ਨਿਹੰਗਾਂ ਵਲੋਂ ਵੱਢੇ ਗਏ ਲਖਵੀਰ ਸਿੰਘ ਦਾ ਅੰਤਿਮ ਸਸਕਾਰ, ਪਰਿਵਾਰ ਤੋਂ ਬਿਨਾਂ ਕੋਈ ਹੋਰ ਨਹੀਂ ਹੋਇਆ ਸ਼ਾਮਿਲ

ਜਿਸ ਲਖਵੀਰ ਸਿੰਘ ਦੀ ਨਿਹੰਗ ਸਿੰਘਾਂ ਦੁਆਰਾ ਸਿੰਘੂ ਬਾਰਡਰ ਤੇ ਜਾਨ ਲੈ ਲਈ ਗਈ ਸੀ। ਅੱਜ ਉਸ ਲਖਵੀਰ ਸਿੰਘ ਦਾ ਉਸ ਦੇ ਜੱਦੀ ਪਿੰਡ ਚੀਮਾ ਖੁਰਦ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਲਖਵੀਰ ਸਿੰਘ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ ਲੱਗੇ ਸਨ। ਨਿਹੰਗ ਸਿੰਘਾਂ ਨੇ ਉਸ ਦਾ ਇੱਕ ਹੱਥ ਕੱਟ ਦਿੱਤਾ ਸੀ ਅਤੇ ਲੱਤ ਤੇ ਵੀ ਤਿੱਖੀ ਚੀਜ਼ ਨਾਲ ਵਾਰ ਕੀਤਾ ਸੀ। ਉਸ ਦੇ ਸਰੀਰ ਤੇ ਕਾਫੀ ਸਾਰੇ ਸੱਟਾਂ ਦੇ ਨਿਸ਼ਾਨ ਦੇਖੇ ਗਏ ਸਨ।

ਉਸ ਨੂੰ ਇਕ ਤਾਰ ਦੀ ਮਦਦ ਨਾਲ ਬੈਰੀਕੇਡ ਤੇ ਟੰਗਿਆ ਗਿਆ ਸੀ ਅਤੇ ਉਹ ਦਮ ਤੋੜ ਗਿਆ ਸੀ। ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ। ਪੁਲੀਸ ਨੇ ਪਹਿਲਾਂ ਤਾਂ ਨਾਮਲੂਮ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਸੀ ਪਰ ਫੇਰ ਸਰਬਜੀਤ ਸਿੰਘ ਨਾਮ ਦੇ ਨਿਹੰਗ ਸਿੰਘ ਨੇ ਇਸ ਦੀ ਜ਼ਿੰਮੇਵਾਰੀ ਲੈ ਲਈ ਸੀ ਅਤੇ ਖੁਦ ਹੀ ਆਤਮ ਸਮਰਪਣ ਕਰ ਦਿੱਤਾ ਸੀ। ਇਸ ਤੋਂ ਬਾਅਦ ਨਰਾਇਣ ਸਿੰਘ ਨਾਮ ਦੇ ਨਿਹੰਗ ਨੇ ਵੀ ਖੁਦ ਨੂੰ ਪੁਲਿਸ ਅੱਗੇ ਪੇਸ਼ ਕਰ ਦਿੱਤਾ ਸੀ।

ਨਿਹੰਗ ਸਰਬਜੀਤ ਸਿੰਘ ਨੂੰ ਅਦਾਲਤ ਨੇ 7 ਦਿਨ ਦੇ ਪੁਲਸ ਰਿਮਾਂਡ ਤੇ ਭੇਜ ਦਿੱਤਾ ਹੈ । ਜੇਕਰ ਲਖਵੀਰ ਸਿੰਘ ਦੇ ਪਿੰਡ ਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਤੇ ਖ਼ਬਰਾਂ ਆ ਰਹੀਆਂ ਸਨ ਕਿ ਪਿੰਡ ਵਾਸੀ ਕਹਿ ਰਹੇ ਸੀ ਕਿ ਉਹ ਲਖਵੀਰ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਵਿਚ ਨਹੀਂ ਕਰਨ ਦੇਣਗੇ ਪਰ ਜਦੋਂ ਲਖਵੀਰ ਸਿੰਘ ਦੀ ਮ੍ਰਿਤਕ ਦੇਹ 6 ਵਜੇ ਸ਼ਾਮ ਪਿੰਡ ਲਿਆਂਦੀ ਗਈ ਤਾਂ ਪੁਲਿਸ ਪ੍ਰਸ਼ਾਸਨ ਵੀ ਨਾਲ ਸੀ। ਇਸ ਸਮੇਂ ਪਿੰਡ ਵਾਸੀਆਂ ਵੱਲੋਂ ਕੋਈ ਵਿਵਾਦ ਪੈਦਾ ਨਹੀਂ ਕੀਤਾ ਗਿਆ।

ਲਖਵੀਰ ਸਿੰਘ ਦੇ ਅੰਤਮ ਸੰਸਕਾਰ ਵਿਚ ਉਸ ਦੇ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ ਅਤੇ ਕੁਝ ਪਿੰਡ ਵਾਸੀ ਵੀ ਸ਼ਾਮਲ ਹੋਏ। ਉਸ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਲਖਵੀਰ ਸਿੰਘ ਅਮਲ ਕਰਨ ਦਾ ਆਦੀ ਸੀ। ਉਹ ਕਦੇ ਪਿੰਡ ਤੋਂ ਬਾਹਰ ਨਹੀਂ ਸੀ ਗਿਆ। ਇਨ੍ਹਾ ਲੋਕਾਂ ਦਾ ਮੰਨਣਾ ਹੈ ਕਿ ਲਖਵੀਰ ਸਿੰਘ ਨੂੰ ਕੋਈ ਵਿਅਕਤੀ ਦਿੱਲੀ ਲੈ ਕੇ ਗਿਆ ਹੈ ਅਤੇ ਕਿਸੇ ਨੇ ਉਸ ਤੋਂ ਇਹ ਕੰਮ ਕਰਵਾਇਆ ਹੈ। ਲਖਵੀਰ ਸਿੰਘ ਖੁਦ ਆਜਿਹਾ ਨਹੀਂ ਸੀ ਕਰ ਸਕਦਾ। ਇਸ ਘਟਨਾ ਪਿੱਛੇ ਕੀ ਕਾਰਨ ਹੋ ਸਕਦਾ ਹੈ? ਇਹ ਤਾਂ ਜਾਂਚ ਕਰਨ ਤੋਂ ਹੀ ਪਤਾ ਲੱਗ ਸਕਦਾ ਹੈ।

Leave a Reply

Your email address will not be published. Required fields are marked *