ਥੋੜੀ ਦੇਰ ਪਹਿਲਾ CM ਚੰਨੀ ਨੇ ਲਿਆ ਵੱਡਾ ਫੈਸਲਾ, ਸਾਰਾ ਪੰਜਾਬ ਹੋ ਗਿਆ ਖ਼ੁਸ਼

ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਨੇ ਅਹੁਦਾ ਸੰਭਾਲਿਆ ਹੈ। ਉਸ ਸਮੇਂ ਤੋਂ ਹੀ ਉਨ੍ਹਾਂ ਨੇ ਕਈ ਅਹਿਮ ਫੈਸਲੇ ਲਏ ਹਨ। ਉਨ੍ਹਾਂ ਦੀ ਸਰਕਾਰ ਵੱਲੋਂ ਇੱਕ ਹੋਰ ਵੱਡਾ ਫੈਸਲਾ ਕੀਤਾ ਗਿਆ ਹੈ। ਜਿਸ ਬਾਰੇ ਉਨ੍ਹਾਂ ਨੇ ਖੁਦ ਹੀ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਦੇ ਦੱਸਣ ਮੁਤਾਬਕ ਪਹਿਲਾਂ ਸਰਕਾਰ ਦਾ ਫ਼ੈਸਲਾ ਸੀ, ਕਿ ਡੀ.ਕਲਾਸ ਦੀਆਂ ਪੋਸਟਾਂ ਆਊਟਸੋਰਸ ਭਰੀਆਂ ਜਾਂਦੀਆਂ ਸਨ। ਜਦ ਕਿ ਏ.ਬੀ ਅਤੇ ਸੀ ਕਲਾਸਾਂ ਦੀ ਭਰਤੀ ਰੈਗੂਲਰ ਕੀਤੀ ਜਾਂਦੀ ਸੀ।

ਡੀ.ਕਲਾਸ ਵਿੱਚ ਡਰਾਈਵਰ, ਚਪੜਾਸੀ, ਬੇਲਦਾਰ ਅਤੇ ਟੈਕਨੀਸ਼ੀਅਨ ਆਦਿ ਆਉਂਦੇ ਹਨ। ਮੁੱਖ ਮੰਤਰੀ ਦੇ ਦੱਸਣ ਮੁਤਾਬਕ ਇਨ੍ਹਾਂ ਪੋਸਟਾਂ ਤੇ ਉਹ ਵਿਅਕਤੀ ਭਰਤੀ ਹੁੰਦੇ ਹਨ ਜੋ ਜ਼ਿਆਦਾਤਰ ਗ਼ਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਅਤੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ। ਮੁੱਖ ਮੰਤਰੀ ਦੀ ਦਲੀਲ ਹੈ ਕਿ ਜਦੋਂ ਆਈ.ਏ.ਐੱਸ ਅਫ਼ਸਰ ਨੂੰ ਰੈਗੂਲਰ ਭਰਤੀ ਕੀਤਾ ਜਾਂਦਾ ਹੈ, ਤਾਂ ਡੀ.ਕਲਾਸ ਪੋਸਟ ਤੇ ਕੰਮ ਕਰਨ ਵਾਲੇ ਨੂੰ ਰੈਗੂਲਰ ਕਿਉਂ ਨਹੀਂ ਭਰਤੀ ਕੀਤਾ ਜਾਂਦਾ?

ਜਦੋਂ ਕੋਈ ਵਿਅਕਤੀ ਇਨ੍ਹਾਂ ਪੋਸਟਾਂ ਤੋਂ ਰਿਟਾਇਰ ਹੁੰਦਾ ਹੈ ਤਾਂ ਉਸ ਦੀ ਸੇਵਾਮੁਕਤੀ ਦੇ ਨਾਲ ਹੀ ਇਹ ਪੋਸਟ ਖ਼ਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਆਊਟਸੋਰਸ ਰਾਹੀਂ 8-10 ਹਜ਼ਾਰ ਰੁਪਏ ਤਨਖਾਹ ਤੇ ਕਿਸੇ ਵਿਅਕਤੀ ਨੂੰ ਰੱਖ ਲਿਆ ਜਾਂਦਾ ਹੈ। ਉਸ ਵਿਅਕਤੀ ਨੂੰ ਸਦਾ ਦਬਾਅ ਹੇਠ ਕੰਮ ਕਰਨਾ ਪੈਂਦਾ ਹੈ। ਪਤਾ ਨਹੀਂ ਉਸ ਨੂੰ ਕਦੋਂ ਹਟਾ ਦਿੱਤਾ ਜਾਣਾ ਹੈ। ਦੂਜੇ ਪਾਸੇ ਇੰਨੀ ਤਨਖ਼ਾਹ ਨਾਲ ਉਸ ਦਾ ਪਰਿਵਾਰ ਵੀ ਨਹੀਂ ਪਲ ਸਕਦਾ। ਮੁੱਖ ਮੰਤਰੀ ਦਾ ਕਹਿਣਾ ਹੈ

