ਕਾਂਗਰਸੀ MLA ਦੀ ਗੁੰਡਾਗਰਦੀ ! ਜੇ ਵੀਡੀਓ ਨਾ ਹੁੰਦੀ ਕਿਸੇ ਯਕੀਨ ਨਹੀਂ ਸੀ ਕਰਨਾ

ਹਰ ਇਨਸਾਨ ਆਪਣੀ ਵਾਹ ਵਾਹ ਸੁਣਨੀ ਚਾਹੁੰਦਾ ਹੈ। ਕਿਸੇ ਨੂੰ ਵੀ ਆਪਣੀ ਨੁਕਤਾਚੀਨੀ ਪਸੰਦ ਨਹੀਂ। ਕਈ ਤਾਂ ਆਪਣੀ ਨੁਕਤਾਚੀਨੀ ਸੁਣ ਕੇ ਆਪੇ ਤੋਂ ਬਾਹਰ ਹੋ ਜਾਂਦੇ ਹਨ ਅਤੇ ਕੋਈ ਵੀ ਕਦਮ ਚੁੱਕਣ ਤੋਂ ਗੁਰੇਜ਼ ਨਹੀਂ ਕਰਦੇ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀ ਹੈ। ਜਿਸ ਵਿੱਚ ਪਹਿਲਾਂ ਤਾਂ ਇਕ ਨੇਤਾ ਦੁਆਰਾ ਇਕ ਨੌਜਵਾਨ ਤੇ ਚਪੇੜਾਂ ਲਾਈਆਂ ਜਾਂਦੀਆਂ ਹਨ ਅਤੇ ਫੇਰ ਉਸ ਦੀ ਸਕਿਉਰਿਟੀ ਵਾਲਿਆਂ ਦੇ ਨਾਲ ਹੋਰ ਲੋਕ ਵੀ ਮਿਲ ਜਾਂਦੇ ਹਨ

ਅਤੇ ਇਸ ਨੌਜਵਾਨ ਦੀ ਖੂਬ ਖਿੱਚਧੂਹ ਕੀਤੀ ਜਾਂਦੀ ਹੈ। ਮਾਮਲਾ ਪਠਾਨਕੋਟ ਦੇ ਭੋਆ ਤੋਂ ਵਿਧਾਇਕ ਜੋਗਿੰਦਰ ਪਾਲ ਸਿੰਗਲਾ ਨਾਲ ਜੁਡ਼ਿਆ ਹੋਇਆ ਹੈ। ਉਹ ਕਿਸੇ ਧਾਰਮਿਕ ਪ੍ਰੋਗਰਾਮ ਤੇ ਆਏ ਸਨ। ਜਿੱਥੇ ਉਹ ਆਪਣੀਆਂ ਪ੍ਰਾਪਤੀਆਂ ਦੱਸ ਰਹੇ ਸਨ। ਇੰਨੇ ਵਿੱਚ ਸਾਈਡ ਤੇ ਖੜ੍ਹੇ ਇਕ ਨੌਜਵਾਨ ਨੇ ਬੋਲਣਾ ਸ਼ੁਰੂ ਕਰ ਦਿੱਤਾ। ਇਸ ਤੇ ਜੋਗਿੰਦਰ ਪਾਲ ਕਹਿੰਦੇ ਹਨ ਕਿ ਨੌਜਵਾਨ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ।

ਉਹ ਲੜਕੇ ਨੂੰ ਕਹਿੰਦੇ ਹਨ ਕਿ ਜੋ ਕਹਿਣਾ ਹੈ ਇੱਥੇ ਆ ਕੇ ਕਹੋ। ਲੜਕਾ ਜੋਗਿੰਦਰਪਾਲ ਦੇ ਕੋਲ ਆ ਜਾਂਦਾ ਹੈ ਅਤੇ ਕਹਿੰਦਾ ਹੈ, ਤੂੰ ਕੀ ਕੀਤਾ? ਇੰਨੀ ਗੱਲ ਸੁਣ ਦੇ ਸਾਰ ਹੀ ਜੋਗਿੰਦਰ ਪਾਲ ਲੜਕੇ ਦੇ ਚਪੇੜਾਂ ਜੜ ਦਿੰਦੇ ਹਨ। ਬੱਸ ਫੇਰ ਕੀ ਸੀ? ਜੋਗਿੰਦਰਪਾਲ ਦੀ ਸਕਿਉਰਿਟੀ ਵਾਲੇ ਅਤੇ ਉਥੇ ਹਾਜ਼ਰ ਹੋਰ ਲੋਕ ਵੀ ਲੜਕੇ ਤੇ ਟੁੱਟ ਕੇ ਪੈ ਜਾਂਦੇ ਹਨ। ਲੜਕੇ ਦੀ ਖ਼ੂਬ ਖੁੰਬ ਠੱਪੀ ਜਾਂਦੀ ਹੈ।

ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਹਾਲਾਂਕਿ ਨਾ ਤਾਂ ਹੁਣ ਤੱਕ ਹਲਕਾ ਵਿਧਾਇਕ ਨੇ ਇਸ ਬਾਰੇ ਕੋਈ ਬਿਆਨ ਦਿੱਤਾ ਹੈ ਅਤੇ ਨਾ ਹੀ ਲੜਕਾ ਹੀ ਮੀਡੀਆ ਸਾਹਮਣੇ ਆਇਆ। ਲੋਕ ਇਸ ਵੀਡੀਓ ਤੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੁਝ ਮਹੀਨਿਆਂ ਤੱਕ ਚੋਣਾਂ ਹੋਣ ਵਾਲੀਆਂ ਹਨ ਅਤੇ ਫੇਰ ਵਿਧਾਇਕ ਨੇ ਲੋਕਾਂ ਤੋਂ ਵੋਟਾਂ ਲੈਣ ਵੇਲੇ ਉਨ੍ਹਾਂ ਕੋਲ ਜਾਣਾ ਵੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *