ਕਨੇਡਾ ਚ ਰੇਲਗੱਡੀ ਹੇਠਾਂ ਆਉਣ ਨਾਲ ਪੰਜਾਬੀ ਕੁੜੀ ਦੀ ਮੋਤ, ਪਿੰਡ ਚ ਛਾਇਆ ਮਾਤਮ

ਪੰਜਾਬ ਵਿੱਚ ਇੰਨਾ ਪੜ੍ਹਨ ਲਿਖਣ ਦੇ ਬਾਵਜੂਦ ਵੀ ਨੌਜਵਾਨ ਮੁੰਡੇ-ਕੁੜੀਆਂ ਨੂੰ ਨੌਕਰੀ ਨਹੀਂ ਮਿਲਦੀ। ਇਸ ਕਾਰਨ ਉਹ ਬਾਹਰਲੇ ਮੁਲਕ ਦਾ ਰੁੱਖ ਕਰਦੇ ਹਨ, ਤਾਂ ਜੋ ਉਥੇ ਜਾ ਕੇ ਉਹ ਆਪਣੇ ਆਉਣ ਵਾਲੇ ਭਵਿੱਖ ਨੂੰ ਸਵਾਰ ਸਕਣ ਪਰ ਕਦੇ ਕਦੇ ਬਾਹਰਲੇ ਮੁਲਕ ਗਏ ਪੰਜਾਬੀ ਨੌਜਵਾਨਾਂ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ। ਜਿਨ੍ਹਾਂ ਨੂੰ ਪਰਿਵਾਰ ਵਲੋਂ ਸਹਿਣ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹਾ ਹੀ ਮਾਮਲਾ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ

ਜਿੱਥੋਂ ਦੀ ਰਹਿਣ ਵਾਲੀ 18 ਸਾਲਾ ਲੜਕੀ ਦੀ ਬਾਹਰਲੇ ਮੁਲਕ ਵਿੱਚ ਹੀ ਟਰੇਨ ਹਾਦਸੇ ਕਾਰਨ ਮੋਤ ਹੋ ਗਈ। ਜਿਸ ਕਾਰਨ ਪੂਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਹੈ। ਲੜਕੀ ਦੇ ਪਰਿਵਾਰ ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੜਕੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ। ਮ੍ਰਿਤਕਾ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਇੱਕਲੌਤੀ ਲੜਕੀ ਜਿਸ ਦੀ ਉੱਮਰ 18 ਸਾਲ ਦੀ ਸੀ। ਉਸ ਨੂੰ ਕਰੀਬ ਇੱਕ ਮਹੀਨਾ 17 ਦਿਨ ਹੀ ਹੋਏ ਸਨ ਬਾਹਰਲੇ ਮੁਲਕ ਗਈ ਨੂੰ

ਉੱਥੇ ਉਸ ਸਮੇਤ 5 ਬੱਚਿਆਂ ਨਾਲ ਇਕ ਟ੍ਰੇਨ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਜਦੋਂ ਉਸ ਨੂੰ ਹਸਪਤਾਲ ਲੈ ਕੇ ਗਏ। ਉਸ ਦੀ  ਹਸਪਤਾਲ ਵਿੱਚ ਮੋਤ ਹੋ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਹਾਦਸੇ ਵਿਚ ਉਨ੍ਹਾਂ ਦੇ ਭਰਾ ਦੀ ਲੜਕੀ ਵੀ ਜਖ਼ਮੀ ਹੋਈ, ਜੋ ਬਾਹਰਲੇ ਮੁਲਕ ਵਿੱਚ ਹਸਪਤਾਲ ਵਿਚ ਦਾਖ਼ਲ ਹੈ। ਮ੍ਰਿਤਕਾ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ

ਅਤੇ ਕੁਝ ਸੰਸਥਾਵਾਂ ਨੇ ਵੀ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਮ੍ਰਿਤਕ ਦੇਹ ਜਲਦ ਹੀ ਭਾਰਤ ਭੇਜਣ ਵਿੱਚ ਉਨ੍ਹਾਂ ਦੀ ਮਦਦ ਕਰਨਗੇ। ਇਸ ਕਰਕੇ ਉਨ੍ਹਾਂ ਦੀ ਭਾਰਤ ਸਰਕਾਰ ਨੂੰ ਵੀ ਅਪੀਲ ਹੈ ਕਿ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ। ਮ੍ਰਿਤਕਾ ਦੇ ਦਾਦੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੋਤਰੀ ਜਿਸ ਦੀ ਟਰੇਨ ਹਾਦਸੇ ਦੌਰਾਨ ਬਾਹਰਲੇ ਮੁਲਕ ਵਿੱਚ ਹੀ ਮੋਤ ਹੋ ਗਈ ਹੈ। ਇਸ ਕਾਰਨ ਪੂਰਾ ਪਰਿਵਾਰ ਲੜਕੀ ਦਾ ਅੰਤਿਮ ਮੂੰਹ ਦੇਖਣਾ ਚਾਹੁੰਦਾ ਹੈ

ਮ੍ਰਿਤਕਾ ਦਾ ਸਸਕਾਰ ਆਪਣੀਆਂ ਅੱਖਾਂ ਸਾਹਮਣੇ ਕਰਨਾ ਚਾਹੁੰਦਾ ਹੈ। ਉਨ੍ਹਾਂ ਵਲੋਂ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਪੋਤਰੀ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ ਜਾਵੇ, ਤਾਂ ਜੋ ਪੀੜਤ ਪਰਿਵਾਰ ਅੰਤਿਮ ਰਸਮਾਂ ਕਰ ਸਕਣ। ਹੋਰ ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *