ਨਾਨੀ ਦੇ ਭੋਗ ਤੇ ਆਏ 8 ਸਾਲਾ ਮਾਸੂਮ ਨਾਲ ਵੱਡੀ ਜੱਗੋ ਤੇਰਵੀ, ਦੇਖੋ ਕਿਸ ਆਪਣੇ ਨੇ ਦਿੱਤੀ ਕਹੀ ਨਾਲ ਮੋਤ

ਬੱਚਿਆਂ ਨੂੰ ਹਰ ਕੋਈ ਪਿਆਰ ਕਰਦਾ ਹੈ। ਬੱਚਾ ਭਾਵੇਂ ਕਿਸੇ ਦਾ ਵੀ ਹੋਵੇ, ਬੱਚੇ ਪ੍ਰਤੀ ਮੰਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਹੈ ਪਰ ਇਥੇ ਕਈ ਅਜਿਹੇ ਆਦਮੀ ਵੀ ਹਨ। ਜਿਨ੍ਹਾਂ ਦੇ ਮਨਾਂ ਵਿੱਚ ਬੱਚਿਆਂ ਪ੍ਰਤੀ ਵੀ ਕੁੜੱਤਣ ਭਰੀ ਹੋਈ ਹੈ। ਉਹ ਬੱਚਿਆਂ ਦੀ ਜਾਨ ਲੈਣ ਲੱਗੇ ਵੀ ਨਹੀਂ ਝਿਜਕਦੇ। ਗੁਰਦਾਸਪੁਰ ਦੇ ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਡੇਹਰੀਵਾਲ ਦਰੋਗਾ ਵਿਖੇ ਜਰਨੈਲ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਲਗਭਗ 6 ਸਾਲ ਦੇ ਬੱਚੇ ਹਰਮਨਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਦੀ ਕਹੀ ਦਾ ਵਾਰ ਕਰਕੇ ਜਾਨ ਲੈ ਲਈ ਹੈ।

ਹਰਮਨਜੋਤ ਸਿੰਘ ਆਪਣੇ ਪਿੰਡ ਮਨੇਸ਼ ਤੋਂ ਆਪਣੀ ਨਾਨੀ ਦੇ ਭੋਗ ਸਮਾਗਮ ਵਿਚ ਪਿੰਡ ਡੇਹਰੀਵਾਲ ਦਰੋਗਾ ਵਿਖੇ ਆਇਆ ਹੋਇਆ ਸੀ। ਦੋਸ਼ੀ ਨੇ ਘਟਨਾ ਨੂੰ ਅੰਜਾਮ ਉਸ ਸਮੇਂ ਦਿੱਤਾ ਜਦੋਂ ਬੱਚਾ ਹਰਮਨਜੋਤ ਸਿੰਘ ਹੋਰ ਬੱਚਿਆਂ ਨਾਲ ਖੇਡ ਰਿਹਾ ਸੀ। ਬੱਚੇ ਨੂੰ ਬਟਾਲਾ ਦੇ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚੀ। ਥਾਣਾ ਧਾਰੀਵਾਲ ਦੀ ਪੁਲਿਸ ਨੇ ਜਰਨੈਲ ਸਿੰਘ ਪੁੱਤਰ ਹਰਦੀਪ ਸਿੰਘ ਨੂੰ ਕਾਬੂ ਕਰ ਲਿਆ ਹੈ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਜਰਨੈਲ ਸਿੰਘ ਰਿਸ਼ਤੇ ਵਿੱਚੋਂ ਮ੍ਰਿਤਕ ਬੱਚੇ ਹਰਮਨਜੋਤ ਸਿੰਘ ਦਾ ਮਾਮਾ ਲੱਗਦਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਬਟਾਲਾ ਹਸਪਤਾਲ ਤੋਂ ਇਤਲਾਹ ਮਿਲੀ ਸੀ ਕਿ ਪਿੰਡ ਡੇਹਰੀਵਾਲ ਦਰੋਗਾ ਵਿੱਚ ਇਕ ਬੱਚੇ ਦੀ ਜਾਨ ਗਈ ਹੈ। ਜਿਸ ਤੋਂ ਬਾਅਦ ਪੁਲਿਸ ਘਟਨਾ ਸਥਾਨ ਤੇ ਪਹੁੰਚੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ 6 ਸਾਲ ਦਾ ਬੱਚਾ ਹਰਮਨਜੋਤ ਸਿੰਘ ਆਪਣੀ ਨਾਨੀ ਦੇ ਭੋਗ ਸਮਾਗਮ ਤੇ ਆਇਆ ਹੋਇਆ ਸੀ। ਜਦੋਂ ਉਹ ਬੱਚਿਆਂ ਨਾਲ ਖੇਡ ਰਿਹਾ ਸੀ ਤਾਂ ਉਸ ਦੇ ਰਿਸ਼ਤੇ ਵਿੱਚੋਂ ਲੱਗਦੇ

ਮਾਮੇ ਜਰਨੈਲ ਸਿੰਘ ਨੇ ਉਸ ਤੇ ਕਹੀ ਨਾਲ ਵਾਰ ਕਰ ਦਿੱਤਾ। ਇਸ ਤੋਂ ਬਾਅਦ ਬੱਚੇ ਨੂੰ ਬਟਾਲਾ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਬੱਚਾ ਦਮ ਤੋੜ ਗਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬਿਆਨ ਦਰਜ ਕੀਤੇ ਜਾ ਰਹੇ ਹਨ। ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ। ਨਾਨੀ ਦੇ ਭੋਗ ਸਮਾਗਮ ਵਿਚ ਆਇਆ ਬੱਚਾ ਵੀ ਆਪਣੀ ਜਾਨ ਗੁਆ ਗਿਆ। ਹਰ ਕੋਈ ਇਸ ਘਟਨਾ ਦੀ ਨਿਖੇਧੀ ਕਰ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *