ਨਵੇਂ ਮਕਾਨ ਨੇ ਖਾ ਲਈ ਮੁੰਡੇ ਦੀ ਜਿੰਦਗੀ, ਸਲੈਬਾਂ ਹੇਠਾਂ ਦੱਬਕੇ ਹੋਈ ਦਰਦਨਾਕ ਮੋਤ

ਫ਼ਰੀਦਕੋਟ ਵਿਖੇ ਇਮਾਰਤ ਉਸਾਰੀ ਦੇ ਚੱਲ ਰਹੇ ਕੰਮ ਦੌਰਾਨ ਇਕ ਸਲੈਬ ਡਿੱਗਣ ਕਾਰਨ ਮਿਸਤਰੀ ਦੀ ਜਾਨ ਚਲੀ ਗਈ ਹੈ। ਮ੍ਰਿਤਕ ਦੀ ਪਛਾਣ ਪ੍ਰਿਤਪਾਲ ਸਿੰਘ ਵਜੋਂ ਹੋਈ ਹੈ। ਯੂਨੀਅਨ ਦੇ ਸੀਨੀਅਰ ਪ੍ਰਧਾਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਣਦੀ ਸਹੂਲਤ ਮੁਹੱਈਆ ਕਰਵਾਈ ਜਾਵੇ। ਮ੍ਰਿਤਕ ਦੇਹ ਪੋਸ-ਟਮਾ-ਰਟ-ਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤੀ ਗਈ ਹੈ। ਸੁਰਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਹ ਇਸ ਸਮੇਂ ਤਰਾਈ ਕਰ ਰਿਹਾ ਸੀ।

ਉਸ ਨੂੰ ਖੜਕਾ ਸੁਣਾਈ ਦਿੱਤਾ। ਉਹ ਤੁਰੰਤ ਉੱਤੇ ਗਿਆ। ਉਸ ਨੇ ਦੇਖਿਆ ਕਿ ਪਿ੍ਤਪਾਲ ਸਿੰਘ ਦੇ ਸਿਰ ਉੱਤੇ ਸਲੈਬ ਡਿੱਗੀ ਸੀ ਅਤੇ ਉਹ ਦਮ ਤੋੜ ਚੁੱਕਾ ਸੀ। ਯੂਨੀਅਨ ਦੇ ਸੀਨੀਅਰ ਪ੍ਰਧਾਨ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਫੋਨ ਤੇ ਜਾਣਕਾਰੀ ਮਿਲੀ ਕਿ ਥਾਣੇ ਸਾਹਮਣੇ ਹਾ ਦ ਸਾ ਵਾਪਰ ਗਿਆ ਹੈ। ਜਿਸ ਕਰਕੇ ਉਹ ਤੁਰੰਤ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਆ ਕੇ ਦੇਖਿਆ ਕਿ ਪਿ੍ਤਪਾਲ ਸਿੰਘ ਅੱਖਾਂ ਮੀਟ ਗਿਆ ਸੀ। ਪ੍ਰਧਾਨ ਦਾ ਮੰਨਣਾ ਹੈ ਕਿ ਇਹ ਹਾਦਸਾ ਗ਼ ਲ ਤ ਤਰੀਕੇ ਨਾਲ ਸਲੈਬ ਪਾਉਣ ਕਾਰਨ ਵਾਪਰਿਆ ਹੈ।

ਜਿਸ ਮਿਸਤਰੀ ਨੇ ਇਸ ਤੋਂ ਪਹਿਲਾਂ ਕੰਮ ਕੀਤਾ ਸੀ, ਇਹ ਉਸ ਦੀ ਗਲਤੀ ਹੈ। ਪ੍ਰਧਾਨ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਬਣਦੀਆਂ ਸਹੂਲਤਾਂ ਮੌਕੇ ਤੇ ਮੁਹੱਈਆ ਕਰਵਾਈਆਂ ਜਾਣ। ਮ੍ਰਿਤਕ ਦੀ ਪਤਨੀ ਨੂੰ ਪੈਨਸ਼ਨ ਲਗਾਈ ਜਾਵੇ। ਪ੍ਰਿਤਪਾਲ ਸਿੰਘ ਦੀ ਲਾਭਪਾਤਰੀ ਕਾਪੀ ਬਣੀ ਹੋਈ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਹ ਟ੍ਰੈਫਿਕ ਦੇ ਸੰਬੰਧ ਵਿਚ ਗਸ਼ਤ ਕਰ ਰਹੇ ਸਨ। ਉਨ੍ਹਾਂ ਨੇ ਇਥੇ ਇਕੱਠ ਦੇਖਿਆ।

ਪੁੱਛੇ ਜਾਣ ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਥੇ ਉਸਾਰੀ ਦਾ ਕੰਮ ਚੱਲ ਰਿਹਾ ਸੀ। ਲੈਂਟਰ ਡਿੱਗ ਜਾਣ ਕਾਰਨ ਇਕ ਵਿਅਕਤੀ ਦੀ ਜਾਨ ਚਲੀ ਗਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਵਾਜਾਈ ਚਾਲੂ ਕਰਵਾ ਦਿੱਤੀ ਹੈ। ਮਿ੍ਤਕ ਦੇਹ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਮਾਮਲੇ ਦੇ ਸੰਬੰਧ ਵਿਚ ਕਾਰਵਾਈ ਸਿਟੀ ਥਾਣੇ ਦੇ ਐਸ ਐਚ ਓ ਦੁਆਰਾ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *