ਵੱਡੀ ਤਾਜ਼ਾ ਖਬਰ- 2 ਨਿਹੰਗਾਂ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਆਇਆ ਇਕ ਹੋਰ ਨਵਾਂ ਮੋੜ

ਸਿੰਘੂ ਬਾਰਡਰ ਤੇ ਵਾਪਰੀ ਲਖਵੀਰ ਸਿੰਘ ਦੀ ਜਾਨ ਲੈਣ ਦੀ ਘਟਨਾ ਤੋਂ ਬਾਅਦ ਭਾਵੇਂ ਪੁਲਿਸ ਨੇ ਨਾਮਲੂਮ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਸੀ ਪਰ ਹੁਣ ਤੱਕ ਇਸ ਮਾਮਲੇ ਵਿੱਚ 4 ਨਿਹੰਗ ਸਿੰਘਾਂ ਨੂੰ ਫੜਿਆ ਜਾ ਚੁੱਕਾ ਹੈ। ਹੁਣ ਭਗਵੰਤ ਸਿੰਘ ਅਤੇ ਗੋਬਿੰਦ ਸਿੰਘ ਨਾਮ ਦੇ 2 ਨਿਹੰਗ ਸਿੰਘਾਂ ਨੇ ਆਤਮ ਸਮਰਪਣ ਕੀਤਾ ਹੈ। ਸਿੰਘੂ ਬਾਰਡਰ ਤੇ ਇਨ੍ਹਾਂ ਦੋਵੇਂ ਨਿਹੰਗ ਸਿੰਘਾਂ ਨੂੰ ਪਹਿਲਾਂ ਨਿਹੰਗ ਸਿੰਘ ਜਥੇਬੰਦੀ ਵੱਲੋਂ ਸਨਮਾਨਤ ਕੀਤਾ ਗਿਆ ਅਤੇ ਫਿਰ ਜੈਕਾਰਿਆਂ ਦੀ ਗੂੰਜ ਵਿੱਚ ਇਨ੍ਹਾਂ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ।

ਪੁਲਿਸ ਇਨ੍ਹਾ ਨੂੰ ਗੱਡੀਆਂ ਵਿੱਚ ਬਿਠਾ ਕੇ ਲੈ ਗਈ। ਜਾਨ ਲੈਣ ਦੀ ਘਟਨਾ 15 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਸਵੇਰੇ ਲਗਭਗ 5 ਵਜੇ ਵਾਪਰੀ ਸੀ। ਜਿਸ ਵਿਚ ਲਖਵੀਰ ਸਿੰਘ ਦਾ ਇਕ ਹੱਥ ਵੱਖ ਕਰ ਦਿੱਤਾ ਗਿਆ ਸੀ। ਉਸ ਦੀ ਲੱਤ ਵੀ ਵੱਢੀ ਗਈ ਸੀ। ਉਸ ਨੂੰ ਬੈਰੀਕੇਡ ਤੇ ਟੰਗ ਕੇ ਵੀਡੀਓ ਵਾਇਰਲ ਕੀਤੀ ਗਈ ਸੀ। ਜਿਸ ਤੋਂ ਬਾਅਦ ਥਾਣਾ ਕੁੰਡਲੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਮ੍ਰਿਤਕ ਦੀ ਪਛਾਣ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੀਮਾ ਦੇ ਰਹਿਣ ਵਾਲੇ ਲਖਵੀਰ ਸਿੰਘ ਵਜੋਂ ਹੋਈ ਸੀ।

ਸਰਬਜੀਤ ਸਿੰਘ ਨਾਮ ਦੇ ਨਿਹੰਗ ਸਿੰਘ ਨੇ ਖ਼ੁਦ ਹੀ ਆਤਮ ਸਮਰਪਣ ਕਰ ਦਿੱਤਾ ਸੀ। ਇਸ ਤੋਂ ਬਾਅਦ ਨਾਰਾਇਣ ਸਿੰਘ ਨਾਮ ਦੇ ਨਿਹੰਗ ਸਿੰਘ ਨੇ ਖ਼ੁਦ ਨੂੰ ਪੇਸ਼ ਕੀਤਾ ਸੀ। ਇਸ ਤਰ੍ਹਾਂ ਹੁਣ ਤਕ 4 ਨਿਹੰਗ ਸਿੰਘ ਇਸ ਮਾਮਲੇ ਵਿੱਚ ਫੜੇ ਜਾ ਚੁੱਕੇ ਹਨ। ਸਰਬਜੀਤ ਸਿੰਘ ਦਾ ਅਦਾਲਤ ਨੇ 7 ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। 3 ਨਿਹੰਗ ਸਿੰਘਾਂ ਨੂੰ ਅਜੇ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ। ਮਿ੍ਤਕ ਲਖਵੀਰ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਲਗਾਏ ਗਏ ਹਨ। ਉਸ ਦਾ ਅੰਤਿਮ ਸੰਸਕਾਰ ਉਸਦੇ ਪਿੰਡ ਵਿੱਚ ਕਰ ਦਿੱਤਾ ਗਿਆ ਹੈ। ਪਹਿਲਾਂ ਤਾਂ ਕੁਝ ਪਿੰਡ ਵਾਸੀ ਕਹਿ ਰਹੇ ਸਨ ਕਿ ਉਹ ਲਖਵੀਰ ਸਿੰਘ ਦਾ ਅੰਤਮ ਸੰਸਕਾਰ ਪਿੰਡ ਵਿਚ ਨਹੀਂ ਹੋਣ ਦੇਣਗੇ।

Leave a Reply

Your email address will not be published. Required fields are marked *