ਕੁੜਤੇ ਪਜਾਮੇ ਵਾਲੇ ਨੇ ਤਾੜ ਤਾੜ ਮਾਰੇ ਬਜ਼ੁਰਗ ਦੇ ਥੱਪੜ, ਵੀਡੀਓ ਹੋਈ ਵਾਇਰਲ, ਦੱਸਿਆ ਜਾ ਰਿਹਾ SGPC ਮੈਂਬਰ

ਧਾਰਮਿਕ ਸਥਾਨ ਰੱਬ ਦੇ ਘਰ ਹਨ ਅਤੇ ਰੱਬ ਦੇ ਘਰ ਵਿੱਚ ਹਰ ਕੋਈ ਬਿਨਾਂ ਕਿਸੇ ਭੇਦਭਾਵ ਦੇ ਜਾ ਸਕਦਾ ਹੈ, ਕਿਉਂਕਿ ਅਸੀਂ ਸਾਰੇ ਹੀ ਉਸ ਰੱਬ ਦੀ ਸੰਤਾਨ ਹਾਂ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ 2 ਸਰਦਾਰ ਵਿਅਕਤੀ ਨਜ਼ਰ ਆਉਂਦੇ ਹਨ, ਜਿਨ੍ਹਾਂ ਨੇ ਚਿੱਟੇ ਕੁੜਤੇ ਪਜਾਮੇ ਪਹਿਨੇ ਹੋਏ ਹਨ ਅਤੇ ਦਸਤਾਰਾਂ ਸਜਾਈਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਫਰਸ਼ ਤੇ ਬੈਠੇ ਵਿਅਕਤੀਆਂ ਦੇ ਚ ਪੇ ੜਾਂ ਲਾਉਂਦਾ ਨਜ਼ਰ ਆਉਂਦਾ ਹੈ।

ਜਿਸ ਵਿਅਕਤੀ ਦੀ ਚਪੇੜਾਂ ਲਾਈਆਂ ਜਾਂਦੀਆਂ ਹਨ, ਉਹ ਇੱਕ ਬਜ਼ੁਰਗ ਵਿਅਕਤੀ ਹੈ। ਇਸ ਤੋਂ ਬਾਅਦ ਇਹ ਵਿਅਕਤੀ ਇਥੋਂ ਉਠ ਜਾਂਦਾ ਹੈ। ਉਸ ਨੂੰ ਦੇਖ ਕੇ ਹੋਰ ਵਿਅਕਤੀ ਵੀ ਉੱਠ ਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਚਪੇੜਾਂ ਲਾਉਣ ਵਾਲਾ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਕੁਲਵੰਤ ਸਿੰਘ ਹੈ ਅਤੇ ਇਹ ਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਹੈ। ਹਾਲਾਂਕਿ ਅਸੀਂ ਨਹੀਂ ਜਾਣਦੇ ਕਿ ਇਹ ਵਿਅਕਤੀ ਇਸ ਬਜ਼ੁਰਗ ਆਦਮੀ ਦੇ ਚ ਪੇ ੜਾਂ ਕਿਉਂ ਲਗਾ ਰਿਹਾ ਹੈ?

ਉਸ ਦਾ ਕੀ ਕਸੂਰ ਹੈ? ਕੀ ਇਹ ਵਿਅਕਤੀ ਸੱਚਮੁੱਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ? ਸਾਡੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ। ਇਹ ਜਾਣਕਾਰੀ ਸੋਸ਼ਲ ਮੀਡੀਆ ਤੋਂ ਲਈ ਗਈ ਹੈ। ਅਸੀਂ ਜਾਣਦੇ ਹਾਂ ਕਿ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦਾ ਹੈ ਪਰ ਅਸਲੀ ਸਚਾਈ ਤਾਂ ਬਾਅਦ ਵਿੱਚ ਹੀ ਸਾਹਮਣੇ ਆਉਂਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *