ਦਰਬਾਰ ਸਾਹਿਬ ਚ ਕੀਤੀ ਅਰਦਾਸ ਹੋਈ ਮਿੰਟ ਚ ਕਬੂਲ, ਇਹ ਸੀਨ ਦੇਖਣ ਵਾਲਿਆਂ ਦੇ ਮੂੰਹੋ ਨਿਕਲਿਆ ਵਾਹਿਗੁਰੂ

ਥਾਣਾ ਕਾਦੀਆਂ ਦੇ ਇਕ ਪਰਿਵਾਰ ਦੇ ਉਸ ਸਮੇਂ ਚਿਹਰੇ ਖਿੜ ਗਏ ਜਦੋਂ ਕਈ ਦਿਨਾਂ ਤੋਂ ਲਾਪਤਾ ਹੋਇਆ ਉਨ੍ਹਾਂ ਦਾ 15 ਸਾਲ ਦਾ ਬੱਚਾ ਜਸਪ੍ਰੀਤ ਸਿੰਘ ਹਰਿਮੰਦਰ ਸਾਹਿਬ ਕੰਪਲੈਕਸ ਤੋਂ ਮਿਲ ਗਿਆ। ਬੱਚੇ ਦੀ ਮਾਂ ਨੇ ਉਨ੍ਹਾਂ ਦੀ ਮੱਦਦ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਹੈ। ਉਹ ਆਪਣੇ ਪੁੱਤਰ ਨੂੰ ਪੜ੍ਹਾਉਣਾ ਚਾਹੁੰਦੇ ਹਨ। ਪਰਿਵਾਰ ਨੇ ਕਈ ਦਿਨਾਂ ਤੋਂ ਇਸ ਸਬੰਧ ਵਿਚ ਥਾਣਾ ਕਾਦੀਆਂ ਵਿਖੇ ਗੁੰਮਸ਼ੁਦਗੀ ਦੀ ਦਰਖਾਸਤ ਵੀ ਦਿੱਤੀ ਹੋਈ ਸੀ। ਲੜਕੇ ਜਸਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਉਸ ਦਾ ਪਿਤਾ ਇਕੱਲਾ ਹੀ ਕਮਾਉਣ ਵਾਲਾ ਹੈ।

ਜਿਸ ਕਰਕੇ ਉਹ ਘਰੋਂ ਚਲਾ ਗਿਆ ਸੀ ਕਿਉਂਕਿ ਉਹ ਵੱਧ ਤੋਂ ਵੱਧ ਪੈਸਾ ਕਮਾਉਣਾ ਚਾਹੁੰਦਾ ਹੈ। ਗੁਰਦੁਆਰਾ ਸਿੰਘ ਸਭਾ ਦੇ ਹਜ਼ੂਰੀ ਰਾਗੀ ਭਾਈ ਜਗਜੀਤ ਸਿੰਘ ਕਾਦੀਆਂ ਨੇ ਦੱਸਿਆ ਹੈ ਕਿ ਉਹ ਭਾਈ ਘਨੱਈਆ ਦੇ ਨਾਂ ਹੇਠ ਬਣੀ ਐੱਨਜੀਓ ਅਤੇ ਖਾਲਸਾ ਏਡ ਅਧੀਨ ਲੋਕ ਸੇਵਾ ਕਰਦੇ ਹਨ। ਉਨ੍ਹਾਂ ਨੂੰ ਜਸਪ੍ਰੀਤ ਸਿੰਘ ਨਾਮ ਦੇ ਲੜਕੇ ਦੇ ਗੁੰਮ ਹੋਣ ਦੀ ਖਬਰ ਮਿਲੀ ਸੀ। ਜਿਸ ਬਾਰੇ ਥਾਣਾ ਕਾਦੀਆਂ ਵਿਚ ਦਰਖਾਸਤ ਵੀ ਦਿੱਤੀ ਗਈ ਸੀ।

ਜਗਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਜਸਪ੍ਰੀਤ ਸਿੰਘ ਨੂੰ ਦਰਬਾਰ ਸਾਹਿਬ ਵਿਖੇ ਦੇਖਿਆ ਗਿਆ ਹੈ। ਜਿਸ ਕਰਕੇ ਉਹ 2-3 ਦਿਨ ਤੋਂ ਜਸਪ੍ਰੀਤ ਸਿੰਘ ਨੂੰ ਦਰਬਾਰ ਸਾਹਿਬ ਵਿਖੇ ਲੱਭ ਰਹੇ ਸਨ। ਅੱਜ ਉਨ੍ਹਾਂ ਦੀ ਟੀਮ ਨੇ ਇਕੱਠੇ ਹੋ ਕੇ ਜਸਪ੍ਰੀਤ ਸਿੰਘ ਦੀ ਫੋਟੋ ਲੈ ਕੇ ਉਸ ਦੀ ਭਾਲ ਕੀਤੀ ਅਤੇ ਉਹ ਮਿਲ ਗਿਆ। ਪੁਲਿਸ ਨੇ ਵੀ ਉਨ੍ਹਾਂ ਦਾ ਇਸ ਕੰਮ ਵਿੱਚ ਸਾਥ ਦਿੱਤਾ ਹੈ। ਜਗਜੀਤ ਸਿੰਘ ਦੇ ਦੱਸਣ ਮੁਤਾਬਕ ਜਸਪ੍ਰੀਤ ਸਿੰਘ ਜੇਕਰ ਪੜ੍ਹਨਾ ਚਾਹੁੰਦਾ ਹੈ

ਤਾਂ ਐਨਜੀਓ ਵੱਲੋਂ ਉਸ ਦਾ ਪੜ੍ਹਾਈ ਦਾ ਖ਼ਰਚਾ ਚੁੱਕਿਆ ਜਾਵੇਗਾ। ਇਸ ਉਮਰ ਦੇ ਬੱਚੇ ਨੂੰ ਕੋਈ ਗਲਤ ਰਸਤੇ ਵੀ ਤੋਰ ਸਕਦਾ ਸੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਬੱਚੇ ਦੇ ਪਿਤਾ ਸੁਰਜੀਤ ਸਿੰਘ ਨੇ ਉਨ੍ਹਾਂ ਨੂੰ ਦਰਖਾਸਤ ਦਿੱਤੀ ਸੀ ਕਿ ਉਨ੍ਹਾਂ ਦਾ ਪੁੱਤਰ ਰਾਮਲੀਲਾ ਦੇਖਣ ਗਿਆ ਲਾਪਤਾ ਹੋ ਗਿਆ ਹੈ। ਬੱਚੇ ਦਾ ਅੰਮ੍ਰਿਤ ਛਕਿਆ ਹੋਇਆ ਹੈ। ਜਿਸ ਕਰਕੇ ਪੁਲਿਸ ਨੇ ਧਾਰਮਿਕ ਸੰਸਥਾਵਾਂ ਨਾਲ ਸੰਪਰਕ ਕੀਤਾ

ਅਤੇ ਕਾਦੀਆਂ ਤੋਂ ਜਗਜੀਤ ਸਿੰਘ ਦੀ ਟੀਮ ਨੇ ਬੱਚੇ ਨੂੰ ਹਰਿਮੰਦਰ ਸਾਹਿਬ ਤੋਂ ਲੱਭ ਲਿਆ। ਬੱਚਾ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਘਰ ਵਿੱਚ ਗ਼ਰੀਬੀ ਹੋਣ ਕਾਰਨ ਅਜਿਹੀ ਨੌਬਤ ਆ ਗਈ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬੱਚੇ ਨੇ ਭਰੋਸਾ ਦਿੱਤਾ ਹੈ ਕਿ ਉਹ ਅੱਗੇ ਤੋਂ ਅਜਿਹਾ ਨਹੀਂ ਕਰੇਗਾ। ਹੋਰ ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *