ਨੌਜਵਾਨ ਮੁੰਡੇ ਦੀ ਸ਼ੱਕੀ ਹਾਲਾਤਾਂ ਚ ਹੋਈ ਮੋਤ, ਦੁਸ਼ਹਿਰੇ ਵਾਲੇ ਦਿਨ ਹੋ ਗਿਆ ਵੱਡਾ ਕਾਂਡ

ਜ਼ਿਲ੍ਹਾ ਬਰਨਾਲਾ ਦੇ ਪਿੰਡ ਹਰੀਗੜ੍ਹ ਤੋਂ ਇਕ ਨੌਜਵਾਨ ਦੀ ਭੇਤਭਰੇ ਹਾਲਾਤਾਂ ਵਿੱਚ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਾਮ ਦੇ 5 ਵਜੇ ਘਰ ਤੋਂ ਗਿਆ ਧਰਮਪ੍ਰੀਤ ਸਿੰਘ ਵਾਪਸ ਜਿਉਂਦਾ ਘਰ ਨਹੀਂ ਪਰਤਿਆ। ਉਹ ਪਿੰਡ ਦੇ ਹੀ 2 ਨੌਜਵਾਨਾਂ ਨਾਲ ਗਿਆ ਸੀ। ਉਸ ਦੀ ਮ੍ਰਿਤਕ ਦੇਹ ਤਪੇ ਤੋਂ ਮਿਲੀ ਹੈ। ਪਰਿਵਾਰ ਦੇ ਇੱਕ ਬਜ਼ੁਰਗ ਨੇ ਜਾਣਕਾਰੀ ਦਿੱਤੀ ਹੈ ਕਿ ਧਰਮਪ੍ਰੀਤ ਸਿੰਘ ਫੈਕਟਰੀ ਵਿਚ ਕੰਮ ਕਰਦਾ ਸੀ। ਉਹ 2 ਵਜੇ ਛੁੱਟੀ ਕਰਕੇ ਘਰ ਆ ਗਿਆ।

5 ਵਜੇ ਉਹ ਆਪਣੇ ਦੋ ਸਾਥੀਆਂ ਸਮੇਤ ਮੋਟਰਸਾਈਕਲ ਤੇ ਕਿਧਰੇ ਚਲਾ ਗਿਆ। ਪਰਿਵਾਰ ਨੂੰ ਇੱਕ ਵਜੇ ਫੋਨ ਆਇਆ ਕਿ ਧਰਮਪ੍ਰੀਤ ਸਿੰਘ ਦੀ ਤਬੀਅਤ ਠੀਕ ਨਹੀਂ ਹੈ, ਉਸ ਨੂੰ ਲੈ ਜਾਵੋ। ਫੇਰ ਉਨ੍ਹਾਂ ਨੂੰ 4 ਵਜੇ ਫੋਨ ਆਇਆ ਕਿ ਉਹ ਧਰਮਪ੍ਰੀਤ ਨੂੰ ਲੈ ਕੇ ਆ ਰਹੇ ਹਨ, ਤੁਸੀਂ ਤਪੇ ਆ ਜਾਓ। ਬਜ਼ੁਰਗ ਦੇ ਦੱਸਣ ਮੁਤਾਬਕ ਜਦੋਂ ਉਹ ਤਪੇ ਪਹੁੰਚੇ ਤਾਂ ਇਕ ਗਲੀ ਵਿੱਚ ਧਰਮਪ੍ਰੀਤ ਮਿ੍ਤਕ ਹਾਲਤ ਵਿੱਚ ਪਿਆ ਮਿਲਿਆ। ਬਜ਼ੁਰਗ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਲਈ ਜ਼ਿੰਮੇਵਾਰ ਉਨ੍ਹਾਂ ਦੋਵੇਂ ਨੌਜਵਾਨਾਂ ਤੇ ਪਰਚਾ ਦਰਜ ਕੀਤਾ ਜਾਵੇ, ਜਿਹੜੇ ਧਰਮਪ੍ਰੀਤ ਦੇ ਨਾਲ ਸਨ।

ਇਕ ਹੋਰ ਨੌਜਵਾਨ ਕੁਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਧਰਮਪ੍ਰੀਤ ਸਿੰਘ 2 ਵਜੇ ਕੰਮ ਤੋਂ ਛੁੱਟੀ ਕਰਕੇ ਆਇਆ ਸੀ। 5 ਵਜੇ ਉਹ ਪਿੰਡ ਦੇ ਹੀ ਪਰਗਟ ਸਿੰਘ ਅਤੇ ਹਰਪ੍ਰੀਤ ਸਿੰਘ ਨਾਲ ਮੋਟਰਸਾਈਕਲ ਤੇ ਤਪੇ ਚਲਾ ਗਿਆ। ਉਨ੍ਹਾਂ ਨੂੰ ਤਪੇ ਤੋਂ ਫੋਨ ਆਇਆ ਕਿ ਧਰਮਪ੍ਰੀਤ ਸਿੰਘ ਦੀ ਤਬੀਅਤ ਠੀਕ ਨਹੀਂ ਹੈ। ਜਦੋਂ ਉਹ ਤਪੇ ਗਏ ਤਾਂ ਧਰਮਪ੍ਰੀਤ ਸਿੰਘ ਗਲੀ ਵਿੱਚ ਮੰਜੇ ਤੇ ਮ੍ਰਿਤਕ ਹਾਲਤ ਵਿੱਚ ਪਿਆ ਸੀ। ਕੁਲਵਿੰਦਰ ਸਿੰਘ ਦੇ ਦੱਸਣ ਮੁਤਾਬਕ ਧਰਮਪ੍ਰੀਤ ਸਿੰਘ ਦਾ ਅਜੇ ਵਿਆਹ ਨਹੀਂ ਸੀ ਹੋਇਆ।

ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਧਰਮਪ੍ਰੀਤ ਦੀ ਮ੍ਰਿਤਕ ਦੇਹ ਪੋਸ ਟਮਾ ਰਟ ਮ ਲਈ ਹਸਪਤਾਲ ਭੇਜ ਦਿੱਤੀ ਹੈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਤਾਂ ਕਿ ਸੱਚਾਈ ਸਾਹਮਣੇ ਆ ਸਕੇ। ਮ੍ਰਿਤਕ ਦਾ ਪਰਿਵਾਰ ਇ ਨ ਸਾ ਫ਼ ਦੀ ਮੰਗ ਕਰ ਰਿਹਾ ਹੈ। ਦੇਖਣਾ ਹੋਵੇਗਾ ਕਿ ਕਿੰਨੀ ਦੇਰ ਵਿੱਚ ਪੁਲਿਸ ਮਾਮਲੇ ਦੀ ਤਹਿ ਤਕ ਪਹੁੰਚਦੀ ਹੈ?

Leave a Reply

Your email address will not be published. Required fields are marked *