ਪ੍ਰੇਮ ਵਿਆਹ ਕਰਵਾਉਣਾ ਮੁੰਡੇ ਕੁੜੀ ਨੂੰ ਪਿਆ ਮਹਿੰਗਾ, ਦੋਵਾਂ ਨੂੰ ਮੋਤ ਦੇ ਘਾਟ ਉਤਾਰਕੇ ਚੌਂਕ ਚ ਸੁੱਟੀਆਂ ਲਾਸ਼ਾਂ

ਅਬੋਹਰ ਦੇ ਥਾਣਾ ਖੂਈਆਂ ਸਰਵਰ ਅਧੀਨ ਪੈਂਦੇ ਪਿੰਡ ਸੱਪਾਂਵਾਲੀ ਵਿਚ ਉਸ ਸਮੇਂ ਹਾਹਾਕਾਰ ਮੱਚ ਗਈ, ਜਦੋਂ ਪਿੰਡ ਵਾਸੀਆਂ ਨੇ ਪਿੰਡ ਦੇ ਹੀ ਚੌਕ ਵਿੱਚ ਨਵ-ਵਿਆਹੇ ਲੜਕੇ ਅਤੇ ਲੜਕੀ ਦੀਆਂ ਮ੍ਰਿਤਕ ਦੇਹਾਂ ਪਈਆਂ ਦੇਖੀਆਂ। ਇਨ੍ਹਾਂ ਨੇ ਕੁਝ ਦਿਨ ਪਹਿਲਾਂ ਲਵ ਮੈਰਿਜ ਕਰਵਾਈ ਸੀ। ਜਿਸ ਨੂੰ ਲੜਕੀ ਸੋਮਨ ਪੁੱਤਰੀ ਕਾਲੀ ਰਾਮ ਦੇ ਪਰਿਵਾਰ ਵਾਲੇ ਪਸੰਦ ਨਹੀਂ ਸੀ ਕਰਦੇ। ਸੁਮਨ ਦੀ ਉਮਰ 23 ਸਾਲ ਅਤੇ ਲੜਕੇ ਰੋਹਤਾਸ ਪੁੱਤਰ ਭਗਤ ਸਿੰਘ ਦੀ ਉਮਰ 26 ਸਾਲ ਸੀ। ਦੋਵਾਂ ਦੇ ਹੀ ਸਕੂਲ ਸਮੇਂ ਤੋਂ ਪ੍ਰੇਮ ਸਬੰਧ ਸਨ।

ਪੁਲਿਸ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਮ੍ਰਿਤਕ ਰੋਹਤਾਸ ਦੇ ਭਰਾ ਬਿਕਰਮ ਸਿੰਘ ਨੇ ਦੱਸਿਆ ਹੈ ਕਿ ਰੋਹਤਾਸ ਅਤੇ ਸੁਮਨ ਨੇ ਅਦਾਲਤ ਵਿੱਚ ਵਿਆਹ ਕਰਵਾ ਲਿਆ ਸੀ। ਜਿਸ ਨੂੰ ਲੜਕੀ ਪਰਿਵਾਰ ਵਾਲੇ ਨਹੀਂ ਸੀ ਮੰਨਦੇ। ਮੁੰਡੇ ਅਤੇ ਕੁੜੀ ਨੇ ਥਾਣਾ ਖੂਈਆਂ ਸਰਵਰ ਦੀ ਪੁਲਿਸ ਤੋਂ ਸੁਰੱਖਿਆ ਦੀ ਵੀ ਮੰਗ ਕੀਤੀ ਸੀ। ਬਿਕਰਮ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਭੈਣ ਜ਼ਿਲ੍ਹਾ ਮੋਗਾ ਦੇ ਥਾਣਾ ਨਿਹਾਲ ਸਿੰਘ ਵਾਲਾ ਦੀ ਚੌਕੀ ਦੀਨਾ ਅਧੀਨ ਪੈਂਦੇ ਪਿੰਡ ਰੌਂਤਾ ਵਿੱਚ ਵਿਆਹੀ ਹੋਈ ਹੈ।

ਜਿਸ ਕਰਕੇ ਰੋਹਤਾਸ ਅਤੇ ਸੁਮਨ ਪਿੰਡ ਰੌਂਤਾ ਵਿੱਚ ਰਹਿ ਰਹੇ ਸਨ। ਸੁਮਨ ਦੇ ਚਾਚੇ ਮਾਸਟਰ ਮਹਿੰਦਰ ਸਿੰਘ ਦੀ ਗੱਡੀ ਲੈ ਕੇ ਸੁਮਨ ਦਾ ਚਾਚਾ ਆਤਮਾ ਰਾਮ, ਦਾਰਾ ਸਿੰਘ ਅਤੇ ਕੁਝ ਹੋਰ ਵਿਅਕਤੀ ਮੂੰਹ ਲਪੇਟ ਕੇ ਪਿੰਡ ਰੌਂਤਾ ਪਹੁੰਚੇ। ਬਿਕਰਮ ਸਿੰਘ ਦਾ ਕਹਿਣਾ ਹੈ ਕਿ ਉੱਥੋਂ ਇਨ੍ਹਾ ਨੇ ਮੁੰਡੇ ਅਤੇ ਕੁੜੀ ਨੂੰ ਚੁੱਕ ਲਿਆਂਦਾ, ਅਜਿਹੀ ਘਟਨਾ ਨੂੰ ਅੰਜਾਮ ਦੇਣ ਮਗਰੋਂ ਲਾਸ਼ਾਂ ਇਨ੍ਹਾਂ ਨੇ ਪਿੰਡ ਦੇ ਚੌਕ ਵਿੱਚ ਸੁੱਟ ਦਿੱਤੀਆਂ। ਉਸ ਨੇ ਪੁਲਿਸ ਤੇ ਵੀ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ।

ਬਿਕਰਮ ਸਿੰਘ ਦੇ ਦੱਸਣ ਮੁਤਾਬਕ ਜਿੰਨੀ ਦੇਰ ਦੋ ਸ਼ੀ ਕਾਬੂ ਨਹੀਂ ਕੀਤੇ ਜਾਂਦੇ, ਉੱਨੀ ਦੇਰ ਉਹ ਮ੍ਰਿਤਕ ਦੇਹਾਂ ਚੁੱਕਣ ਨਹੀਂ ਦੇਣਗੇ ਅਤੇ ਨਾ ਹੀ ਅੰਤਿਮ ਸੰ ਸ ਕਾ ਰ ਕੀਤਾ ਜਾਵੇਗਾ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਰੋਹਤਾਸ ਅਤੇ ਸੁਮਨ ਨੇ 25 ਸਤੰਬਰ ਨੂੰ ਪਰੇਮ ਵਿਆਹ ਕਰਵਾਇਆ ਸੀ ਅਤੇ ਉਹ ਜ਼ਿਲ੍ਹਾ ਮੋਗਾ ਦੇ ਪਿੰਡ ਰੌਂਤਾ ਵਿਖੇ ਰੋਹਤਾਸ ਦੀ ਭੈਣ ਦੇ ਘਰ ਰਹਿ ਰਹੇ ਸਨ। ਉੱਥੋਂ ਉਨ੍ਹਾ ਨੂੰ ਲੜਕੀ ਵਾਲੇ ਗੱਡੀ ਵਿੱਚ ਚੁੱਕ ਲਿਆਏ।

ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਰੋਹਤਾਸ ਦੀ ਭੈਣ ਅਤੇ ਜੀਜੇ ਨੇ ਪੁਲਿਸ ਚੌਕੀ ਦੀਨਾ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆ ਦਿੱਤਾ ਪਰ ਦੋਸ਼ੀਆਂ ਨੇ ਗੱਡੀ ਵਿੱਚ ਹੀ ਇਨ੍ਹਾਂ ਦੀ ਜਾਨ ਲੈਣ ਉਪਰੰਤ ਮ੍ਰਿਤਕ ਦੇਹਾਂ ਲਿਆ ਕੇ ਪਿੰਡ ਦੇ ਚੌਕ ਵਿੱਚ ਸੁੱਟ ਦਿੱਤੀਆਂ। ਮਾਮਲਾ ਨਿਹਾਲ ਸਿੰਘ ਥਾਣਾ ਵਿਖੇ ਦਰਜ ਹੈ। ਉੱਥੋਂ ਦੀ ਪੁਲਿਸ ਆ ਰਹੀ ਹੈ। ਸੀਨੀਅਰ ਪੁਲਿਸ ਅਫਸਰ ਦੁਆਰਾ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਦੋਸ਼ੀ ਜਲਦੀ ਹੀ ਕਾਬੂ ਕਰ ਲਏ ਜਾਣਗੇ।

Leave a Reply

Your email address will not be published. Required fields are marked *