ਕੁੜੀ ਦਾ ਪਰਸ ਖੋਹਕੇ ਭੱਜ ਰਹੇ ਚੋਰ ਨਾਲ ਜੱਗੋ ਤੇਰਵੀ, ਦਲੇਰ ਮੁੰਡੇ ਨੇ ਵਿਚ ਬਜਾਰ ਪਵਾਤੀਆਂ ਬਾਘੀਆਂ

ਸੜਕ ਤੇ ਔਰਤਾਂ ਦੇ ਪਰਸ, ਚੇਨੀਆਂ ਅਤੇ ਮੋਬਾਇਲ ਆਦਿ ਖੋਹਣ ਦੀਆਂ ਘਟਨਾਵਾਂ ਆਮ ਵੇਖੀਆਂ ਸੁਣੀਆਂ ਜਾਂਦੀਆਂ ਹਨ। ਜਿਸ ਕਰਕੇ ਔਰਤਾਂ ਦਾ ਘਰੋਂ ਨਿਕਲਣਾ ਔਖਾ ਹੋ ਗਿਆ ਹੈ। ਫੱਗੂ ਮੁਹੱਲਾ ਗੜ੍ਹਾ ਤੋਂ ਸਰਿਤਾ ਕੁਮਾਰੀ ਪੁੱਤਰੀ ਬਖ਼ਸ਼ੀਸ਼ ਲਾਲ ਦਾ ਇੱਕ ਮੋਟਰਸਾਈਕਲ ਸਵਾਰ ਵੱਲੋਂ ਪਰਸ ਖੋ ਹੇ ਜਾਣ ਦੀ ਖਬਰ ਮਿਲੀ ਹੈ। ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਜਿਸ ਦੀ ਪਛਾਣ ਕੁਲਵਿੰਦਰ ਸਿੰਘ ਉਰਫ ਰਿੱਕੀ ਪੁੱਤਰ ਪ੍ਰੇਮ ਸਿੰਘ ਵਾਸੀ ਅਠੌਲਾ ਥਾਣਾ ਲਾਂਬੜਾਂ ਵਜੋਂ ਹੋਈ ਹੈ।

ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿ ਮਾਂ ਡ ਹਾਸਲ ਕੀਤਾ ਜਾਵੇਗਾ। ਸਰਿਤਾ ਕੁਮਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਰਿਕਸ਼ੇ ਉਤੇ ਬਜਾਰ ਤੋਂ ਆ ਰਹੀ ਸੀ। ਕਿਸੇ ਬਾਈਕ ਸਵਾਰ ਨੌਜਵਾਨ ਨੇ ਉਸ ਦਾ ਪਰਸ ਖਿੱਚ ਲਿਆ। ਜਿਸ ਕਰਕੇ ਉਹ ਡਿੱਗ ਪਈ ਅਤੇ ਉਸ ਦੇ ਸੱਟ ਲੱਗੀ ਹੈ। ਇਕ ਨੌਜਵਾਨ ਅਖਿਲੇਸ਼ ਕੁਮਾਰ ਦੇ ਦੱਸਣ ਮੁਤਾਬਕ ਉਹ ਆਪਣੀ ਦੁਕਾਨ ਅੱਗੇ ਖੜ੍ਹਾ ਸੀ। ਉਸ ਨੇ ਤੇਜ਼ ਰਫ਼ਤਾਰ ਜਾ ਰਹੇ ਇਕ ਬਾਈਕ ਸਵਾਰ ਨੂੰ ਦੇਖਿਆ।

ਜੋ ਰਸਤੇ ਵਿੱਚ ਟੋਆ ਹੋਣ ਕਰਕੇ ਡਿੱਗ ਪਿਆ। ਉਸ ਦੇ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਨਹੀਂ ਸੀ। ਅਖਿਲੇਸ਼ ਕੁਮਾਰ ਦੇ ਦੱਸਣ ਮੁਤਾਬਕ ਜਦੋਂ ਬਾਈਕ ਸਵਾਰ ਡਿੱਗਿਆ ਤਾਂ ਉਸ ਕੋਲ ਇਕ ਲੇਡੀ ਪਰਸ ਸੀ। ਜਿਸ ਕਰਕੇ ਅਖਿਲੇਸ਼ ਨੇ ਸੋਚਿਆ ਕਿ ਇਹ ਚੋਰ ਹੋਵੇਗਾ। ਉੱਥੇ ਕਈ ਵਿਅਕਤੀ ਇਕੱਠੇ ਹੋ ਗਏ ਅਤੇ ਜਦੋਂ ਬਾਈਕ ਸਵਾਰ ਨੂੰ ਪੁੱਛਿਆ ਗਿਆ ਤਾਂ ਉਹ ਮੰਨ ਗਿਆ ਕਿ ਉਸ ਦਾ ਸਾਥੀ ਦੌੜ ਗਿਆ ਹੈ। ਕੁਝ ਲੋਕ ਚਾਹੁੰਦੇ ਸਨ ਕਿ ਇਸ ਨੂੰ ਛੱਡ ਦਿੱਤਾ ਜਾਵੇ ਅਤੇ ਪਰਸ ਲੈ ਲਿਆ ਜਾਵੇ ਪਰ

ਅਖਿਲੇਸ਼ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਅਤੇ ਪੁਲਿਸ ਨੇ ਆ ਕੇ ਇਸ ਬਾਈਕ ਸਵਾਰ ਨੂੰ ਕਾਬੂ ਕਰ ਲਿਆ। ਅਖਿਲੇਸ਼ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਬਾਈਕ ਸਵਾਰ ਨੂੰ ਐੱਸ ਜੀ ਐੱਲ ਹਸਪਤਾਲ ਨੇੜੇ ਫੜਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸਰਿਤਾ ਕੁਮਾਰੀ ਪੁੱਤਰੀ ਬਖ਼ਸ਼ੀਸ਼ ਲਾਲ ਵਾਸੀ ਫੱਗੂ ਮੁਹੱਲਾ ਗੜ੍ਹਾ ਦਾ ਪਰਸ ਖੋਹੇ ਜਾਣ ਦੀ ਇਤਲਾਹ ਮਿਲੀ ਸੀ, ਜੋ ਰਿਕਸ਼ੇ ਤੇ ਆਪਣੇ ਘਰ ਨੂੰ ਆ ਰਹੀ ਸੀ। ਪੁਲਿਸ ਨੇ ਲੋਕਾਂ ਦੀ ਮ ਦ ਦ ਨਾਲ ਪਰਸ ਖੋਹਣ ਵਾਲੇ ਨੂੰ ਕਾ ਬੂ ਕਰ ਲਿਆ ਹੈ।

ਪਰਸ ਵਿਚ ਲੜਕੀ ਦਾ ਮੋਬਾਈਲ, ਆਈ ਡੀ ਕਾਰਡ ਅਤੇ ਕੁਝ ਹੋਰ ਸਾਮਾਨ ਸੀ। ਜੋ ਪਰਸ ਚੋਰ ਕੁਲਵਿੰਦਰ ਸਿੰਘ ਕੋਲੋਂ ਮਿਲ ਗਿਆ ਹੈ। ਕੁਲਵਿੰਦਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿ ਮਾਂ ਡ ਹਾਸਲ ਕੀਤਾ ਜਾਵੇਗਾ। ਹੋ ਸਕਦਾ ਹੈ ਉਸ ਨੇ ਕੁਝ ਹੋਰ ਵੀ ਅਜਿਹੀਆਂ ਕਾਰਵਾਈਆਂ ਕੀਤੀਆਂ ਹੋਣ, ਜੋ ਰਿਮਾਂਡ ਦੌਰਾਨ ਪਤਾ ਲੱਗ ਸਕਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *