ਪਰਦੇਸ ਚ ਭਾਰਤੀ ਬੰਦੇ ਨੇ ਕੀਤਾ ਵੱਡਾ ਕਾਂਡ, ਆਪਣੀ ਪਤਨੀ ਨੂੰ ਮਾਰਕੇ ਸੁਟਿਆ ਸੜਕ ਤੇ

ਪਤੀ ਪਤਨੀ ਦਾ ਰਿਸ਼ਤਾ ਬਹੁਤ ਅਹਿਮ ਹੈ। ਚੰਗੇ ਮਾੜੇ ਸਮੇਂ ਵਿਚ ਪਤੀ ਪਤਨੀ ਹੀ ਇਕ ਦੂਜੇ ਦਾ ਸਹਾਰਾ ਬਣਦੇ ਹਨ। ਪਤੀ ਪਤਨੀ ਦਾ ਰਿਸ਼ਤਾ ਉਦੋਂ ਤਕ ਕਾਇਮ ਰਹਿੰਦਾ ਹੈ, ਜਦੋਂ ਤਕ ਪਤੀ ਪਤਨੀ ਇੱਕ ਦੂਜੇ ਤੇ ਭਰੋਸਾ ਕਰਦੇ ਹੋਣ ਅਤੇ ਉਨ੍ਹਾਂ ਵਿਚ ਪਿਆਰ ਹੋਵੇ। ਜੇਕਰ ਭਰੋਸਾ ਨਹੀਂ ਤਾਂ ਜ਼ਿੰਦਗੀ ਦੀ ਗੱਡੀ ਸਹੀ ਤਰੀਕੇ ਨਾਲ ਨਹੀਂ ਚੱਲ ਸਕਦੀ। ਇਕ ਦੂਸਰੇ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ ਹੈ ਅਤੇ ਸ਼ੱਕੀ ਸੁਭਾਅ ਤੇ ਕਾਬੂ ਪਾਉਣਾ ਚਾਹੀਦਾ ਹੈ, ਨਹੀਂ ਤਾਂ ਸ਼ੱਕ ਰਿਸ਼ਤਿਆਂ ਨੂੰ ਖੋਖਲਾ ਕਰ ਦਿੰਦਾ ਹੈ।

ਅਜਿਹਾ ਹੀ ਇਕ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਭਾਰਤੀ ਮੂਲ ਦੇ ਕਸਿਸ਼ ਅਗਰਵਾਲ ਉਮਰ 28 ਸਾਲ ਨੇ ਆਪਣੀ ਪਤਨੀ ਗਿਤੀਕਾ ਗੋਇਲ ਉਮਰ 29 ਦੀ ਜਾਨ ਲੈ ਲਈ ਅਤੇ ਮ੍ਰਿਤਕ ਦੇਹ ਨੂੰ ਸੜਕ ਉੱਤੇ ਸੁੱਟ ਦਿੱਤਾ। ਜਿਸ ਤੋਂ ਬਾਅਦ ਅਦਾਲਤ ਵੱਲੋਂ ਉਸਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ, ਜਦੋਂ ਅਗਰਵਾਲ ਵੱਲੋਂ ਆਪਣਾ ਜੁਰਮ ਕਬੂਲ ਕਰ ਲਿਆ ਗਿਆ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾ ਦਿੱਤੀ ਗਈ। ਕਿਹਾ ਜਾ ਰਿਹਾ ਹੈ ਕਿ ਹੈ ਲੀਸਟਰਸ਼ਾਇਰ ਕ੍ਰਾਊਨ ਕੋਰਟ ਨੂੰ ਇਹ ਦੱਸਿਆ ਗਿਆ ਹੈ

ਕਿ ਕਸ਼ਿਸ਼ ਅਗਰਵਾਲ ਨੇ ਆਪਣੀ ਪਤਨੀ ਗੀਤਿਕਾ ਗੋਇਲ ’ਤੇ ਇਸ ਸਾਲ 3 ਮਾਰਚ ਨੂੰ ਮੱਧ ਇੰਗਲੈਂਡ ਦੇ ਲੀਸਟਰ ਸਥਿਤ ਵਿੰਟਰਸਡੇਲ ਰੋਡ ’ਤੇ ਸਥਿਤ ਇੱਕ ਘਰ ਵਿਚ ਹਮਲਾ ਕੀਤਾ ਸੀ। ਉਸ ਨੇ ਆਪਣੀ ਪਤਨੀ ਦੀ ਜਾਨ ਲੈਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਕਾਰ ਵਿਚ ਪਾ ਕੇ ਸੜਕ ’ਤੇ ਛੱਡ ਦਿੱਤਾ ਅਤੇ ਆਪਣੇ ਅਪਰਾਧ ਨੂੰ ਲੁਕਾਉਣ ਲਈ ਆਪਣੀ ਪਤਨੀ ਦੇ ਫੋਨ ਤੋਂ ਉਸ ਦੇ ਪਰਿਵਾਰ ਅਤੇ ਦੋਸਤਾਂ ਨੂੰ ਫੋਨ ਕੀਤਾ ਕਿ ਸ਼ਾਮ ਨੂੰ ਕੰਮ ਤੋਂ ਘਰ ਪਰਤਣ ਦੇ ਬਾਅਦ ਉਸ ਨੇ ਆਪਣੀ ਪਤਨੀ ਨੂੰ ਨਹੀਂ ਦੇਖਿਆ ਹੈ। ਇਸ ਦੇ ਬਾਅਦ ਗੀਤਿਕਾ ਦੇ ਭਰਾ ਨੇ ਪੁਲੀਸ ਨੂੰ ਗੀਤਿਕਾ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ।

ਜਿਸ ਕਾਰਨ ਕਸ਼ਿਸ਼ ਅਗਰਵਾਲ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਦਿੱਤੀ। ਜਿਸ ਤਹਿਤ ਉਹ ਘੱਟ ਤੋਂ ਘੱਟ 20 ਸਾਲ 6 ਮਹੀਨੇ ਜੇਲ੍ਹ ਦੀ ਸਜ਼ਾ ਭੁਗਤਣ ਦੇ ਬਾਅਦ ਹੀ ਪੈਰੋਲ ’ਤੇ ਰਿਹਾਅ ਹੋ ਸਕੇਗਾ। ਇਸ ਮਾਮਲੇ ਵਿੱਚ ਲੀਸਟਰ ਸ਼ਾਇਰ ਪੁਲੀਸ ਵਿਚ ਈਸਟ ਮਿਡਲੈਂਡਸ ਸਪੈਸ਼ਲ ਆਪਰੇਸ਼ਨ ਯੂਨਿਟ ਦੀ ਨਿਰੀਖਕ ਜੇਨੀ ਹੇਗਸ ਨੇ ਕਿਹਾ ਹੈ ਕਿ, ‘ਅੱਜ ਦੀ ਸਜ਼ਾ ਨਾਲ ਗੀਤਾ ਵਾਪਸ ਤਾਂ ਨਹੀਂ ਆ ਸਕੇਗੀ ਪਰ ਮੈਨੂੰ ਉਮੀਦ ਹੈ ਕਿ ਇਸ ਨਾਲ ਗੀਤਿਕਾ ਦੇ ਪਰਿਵਾਰ ਨੂੰ ਨਿਆਂ ਜ਼ਰੂਰ ਮਿਲੇਗਾ।’ ਉਨ੍ਹਾਂ ਕਿਹਾ, ‘ਗੀਤਿਕਾ ਸਿਰਫ਼ 29 ਸਾਲ ਦੀ ਸੀ, ਜਿਸ ਦਾ ਕਤਲ ਉਸ ਵਿਅਕਤੀ ਨੇ ਕਰ ਦਿੱਤਾ, ਜਿਸ ਤੇ ਉਸ ਨੂੰ ਭਰੋਸਾ ਸੀ ਅਤੇ ਉਸ ਨੇ ਉਸ ਦੀ ਲਾਸ਼ ਨੂੰ ਸੜਕ ’ਤੇ ਸੁੱਟ ਦਿੱਤਾ।

Leave a Reply

Your email address will not be published. Required fields are marked *