SC ਭਾਈਚਾਰੇ ਨਾਲ ਪੰਗਾ ਲੈਣਾ ਇਸ ਨਾਮੀ ਐਕਟ੍ਰੈੱਸ ਨੂੰ ਪਿਆ ਮਹਿੰਗਾ, ਮਾਮਲਾ ਦਰਜ

ਕਈ ਲੋਕ ਖ਼ੁਦ ਤੇ ਕਾਬੂ ਨਹੀਂ ਰੱਖਦੇ। ਪਹਿਲਾਂ ਤਾਂ ਗ਼-ਲ-ਤ ਕਦਮ ਚੁੱਕ ਲੈਂਦੇ ਹਨ ਅਤੇ ਫੇਰ ਪਛਤਾਉਂਦੇ ਹੋਏ ਕੋਰਟ ਕਚਹਿਰੀਆਂ ਦੇ ਚੱਕਰ ਲਾਉਂਦੇ ਹਨ। ਅਜਿਹਾ ਹੀ ਹੋਇਆ ਹੈ ਬਾਲੀਵੁੱਡ ਅਦਾਕਾਰਾ ਯੁਵਿਕਾ ਚੌਧਰੀ ਨਾਲ। ਜਿਸ ਤੇ ਐੱਸ.ਸੀ. ਐੱਸ.ਟੀ. ਐਕਟ ਅਧੀਨ ਮਾਮਲਾ ਦਰਜ ਹੋਇਆ ਹੈ। ਪੰਜਾਬ ਹਰਿਆਣਾ ਹਾਈਕੋਰਟ ਨੇ ਉਸ ਨੂੰ ਅਗਾਊਂ ਜ਼ਮਾਨਤ ਦੇ ਨਾਲ ਨਾਲ ਪੁਲਿਸ ਕੋਲ ਜਾਂਚ ਵਿਚ ਸ਼ਾਮਲ ਹੋਣ ਦੀ ਹਦਾਇਤ ਕੀਤੀ ਹੈ।

ਜਿਸ ਕਰਕੇ ਉਹ ਆਪਣੇ 10 ਬਾਉਂਸਰਾਂ ਅਤੇ ਪਤੀ ਪ੍ਰਿੰਸ ਨਰੂਲਾ ਸਮੇਤ ਹਾਂਸੀ ਥਾਣੇ ਪਹੁੰਚੀ ਅਤੇ ਸਰੰਡਰ ਕਰ ਦਿੱਤਾ। ਉੱਥੇ ਉਸ ਤੋਂ 3 ਘੰਟੇ ਪੁੱਛਗਿੱਛ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਯੁਵਿਕਾ ਚੌਧਰੀ ਨੇ 25 ਮਈ ਨੂੰ ਆਪਣੇ ਬਲਾਗ ਵਿੱਚ ਅਨਸੂਚਿਤ ਜਾਤੀ ਪ੍ਰਤੀ ਇਕ ਵੀਡੀਓ ਰਾਹੀਂ ਭੱਦੀ ਟਿੱਪਣੀ ਕੀਤੀ ਸੀ। ਜਿਸ ਕਰਕੇ ਉਸ ਤੇ ਐੱਸ ਸੀ ਐੱਸ ਟੀ ਐਕਟ ਅਧੀਨ ਮਾਮਲਾ ਦਰਜ ਹੋਇਆ ਸੀ। ਯੁਵਿਕਾ ਚੌਧਰੀ ਨੇ ਇਸ ਮਾਮਲੇ ਨੂੰ ਰੱਦ ਕਰਵਾਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਕੀਤੀ ਪਰ ਉਸ ਦੀ ਅਪੀਲ ਨਾ ਮਨਜ਼ੂਰ ਕਰ ਦਿੱਤੀ ਗਈ।

ਇਸ ਤੋਂ ਬਾਅਦ ਉਹ ਵਿਸ਼ੇਸ਼ ਅਦਾਲਤ ਵਿੱਚ ਅਗਾਊਂ ਜ਼ਮਾਨਤ ਕਰਵਾਉਣ ਲਈ ਪਹੁੰਚੀ ਪਰ ਇੱਥੇ ਵੀ ਗੱਲ ਨਹੀਂ ਬਣੀ। ਜਿਸ ਕਰਕੇ ਉਹ ਮੁੜ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅਗਾਊਂ ਜ਼ਮਾਨਤ ਕਰਵਾਉਣ ਲਈ ਪਹੁੰਚੀ। ਹਾਈਕੋਰਟ ਨੇ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਆਦੇਸ਼ ਦੇ ਦਿੱਤਾ। ਇਸ ਤੋਂ ਬਾਅਦ ਯੁਵਿਕਾ ਚੌਧਰੀ ਨੇ ਹਾਂਸੀ ਥਾਣੇ ਵਿਚ ਆਤਮ ਸਮਰਪਣ ਕਰ ਦਿੱਤਾ।

ਉਸ ਤੋਂ ਡੀ ਐੱਸ ਪੀ ਦਫ਼ਤਰ ਵਿੱਚ 3 ਘੰਟੇ ਪੁੱਛਗਿੱਛ ਕੀਤੀ ਗਈ ਅਤੇ ਬੇਲ ਬਾਂਡ ਭਰਵਾ ਕੇ ਜ਼ਮਾਨਤ ਦੇ ਦਿੱਤੀ ਗਈ। ਯੁਵਿਕਾ ਨੇ ਪੁਲਿਸ ਨੂੰ ਭਰੋਸਾ ਦਿੱਤਾ ਕਿ ਜਦੋਂ ਵੀ ਉਸ ਨੂੰ ਜਾਂਚ ਲਈ ਬੁਲਾਇਆ ਜਾਵੇਗਾ ਉਹ ਹਾਜ਼ਰ ਹੋ ਜਾਵੇਗੀ। ਇਥੇ ਦੱਸਣਾ ਬਣਦਾ ਹੈ ਕਿ ਕ੍ਰਿਕਟ ਖਿਡਾਰੀ ਯੁਵਰਾਜ ਤੇ ਵੀ ਇੱਕ ਵਾਰ ਇਸੇ ਇਸ ਤਰ੍ਹਾਂ ਦਾ ਮਾਮਲਾ ਦਰਜ ਹੋਇਆ ਸੀ।

Leave a Reply

Your email address will not be published. Required fields are marked *