ਪਰਮੀਸ਼ ਦੇ ਵਿਆਹ ਚ ਸ਼ੈਰੀ ਮਾਨ ਹੋਇਆ ਨਰਾਜ, Live ਹੋ ਕੇ ਕੱਢੀਆਂ ਗਾਲਾਂ, ਦੇਖੋ ਵੀਡੀਓ

ਸ਼ੈਰੀ ਮਾਨ ਆਪਣੇ ਗੀਤਾਂ ਕਰਕੇ ਹਮੇਸ਼ਾ ਚਰਚਾ ਵਿਚ ਰਹਿੰਦੇ ਹਨ। ਸ਼ੈਰੀ ਮਾਨ ਪੰਜਾਬ ਦੇ ਅਜਿਹੇ ਨਾਮੀ ਸਿੰਗਰ ਹਨ, ਜਿਨ੍ਹਾਂ ਦੀ ਫੈਨ ਫਾਲੋਇੰਗ ਬਾਕੀ ਕਲਾਕਾਰਾਂ ਤੋਂ ਕਿਤੇ ਜ਼ਿਆਦਾ ਹੈ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਵਿਦੇਸ਼ ਵਿਚ ਅਥਾਹ ਪਿਆਰ ਦਿੱਤਾ ਜਾਂਦਾ ਹੈ ਪਰ ਇਸ ਵਾਰ ਚਰਚਾ ਦਾ ਵਿਸ਼ਾ ਕੋਈ ਗੀਤ ਨਹੀਂ, ਸਗੋਂ ਉਨ੍ਹਾਂ ਦੀ ਇੱਕ ਵੀਡੀਓ ਹੈ, ਜੋ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਸ਼ੈਰੀ ਮਾਨ ਕਾਰ ਵਿੱਚ ਬੈਠੇ ਦਿਖਾਈ ਦੇ ਰਹੇ ਹਨ।

ਵੀਡੀਓ ਸੁਣਨ ਤੋਂ ਜਾਪਦਾ ਹੈ ਕਿ ਸ਼ੈਰੀ ਮਾਨ ਦਾ ਰੂ ਦੀ ਲੋਰ ਵਿੱਚ ਹਨ। ਇਹ ਮਾਮਲਾ ਪਰਮੀਸ਼ ਵਰਮਾ ਦੇ ਵਿਆਹ ਨਾਲ ਜੁਡ਼ਿਆ ਹੋਇਆ ਹੈ। ਜਿਸ ਕਰਕੇ ਸ਼ੈਰੀ ਮਾਨ ਦੁਆਰਾ ਵੀਡੀਓ ਬਣਾਕੇ ਪਰਮੀਸ਼ ਵਰਮਾ ਨਾਲ ਆਪਣਾ ਸ਼ਿ ਕ ਵਾ ਸਾਂਝਾ ਕੀਤਾ ਗਿਆ। ਸ਼ੈਰੀ ਮਾਨ ਨਾ ਰਾ ਜ਼ ਗੀ ਜ਼ਾਹਿਰ ਕਰਦੇ ਹਨ ਕਿ ਜਦੋਂ ਉਹ ਪਰਮੀਸ਼ ਵਰਮਾ ਦੇ ਵਿਆਹ ਤੇ ਗਏ ਤਾਂ ਉਨ੍ਹਾਂ ਦਾ ਫ਼ੋਨ ਰੱਖ ਲਿਆ ਗਿਆ। ਉਹ ਕੋਈ ਫੋਟੋਆਂ ਖਿੱਚਣ ਨਹੀਂ ਗਏ ਸਨ।

ਸ਼ੈਰੀ ਮਾਨ ਕਹਿੰਦੇ ਹਨ ਕਿ ਉਨ੍ਹਾਂ ਨੇ ਪਰਮੀਸ਼ ਦੇ ਵਿਆਹ ਵਿਚ ਪੀਤੀ ਵੀ ਨਹੀਂ, ਕਿਉਂਕਿ ਉਨ੍ਹਾਂ ਤੋਂ ਇਸ ਦਾ ਵੀ ਬਿੱਲ ਲੈ ਲਿਆ ਜਾਣਾ ਸੀ। ਉਨ੍ਹਾਂ ਕਿਹਾ ਕਿ ਉਹ ਪਰਮੀਸ਼ ਦੇ ਵਿਆਹ ਤੇ ਭਰਾ ਬਣਕੇ ਗਏ ਸਨ ਪਰ ਉਨ੍ਹਾਂ ਨੂੰ ਭਰਾ ਨਹੀਂ ਮੰਨਿਆ ਗਿਆ। ਹਾਲਾਂਕਿ ਇਸ ਵੀਡੀਓ ਨੂੰ ਬਹੁਤੇ ਲੋਕ ਮਜ਼ਾਕ ਵਿਚ ਲੈ ਰਹੇ ਹਨ। ਫੈਨਜ਼ ਦਾ ਮੰਨਣਾ ਹੈ ਕਿ ਪਰਮੀਸ਼ ਵਰਮਾ ਅਤੇ ਸ਼ੈਰੀ ਮਾਨ ਬਹੁਤ ਚੰਗੇ ਦੋਸਤ ਹਨ। ਉਹ ਇੱਕ ਦੂਜੇ ਤੋਂ ਵੱਖ ਨਹੀਂ ਰਹਿ ਸਕਦੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਵਾਇਰਲ ਵੀਡੀਓ

Leave a Reply

Your email address will not be published. Required fields are marked *