ਰਸਤੇ ਚ ਕੁੜੀ ਨੂੰ ਮੁੰਡਾ ਕਰਦਾ ਸੀ ਤੰਗ, ਦੁਖੀ ਹੋਈ ਨੇ ਘਰ ਆ ਕੇ ਚੁੱਕ ਲਿਆ ਗ਼ਲਤ ਕਦਮ

ਇਹ ਮਾਮਲਾ ਨਵਾਂਸ਼ਹਿਰ ਦੇ ਪਿੰਡ ਅੱਪਰਾ ਤੋਂ ਸਾਹਮਣੇ ਆਇਆ ਹੈ। ਜਿੱਥੋਂ ਦੀ ਰਹਿਣ ਵਾਲੀ ਜਸਮੀਨ ਨਾਮਕ ਲੜਕੀ ਨੂੰ ਗੋਲਡੀ ਨਾਮਕ ਲੜਕੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਸਭ ਤੋਂ ਪਰੇਸ਼ਾਨ ਹੋ ਕੇ ਲੜਕੀ ਨੇ ਗ਼ਲਤ ਕਦਮ ਚੁੱਕ ਲਿਆ ਅਤੇ ਗ਼ਲਤ  ਚੀਜ਼ ਨਿਗਲ ਕੇ ਆਪਣੀ ਜਾਨ ਦੇ ਦਿੱਤੀ। ਜਿਸ ਤੋਂ ਪਿੱਛੋਂ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਮ੍ਰਿਤਕਾ ਦੀ ਭੈਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਲਡੀ ਉਸ ਦੀ ਭੈਣ ਨੂੰ ਪ੍ਰੇਸ਼ਾਨ ਕਰਦਾ ਸੀ।

ਜਿਸ ਕਾਰਨ ਉਸ ਦੀ ਭੈਣ ਨੇ ਅਜਿਹਾ ਕਦਮ ਚੁੱਕ ਲਿਆ। ਮ੍ਰਿਤਕਾ ਦੀ ਭੈਣ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਗੋਲਡੀ ਉਸ ਨੂੰ ਬਾਜ਼ਾਰ ਵਿੱਚ ਰੋਕ ਕੇ ਕਹਿ ਰਿਹਾ ਸੀ ਕਿ ਉਹ ਆਪਣੀ ਭੈਣ ਨਾਲ ਉਸ ਦੀ ਗੱਲ ਕਰਵਾ ਦਵੇ। ਬਜ਼ਾਰ ਹੋਣ ਕਾਰਨ ਉਹ ਚੁੱਪ ਚਾਪ ਚਲਦੀ ਰਹੀ ਪਰ ਜਦੋਂ ਗੋਲਡੀ ਨੇ ਉਸ ਨੂੰ ਅੱਗੇ ਜਾ ਕੇ ਫਿਰ ਇਹੋ ਗੱਲ ਬੋਲੀ ਤਾਂ ਉਸ ਨੇ ਕੇਵਲ “ਹਾਂਜੀ” ਵਿੱਚ ਜਵਾਬ ਦੇ ਦਿੱਤਾ ਅਤੇ ਇਹ ਸਾਰੀ ਘਟਨਾ ਘਰ ਆ ਕੇ ਆਪਣੀ ਮਾਂ ਨੂੰ ਦੱਸ ਦਿੱਤੀ।

ਉਸ ਦਾ ਕਹਿਣਾ ਹੈ ਕਿ ਅੱਜ ਉਸ ਦੀ ਭੈਣ ਦੀ ਜਾਨ ਚਲੀ ਗਈ ਤੇ ਕੱਲ੍ਹ ਨੂੰ ਕਿਸੇ ਹੋਰ ਦੀ ਜਾਨ ਜਾਵੇਗੀ। ਮ੍ਰਿਤਕਾ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਸ ਸਾਰੇ ਮਾਮਲੇ ਬਾਰੇ ਪਰਸੋਂ ਹੀ ਪਤਾ ਲੱਗਾ, ਜਦੋਂ ਉਨ੍ਹਾਂ ਦੀ ਲੜਕੀ ਰੋਟੀ ਖਾਣ ਲਈ ਘਰ ਆ ਰਹੀ ਸੀ ਤਾਂ ਗੋਲਡੀ ਨੇ ਉਨ੍ਹਾਂ ਦੀ ਦੂਜੀ ਲੜਕੀ ਨੂੰ ਵੀ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਅਤੇ ਲੜਕੀ ਨੇ ਉਨ੍ਹਾਂ ਨੂੰ ਦੱਸਿਆ ਕਿ ਗੋਲਡੀ ਜੈਸਮੀਨ ਨੂੰ ਤੰਗ ਕਰਦਾ ਹੈ। ਉਨ੍ਹਾਂ ਨੇ ਗੋਲਡੀ ਨੂੰ ਇਹ ਸਾਰਾ ਕੁਝ ਕਰਨ ਤੋਂ ਰੋਕਿਆ ਅਤੇ ਸਮਝਾਇਆ।

ਉਨ੍ਹਾਂ ਨੇ ਇਸ ਸਬੰਧੀ ਸੋਮਾ ਨਾਮਕ ਪੰਚ ਨਾਲ ਵੀ ਗੱਲ ਕੀਤੀ ਸੀ ਅਤੇ ਗੋਲਡੀ ਦੇ ਘਰ ਜਾ ਕੇ ਵੀ ਸਾਰਾ ਕੁਝ ਦੱਸ ਦਿੱਤਾ ਸੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕਾ ਦੀ ਮਾਂ ਨੇ ਦਰਖਾਸਤ ਦਿੱਤੀ ਸੀ ਕੇ ਗੋਲਡੀ ਨਾਮਕ ਲੜਕਾ ਉਨ੍ਹਾਂ ਦੀ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਜਿਸ ਕਾਰਨ ਲੜਕੀ ਨੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਵਲੋਂ ਪਰਚਾ ਦਰਜ ਕਰ ਕੇ ਅਗਲੀ ਤਫਤੀਸ਼ ਜਾਰੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *