ਵਿਆਹ ਵਾਲੇ ਦਿਨ ਆਇਆ ਹੜ ਕਿਸ਼ਤੀ ਨਾ ਮਿਲੀ ਤਾਂ ਵੱਡੇ ਪਤੀਲੇ ਨਾਲ ਸਾਰ ਲਿਆ ਕੰਮ, ਦੇਖੋ ਤਸਵੀਰਾਂ

ਹਰ ਇਨਸਾਨ ਆਪਣੇ ਵਿਆਹ ਦੇ ਪਲਾਂ ਨੂੰ ਯਾਦਗਾਰੀ ਬਣਾਉਣਾ ਚਾਹੁੰਦਾ ਹੈ। ਇਸ ਵਾਸਤੇ ਕਈ ਤਰ੍ਹਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ। ਅੱਜ ਅਸੀਂ ਇੱਕ ਅਜਿਹੀ ਜੋੜੀ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਦੇ ਵਿਆਹ ਦੇ ਪਲ ਕੁਦਰਤੀ ਹੀ ਯਾਦਗਾਰੀ ਬਣ ਗਏ। ਗੱਲ ਕੇਰਲਾ ਦੇ ਅਲਪੁੱਝਾ ਦੀ ਹੈ, ਜਿੱਥੇ ਆਕਾਸ਼ ਅਤੇ ਐਸ਼ਵਰਿਆ ਦਾ ਵਿਆਹ ਹੋਣਾ ਸੀ। ਕਾਫੀ ਸਮਾਂ ਪਹਿਲਾਂ ਵਿਆਹ ਦਾ ਸ਼ੁਭ ਮਹੂਰਤ ਕਢਵਾਇਆ ਗਿਆ ਸੀ ਪਰ ਅਸੀਂ ਜਾਣਦੇ ਹਾਂ

ਕਿ ਅੱਜ ਕੱਲ੍ਹ ਕੇਰਲਾ ਵਿੱਚ ਹੜ੍ਹ ਆਏ ਹੋਏ ਹਨ। ਹਾਲਾਤ ਕਾਫੀ ਖਰਾਬ ਹੋ ਚੁੱਕੇ ਹਨ। ਰਸਤਿਆਂ ਵਿੱਚ ਪਾਣੀ ਭਰ ਗਿਆ। ਆਕਾਸ਼ ਅਤੇ ਐਸ਼ਵਰਿਆ ਦੋਵੇਂ ਹੀ ਸਿਹਤ ਵਿਭਾਗ ਵਿੱਚ ਨੌਕਰੀ ਕਰਦੇ ਹਨ। ਵਿਆਹ ਦੇ ਸ਼ੁਭ ਮਹੂਰਤ ਨੂੰ ਵੀ ਟਾਲਿਆ ਨਹੀਂ ਸੀ ਜਾ ਸਕਦਾ। ਇਸ ਲਈ ਉਨ੍ਹਾਂ ਨੇ ਵਿਆਹ ਵਾਲੀ ਜਗ੍ਹਾ ਤਕ ਜਾਣ ਲਈ ਅਲਮੀਨੀਅਮ ਦੇ ਵੱਡੇ ਦੇਗਿਆਂ ਵਿਚ ਬੈਠ ਕੇ ਜਾਣ ਦਾ ਰਾਹ ਚੁਣਿਆ। ਇੱਥੇ ਦੱਸਣਾ ਬਣਦਾ ਹੈ

ਕਿ ਪੱਤਰਕਾਰਾਂ ਦੀ ਟੀਮ ਹੜ੍ਹਾਂ ਦੀ ਰਿਪੋਰਟਿੰਗ ਕਰਨ ਲਈ ਪੁੱਜੀ ਹੋਈ ਸੀ ਪਰ ਜਦੋਂ ਇਸ ਟੀਮ ਨੇ ਵਿਆਹ ਦਾ ਇਹ ਅਨੋਖਾ ਦ੍ਰਿਸ਼ ਦੇਖਿਆ ਤਾਂ ਉਨ੍ਹਾਂ ਨੇ ਇਸ ਦ੍ਰਿਸ਼ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। ਲੋਕ ਬੜੀ ਦਿਲਚਸਪੀ ਨਾਲ ਇਨ੍ਹਾਂ ਤਸਵੀਰਾਂ ਨੂੰ ਦੇਖ ਰਹੇ ਹਨ। ਇਸ ਤਰ੍ਹਾਂ ਆਕਾਸ਼ ਅਤੇ ਐਸ਼ਵਰਿਆ ਦਾ ਵਿਆਹ ਯਾਦਗਾਰੀ ਬਣ ਗਿਆ। ਹਰ ਕੋਈ ਇਸ ਵਿਆਹ ਦੀਆਂ ਗੱਲਾਂ ਕਰ ਰਿਹਾ ਹੈ।

ਹੜ੍ਹਾਂ ਕਾਰਨ ਕੇਰਲਾ ਵਿਚ ਸਥਿਤੀ ਕਾਫੀ ਖਰਾਬ ਬਣੀ ਹੋਈ ਸੀ। ਸੂਬੇ ਵਿੱਚ ਡੇਢ ਤੋਂ 2 ਦਰਜਨ ਤਕ ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਜ਼ਮੀਨ ਖਿਸਕਣ ਕਾਰਨ ਕਈ ਮਕਾਨ ਡਿੱਗ ਪਏ ਸਨ । ਕਈ ਨਦੀਆਂ ਦੇ ਪੁਲ ਟੁੱਟ ਜਾਣ ਕਾਰਨ ਪਿੰਡਾਂ ਦਾ ਆਪਸ ਵਿੱਚ ਸੰਪਰਕ ਹੀ ਟੁੱਟ ਗਿਆ ਸੀ। ਸੂਬੇ ਵਿੱਚ ਅਜਿਹੇ ਹਾਲਾਤ ਹੋਣ ਦੇ ਬਾਵਜੂਦ ਵੀ ਆਕਾਸ਼ ਅਤੇ ਐਸ਼ਵਰਿਆ ਨੇ ਸ਼ੁਭ ਮਹੂਰਤ ਦੇ ਅਨੁਸਾਰ ਹੀ ਵਿਆਹ ਦੀ ਰਸਮ ਨੂੰ ਸਿਰੇ ਚੜ੍ਹਾਇਆ। ਭਾਵੇਂ ਉਨ੍ਹਾਂ ਨੂੰ ਇਸ ਲਈ ਅਲੁਮੀਨੀਅਮ ਦੇ ਵੱਡੇ ਬਰਤਨਾਂ ਵਿੱਚ ਹੀ ਬੈਠਣਾ ਪਿਆ।

Leave a Reply

Your email address will not be published. Required fields are marked *