ਕਿ ਹੁਣ ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਹੁਣ ਹਰ ਤਰ੍ਹਾਂ ਦੀ ਭਰਤੀ ਰੈਗੂਲਰ ਕੀਤੀ ਜਾਵੇਗੀ। ਭਾਵੇਂ ਉਹ ਏ.ਕਲਾਸ ਹੋਵੇ ਜਾਂ ਡੀ.ਕਲਾਸ। ਉਨ੍ਹਾਂ ਦੇ ਦੱਸਣ ਮੁਤਾਬਿਕ ਡੀ ਕਲਾਸ ਦੀਆਂ ਜਿੰਨੀਆਂ ਵੀ ਪੋਸਟਾਂ ਖਾਲੀ ਪਈਆਂ ਹਨ। ਉਹ ਜਲਦੀ ਹੀ ਰੈਗੂਲਰ ਤੌਰ ਤੇ ਭਰੀਆਂ ਜਾਣਗੀਆਂ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਬੀ.ਐੱਸ.ਐੱਫ ਦੇ ਸੰਬੰਧ ਵਿਚ ਜੋ ਫੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਉਸ ਦੇ ਨਾਲ ਸਹਿਮਤ ਨਹੀਂ ਹੈ। ਪਹਿਲਾਂ ਬੀ.ਐੱਸ.ਐੱਫ ਨੂੰ ਸਰਹੱਦ ਦੇ ਨਾਲ 15 ਕਿਲੋਮੀਟਰ ਤੱਕ ਦੇ ਏਰੀਏ ਵਿਚ ਕੋਈ ਕਾਰਵਾਈ ਕਰਨ ਦੀ ਖੁੱਲ੍ਹ ਸੀ

ਪਰ ਹੁਣ ਬੀ.ਐੱਸ.ਐੱਫ ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤਕ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਾਅ ਐਂਡ ਆਰਡਰ ਦਾ ਮਾਮਲਾ ਸਟੇਟ ਦਾ ਮਾਮਲਾ ਹੈ ਅਤੇ ਸਾਡੀ ਪੰਜਾਬ ਪੁਲਿਸ ਇਸ ਨੂੰ ਬਰਕਰਾਰ ਰੱਖਣ ਦੇ ਯੋਗ ਹੈ। ਉਨ੍ਹਾਂ ਦੀ ਦਲੀਲ ਹੈ ਕਿ ਕੇਂਦਰ ਸਰਕਾਰ ਨੂੰ ਇਹ ਬਾਰੇ ਫ਼ੈਸਲਾ ਲੈਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਦੱਸਣਾ ਚਾਹੀਦਾ ਸੀ। ਪੰਜਾਬ ਪੁਲਿਸ ਨੇ ਪਹਿਲਾਂ ਵੀ ਪੰਜਾਬ ਦੇ ਵਿਗੜੇ ਹੋਏ ਹਾਲਾਤਾਂ ਨੂੰ ਠੀਕ ਕੀਤਾ ਹੈ। ਕੇਂਦਰ ਦੇ ਇਸ ਫ਼ੈਸਲੇ ਸਬੰਧੀ ਉਹ ਕੁਝ ਦਿਨਾਂ ਤਕ ਕੈਬਨਿਟ ਦੀ ਵਿਸ਼ੇਸ਼ ਮੀਟਿੰਗ ਬੁਲਾ ਰਹੇ ਹਨ।

Leave a Reply

Your email address will not be published. Required fields are marked *