ਹੁਣੇ ਹੁਣੇ ਭਾਈ ਰਣਜੀਤ ਸਿੰਘ ਨੇ ਦਿੱਤਾ ਠੋਕਵਾਂ ਜਵਾਬ, ਬੇਅਦਵੀ ਦਾ ਸਬੂਤ ਤੁਹਾਡੇ ਕੋਲ ਹੈ ਨਹੀਂ- ਅੱਗੋਂ ਕੱਢਦੇ ਗਾਲਾਂ

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਜਿਸ ਵਿੱਚ ਉਹ ਭਾਈ ਪ੍ਰਵਾਨੇ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਜੋ ਸੁਆਲ ਪੁੱਛੇ ਹਨ, ਉਨ੍ਹਾਂ ਦਾ ਜਵਾਬ ਦਿਓ। ਤੁਸੀਂ ਤਾਂ ਉਲਟੇ ਦੋਸ਼ ਲਾਉਣ ਲੱਗ ਪਏ। ਢੱਡਰੀਆਂ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਉਹ ਸੱਚੇ ਹਨ ਤਾਂ ਹੀਂ ਤਾਂ ਉਹ ਧੱਕੇ ਦੇ ਅੱਗੇ ਖੜ੍ਹ ਜਾਂਦੇ ਹਨ। ਲਖਵੀਰ ਸਿੰਘ ਦੀ ਜਾਨ ਲੈਣ ਦੇ ਮਾਮਲੇ ਵਿੱਚ ਉਹ ਧੱਕਾ ਕਰਨ ਵਾਲਿਆਂ ਨਾਲ ਨਹੀਂ, ਸਗੋਂ ਗ਼ ਰੀ ਬ ਨਾਲ ਖਡ਼੍ਹੇ ਹਨ।

ਢੱਡਰੀਆਂ ਵਾਲਿਆਂ ਦਾ ਕਹਿਣਾ ਹੈ ਕਿ ਲਖਵੀਰ ਸਿੰਘ ਤੇ ਦੋਸ਼ ਲੱਗਾ ਹੈ ਕਿ ਉਸ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਪਰ ਉਸ ਦਾ ਕੋਈ ਸਬੂਤ ਤਾਂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਨਿਹੰਗ ਸਿੰਘਾਂ ਦੀਆਂ 8 ਵੀਡੀਓਜ਼ ਦੇਖੀਆਂ ਹਨ। ਸਭ ਵਿੱਚ ਅਲੱਗ ਅਲੱਗ ਬਿਆਨ ਹਨ? ਕੋਈ ਕਹਿੰਦਾ ਹੈ ਸਰਬਲੋਹ ਗ੍ਰੰਥ ਦੀ ਪੋਥੀ ਦੀ ਬੇ-ਅ-ਦ-ਬੀ ਕਰਨ ਲੱਗਾ ਸੀ। ਉਨ੍ਹਾਂ ਦੀ ਦਲੀਲ ਹੈ ਕਿ ਜੇਕਰ ਬੇਅਦਬੀ ਕਰਨ ਲੱਗਾ ਸੀ ਤਾਂ ਉਸ ਨੂੰ ਘੱਟ ਸ ਜ਼ਾ ਵੀ ਦਿੱਤੀ ਜਾ ਸਕਦੀ ਸੀ। ਕਿਸੇ ਦੀ ਜਾਨ ਲੈਣ ਅਤੇ ਜਾਨ ਲੈਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਫ਼ਰਕ ਹੁੰਦਾ ਹੈ।

ਉਨ੍ਹਾਂ ਨੇ ਨਿਹੰਗ ਸਿੰਘ ਬਾਬਾ ਅਮਨ ਦੀਆਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਵਾਇਰਲ ਹੋਈਆਂ ਤਸਵੀਰਾਂ ਦਾ ਵੀ ਜ਼ਿਕਰ ਕੀਤਾ। ਢੱਡਰੀਆਂ ਵਾਲਿਆਂ ਨੇ ਭਾਈ ਪ੍ਰਵਾਨੇ ਨੂੰ ਸਵਾਲ ਕੀਤਾ ਹੈ ਕਿ ਜਦੋਂ ਗੰਗਸਰ ਜੈਤੋ ਦੇ ਖੂਹ ਚੋਂ ਇੰਨਾ ਕੁਝ ਨਿਕਲਿਆ ਸੀ। ਉਸ ਸਮੇਂ ਉਹ ਕਿੱਥੇ ਸਨ? 365 ਸਰੂਪਾਂ ਦਾ ਕੀ ਬਣਿਆ? ਕੈਨੇਡਾ ਬੱਸ ਜਾਂਦੇ ਸਮੇਂ 700 ਸਰੂਪ ਸਲ੍ਹਾਬ ਗਏ? ਕੀ ਉਹ ਬੇਅਦਬੀ ਨਹੀਂ? ਉੱਥੇ ਤੁਸੀਂ ਕਿਉਂ ਨਹੀਂ ਬੋਲਦੇ? ਕੀ ਤੁਸੀਂ ਗ਼ ਰੀ ਬ ਨੂੰ ਹੀ ਧਮਕਾਉਣਾ ਜਾਣਦੇ ਹੋ?

ਤੁਸੀਂ ਕਹਿੰਦੇ ਹੋ ਕਿ ਤੁਸੀਂ ਕਾਂ ਟੰਗ ਦਿੱਤਾ ਹੈ। ਕੀ ਕਦੀ ਕਿਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਵੀ ਕਾਰਵਾਈ ਕੀਤੀ ਹੈ। ਢੱਡਰੀਆਂ ਵਾਲੇ ਕਹਿੰਦੇ ਹਨ ਕਿ ਉੱਥੇ ਤੁਹਾਨੂੰ ਡਾਂਗ ਦਿਖਦੀ ਹੈ। ਉਨ੍ਹਾਂ ਨੇ ਪੜ੍ਹੇ ਲਿਖੇ ਵਰਗ ਨੂੰ ਵੀ ਕਿਹਾ ਹੈ ਕਿ ਜੇਕਰ ਤੁਸੀਂ ਦੇਖ ਕੇ ਚੁੱਪ ਕਰ ਜਾਂਦੇ ਹੋ ਤਾਂ ਇਸ ਵਿੱਚ ਤੁਹਾਡੀ ਵੀ ਸਹਿਮਤੀ ਹੈ। ਢੱਡਰੀਆਂ ਵਾਲਿਆਂ ਨੇ ਸੰਤ ਬਲਜੀਤ ਸਿੰਘ ਦਾਦੂਵਾਲ ਤੇ ਵੀ ਸਵਾਲ ਕੀਤੇ ਹਨ। ਦੇਖਣਾ ਹੋਵੇਗਾ ਕਿ ਢੱਡਰੀਆਂ ਵਾਲੇ ਦੀਆਂ ਗੱਲਾਂ ਦਾ ਭਾਈ ਪ੍ਰਵਾਨੇ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ? ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *