਼ ਬਰਾਮਦ ਨਹੀਂ ਹੋਇਆ ਅਤੇ ਨਾ ਹੀ ਉਸ ਦੀ ਸ਼ਨਾਖਤ ਹੋਈ ਹੈ। ਰੇਲਵੇ ਪੁਲੀਸ ਇਸ ਸਬੰਧੀ ਕੋਸ਼ਿਸ਼ ਕਰ ਰਹੀ ਹੈ। ਰੇਲਵੇ ਪੁਲਿਸ ਚੌਕੀ ਇੰਚਾਰਜ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਇਸ ਮ੍ਰਿਤਕ ਨੌਜਵਾਨ ਨੂੰ ਜਾਣਦਾ ਹੈ ਤਾਂ ਰੇਲਵੇ ਪੁਲੀਸ ਚੌਕੀ ਫਗਵਾੜਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *