ਚੜਦੀ ਸਵੇਰ ਹੋਇਆ ਇੰਨਾ ਭਿਆਨਕ ਹਾਦਸਾ, ਮੋਤ ਨੇ ਬੁਝਾਏ ਕਈ ਘਰਾਂ ਦੇ ਚਿਰਾਗ

ਰਾਜਪੁਰਾ ਚੰਡੀਗੜ੍ਹ ਰੋਡ ਤੇ ਪਿੰਡ ਆਲਮਪੁਰ ਦੇ ਮੋੜ ਉੱਤੇ ਇੱਕ ਆਈ 20 ਗੱਡੀ ਵਿੱਚ ਸਵਾਰ 4 ਨੌਜਵਾਨਾਂ ਨਾਲ ਰੂਹ ਨੂੰ ਝੰਜੋੜ ਦੇਣ ਵਾਲਾ ਹਾਦਸਾ ਵਾਪਰ ਗਿਆ। ਜਿਸ ਨਾਲ 3 ਨੌਜਵਾਨ ਅੱਖਾਂ ਮੀਟ ਗਏ ਹਨ ਅਤੇ ਇਕ ਨੌਜਵਾਨ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿਚ ਭਰਤੀ ਹੈ। ਇਹ ਨੌਜਵਾਨ ਚਿਤਕਾਰਾ ਯੂਨੀਵਰਸਿਟੀ ਦੇ ਡੀ ਫਾਰਮਾਂ ਦੇ ਵਿਦਿਆਰਥੀ ਸਨ। ਇਨ੍ਹਾਂ ਵਿੱਚੋਂ ਯਸ਼ ਮਿੱਤਲ ਅਤੇ ਹੁਨਰਪਾਲ ਚੰਡੀਗੜ੍ਹ ਦੇ ਰਹਿਣ ਵਾਲੇ ਸਨ।

ਆਕਰਸ਼ਿਤ ਗੋਇਲ ਮਨੀਮਾਜਰਾ ਨਾਲ ਸਬੰਧਤ ਸੀ ਅਤੇ ਇਸ਼ਾਂਤ ਕਾਲੜਾ ਪੰਚਕੂਲਾ ਦਾ ਰਹਿਣ ਵਾਲਾ ਸੀ। ਇਹ ਚਾਰੇ ਦੋਸਤ ਪਟਿਆਲਾ ਦੇ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਉਪਰੰਤ ਆਈ 20 ਕਾਰ ਵਿੱਚ ਰਾਤ ਸਮੇਂ ਵਾਪਸ ਆ ਰਹੇ ਸਨ। ਪਿੰਡ ਆਲਮਪੁਰ ਦੇ ਮੋਡ਼ ਤੇ ਇਨ੍ਹਾਂ ਦੀ ਕਾਰ ਇਕ ਖੜ੍ਹੇ ਟਰੱਕ ਦੇ ਥੱਲੇ ਜਾ ਵੜੀ। ਜਿਸ ਕਰਕੇ ਇਹ ਭਾਣਾ ਵਾਪਰ ਗਿਆ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ

ਕਿ ਜਦੋਂ ਉਹ ਮੌਕੇ ਤੇ ਪਹੁੰਚੀ ਤਾਂ ਕਾਰ ਟਰੱਕ ਦੇ ਬਿਲਕੁਲ ਥੱਲੇ ਵੜੀ ਹੋਈ ਸੀ। ਉਨ੍ਹਾਂ ਨੇ ਟਰੈਕਟਰ ਅਤੇ ਜੇ.ਸੀ.ਬੀ ਮਸ਼ੀਨ ਮੰਗਵਾ ਕੇ ਕਾਰ ਨੂੰ ਟਰੱਕ ਦੇ ਥੱਲੇ ਤੋਂ ਕੱਢਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ 2 ਲੜਕੇ ਤਾਂ ਉਸੇ ਸਮੇਂ ਅੱਖਾਂ ਮੀਟ ਚੁੱਕੇ ਸਨ। ਪੁਲਿਸ ਨੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਅਤੇ 2 ਲੜਕਿਆਂ ਨੂੰ ਚੰਡੀਗਡ਼੍ਹ ਦੇ ਹਸਪਤਾਲ ਭੇਜ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਨੌਜਵਾਨ ਨੇ ਚੰਡੀਗੜ੍ਹ ਜਾ ਕੇ ਦਮ ਤੋੜ ਦਿੱਤਾ।

ਹੁਨਰਪਾਲ ਨਾਮ ਦਾ ਲੜਕਾ ਚੰਡੀਗੜ੍ਹ 32 ਸੈਕਟਰ ਹਸਪਤਾਲ ਵਿਚ ਭਰਤੀ ਹੈ। ਮ੍ਰਿਤਕ ਦੇਹਾਂ ਦਾ ਪੋ ਸ ਟ ਮਾ ਰ ਟ ਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਸੜਕ ਤੇ ਟਰੱਕ ਖੜ੍ਹਾ ਕਰਨ ਕਰ ਕੇ ਉਨ੍ਹਾਂ ਨੇ ਟਰੱਕ ਚਾਲਕ ਤੇ ਮਾਮਲਾ ਦਰਜ ਕੀਤਾ ਹੈ। ਟਰੱਕ ਚਾਲਕ ਮੌਕੇ ਤੋਂ ਦੌੜ ਗਿਆ ਹੈ। ਪੁਲਿਸ ਅਗਲੀ ਕਾਰਵਾਈ ਅਮਲ ਵਿਚ ਲਿਆ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *