ਜਿਗਰੀ ਦੋਸਤਾਂ ਨੇ ਕੀਤੀ ਯਾਰ ਮਾਰ, ਦੋਸਤ ਨੂੰ ਮਾਰਕੇ ਸੁੱਟਿਆ ਖੇਤ ਚ

ਅੱਜ ਕੱਲ੍ਹ ਨੌਜਵਾਨਾ ਵਿੱਚ ਸਹਿਣ-ਸ਼ੀਲਤਾ ਰਹੀ ਹੀ ਨਹੀਂ। ਹਰ ਛੋਟੀ-ਮੋਟੀ ਗੱਲ ਨੂੰ ਲੈ ਕੇ ਆਪਸ ਵਿੱਚ ਖਹਿਬੜ ਪੈਂਦੇ ਹਨ ਅਤੇ ਦੇਖਦੇ ਹੀ ਦੇਖਦੇ ਮਾਮਲਾ ਹੱ ਥੋ ਪਾ ਈ ਤੱਕ ਆਪ ਪਹੁੰਚ ਜਾਂਦਾ ਹੈ। ਕਦੇ ਕਦੇ ਤਾਂ ਨੌਜਵਾਨ ਮਨ ਵਿਚ ਬਦਲੇ ਦੀ ਭਾਵਨਾ ਰੱਖ ਕੇ ਗਲਤ ਕਦਮ ਚੁੱਕ ਲੈਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਅੰਤ ਸਮੇਂ ਪਛਤਾਉਣਾ ਹੀ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਦੋਸਤ ਵੱਲੋਂ ਦੂਜੇ ਦੋਸਤ ਉਤੇ ਸਾਈਕਲ ਚੋਰੀ ਦੇ ਇਲਜ਼ਾਮ ਲਗਾ ਦਿੱਤੇ ਗਏ।

ਇਸ ਗੱਲ ਨੂੰ ਲੈ ਕੇ ਦੋਨਾਂ ਵਿਚਕਾਰ ਅਣਬਣ ਹੋ ਸ਼ੁਰੁ ਹੋ ਗਈ। ਇਹ ਅਣਬਣ ਇੱਥੋਂ ਤੱਕ ਆ ਪਹੁੰਚੀ ਕਿ ਇੱਕ ਦੋਸਤ ਨੇ ਬਦਲੇ ਦੀ ਭਾਵਨਾ ਵਿੱਚ ਦੂਜੇ ਦੋਸਤ ਦੀ ਜਾਨ ਹੀ ਲੈ ਲਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀਮਾਸ਼ ਨਾਮਕ ਲੜਕਾ ਵਾਸੀ ਬਰੇਲੀ ਇੱਕ ਜਿੰਮ ਵਿੱਚ ਕੰਮ ਕਰਦਾ ਸੀ ਜੋ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਲਾਪਤਾ ਸੀ। ਇਸ ਸਬੰਧ ਵਿੱਚ ਪੁਲੀਸ ਵੱਲੋਂ ਮੁਕੱਦਮਾ ਨੰਬਰ 103 ਦਰਜ ਕੀਤਾ ਗਿਆ ਅਤੇ 364 ਆਈ ਪੀ ਸੀ ਦੇ ਤਹਿਤ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।

ਇਸ ਸਬੰਧ ਵਿਚ ਪੁਲਿਸ ਵੱਲੋਂ ਇੱਕ ਟੀਮ ਤਿਆਰ ਕੀਤੀ ਗਈ ਹੈ। ਜਿਸ ਵਿਚ ਐੱਸ.ਐੱਚ.ਓ ਸਤਨਾਮ ਅਤੇ ਅਮਨਦੀਪ ਵੱਲੋਂ ਬਹੁਤ ਹੀ ਵਧੀਆ ਕੰਮ ਕੀਤਾ ਗਿਆ। ਉਨ੍ਹਾਂ ਵੱਲੋਂ ਉੱਥੋਂ ਦੇ ਸੀ.ਸੀ.ਟੀ.ਵੀ ਕੈਮਰੇ ਦੇਖੇ ਗਏ। ਜਿਥੇ ਲੜਕਾ ਕੰਮ ਕਰਦਾ ਸੀ। ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਰਾਹੀਂ ਦੋ ਲੜਕੇ ਚੰਦਗੀਰਾਮ ਅਤੇ ਰਾਹੁਲ ਜੈਸਵਾਲ ਉਨ੍ਹਾਂ ਸਾਹਮਣੇ ਆਏ। ਜਿਨ੍ਹਾਂ ਨਾਲ ਲਾਪਤਾ ਹੋਏ ਪਿਮਾਸ਼ ਨੂੰ ਦੇਖਿਆ ਗਿਆ। ਪੁਲੀਸ ਵੱਲੋਂ ਦੋਨਾਂ ਲੜਕਿਆਂ ਤੋਂ ਪੁੱਛ ਗਿੱਛ ਕੀਤੀ ਗਈ। ਉਨ੍ਹਾਂ ਲੜਕਿਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੀਮਾਸ਼ ਦੀ ਜਾਨ ਲੈ ਲਈ ਗਈ ਹੈ।

ਇਸ ਦੌਰਾਨ ਪੁਲਿਸ ਨੇ ਲੜਕਿਆਂ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਦੋਨੋਂ ਲੜਕੇ ਵੀ ਉਥੇ ਹੀ ਜਿਮ ਵਿਚ ਕੰਮ ਕਰਦੇ ਸਨ। ਜਿੱਥੇ ਪੀਮਾਸ਼ ਕੰਮ ਕਰਦਾ ਸੀ। ਕਿਸੇ ਸਮੇਂ ਇਹ ਤਿੰਨੋ ਚੰਗੇ ਦੋਸਤ ਹੁੰਦੇ ਸਨ ਪਰ ਛੋਟੀ ਜਿਹੀ ਸਾਈਕਲ ਚੋਰੀ ਕਰਨ ਵਾਲੀ ਗੱਲ ਨੂੰ ਲੈ ਕੇ ਇਨ੍ਹਾਂ ਵਿਚਕਾਰ ਬਹਿਸ ਹੋ ਗਈ ਸੀ। ਜਿਸ ਕਾਰਨ ਦੋਨਾਂ ਨੇ ਮਿਲਕੇ ਪੀਮਾਸ਼ ਦੀ ਜਾਨ ਲੈ ਲਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਉਨ੍ਹਾਂ ਵੱਲੋਂ ਹੋਰ ਵੀ ਤਫਤੀਸ਼ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *