ਕਾਪੇ ਤਲਵਾਰਾਂ ਲੈ ਕੇ ਵੜਗੇ ਘਰ ਅੰਦਰ 20 ਬੰਦੇ, ਘਰ ਚ ਇਕੱਲੀਆਂ ਔਰਤਾਂ ਨੇ ਲੁੱਕ ਕੇ ਬਚਾਈ ਜਾਨ

ਥਾਣਾ ਸਦਰ ਫਿਰੋਜ਼ਪੁਰ ਅਧੀਨ ਪੈਂਦੇ ਹੁਸੈਨੀਵਾਲਾ ਵਰਕਸ਼ਾਪ ਵਿਖੇ ਇਕ ਪਰਿਵਾਰ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੇ ਘਰ ਅੰਦਰ 20-25 ਬੰਦਿਆਂ ਨੇ ਆ ਕੇ ਉਨ੍ਹਾਂ ਦੇ ਬੱਚਿਆਂ ਦੀ ਖਿੱਚ ਧੂਹ ਕੀਤੀ ਅਤੇ ਸਾਮਾਨ ਦੀ ਭੰ-ਨ-ਤੋ-ੜ ਕੀਤੀ ਹੈ। ਪੁਲਿਸ ਤੇ ਵੀ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਨੇ 6 ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਵਿੰਦਰ ਕੌਰ ਨੇ ਦੱਸਿਆ ਹੈ ਕਿ ਰਾਤ ਦੇ ਲਗਪਗ 9 ਵਜੇ 20-25 ਵਿਅਕਤੀ ਕਾਪੇ ਕਿ-ਰ-ਪਾ-ਨਾਂ ਲੈ ਕੇ ਉਨ੍ਹਾਂ ਦੇ ਘਰ ਆ ਵੜੇ।

ਇਹ ਲੋਕ ਉਨ੍ਹਾਂ ਦੇ 2 ਮੋਟਰਸਾਈਕਲ, ਟੀ ਵੀ, ਅਤੇ ਬਾਰੀਆਂ ਸ਼ੀਸ਼ੇ ਤੋੜ ਗਏ। ਪਰਵਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਸਮੇਂ ਘਰ ਵਿਚ ਕੋਈ ਆਦਮੀ ਨਹੀਂ ਸੀ। ਸਿਰਫ਼ ਔਰਤਾਂ ਅਤੇ ਬੱਚੇ ਹੀ ਸਨ। ਬੱਚਿਆਂ ਦੀ ਵੀ ਖਿੱਚ ਧੂਹ ਕੀਤੀ ਗਈ ਹੈ। ਇਕ ਗੁਆਂਢਣ ਦਾ ਕਹਿਣਾ ਹੈ ਕਿ ਇਸ ਪਰਿਵਾਰ ਦੇ ਘਰ ਵਿੱਚ ਭੰ-ਨ-ਤੋ-ੜ ਕੀਤੀ ਗਈ ਹੈ। ਉਸ ਦੇ ਦੱਸਣ ਮੁਤਾਬਕ ਇਨ੍ਹਾਂ ਬੰਦਿਆਂ ਨੇ ਉਨ੍ਹਾਂ ਨੂੰ ਵੀ ਧਮਕੀਆਂ ਦਿੱਤੀਆਂ ਕਿ ਬਾਹਰ ਨਾ ਨਿਕਲਣ। ਇਹ ਵਿਅਕਤੀ ਸ਼ਰ੍ਹੇਆਮ ਧੱਕਾ ਕਰਦੇ ਹਨ।

ਹਰ ਸਮੇਂ ਸੜਕ ਤੇ ਖੜ੍ਹੇ ਰਹਿੰਦੇ ਹਨ। ਪੁਲਿਸ ਵੀ ਇਨ੍ਹਾਂ ਤੇ ਕੋਈ ਕਾਰਵਾਈ ਨਹੀਂ ਕਰਦੀ। ਹਾਲਾਂਕਿ ਘਟਨਾ ਸਥਾਨ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਥਾਣਾ ਹੈ। ਸੁਖਦੇਵ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਉਹ ਦੁਕਾਨ ਤੋਂ ਘਰ ਨੂੰ ਆ ਰਿਹਾ ਸੀ ਤਾਂ ਉਨ੍ਹਾਂ ਨੂੰ ਕਿਸੇ ਨੇ ਫੋਨ ਤੇ ਦੱਸਿਆ ਕਿ ਉਨ੍ਹਾ ਦੇ ਘਰ ਤੋ-ੜ ਭੰ-ਨ ਕੀਤੀ ਜਾ ਰਹੀ ਹੈ। ਉਨ੍ਹਾਂ ਦੇ 2 ਮੋਟਰਸਾਈਕਲ, ਆਟੋ ਰਿਕਸ਼ਾ ਅਤੇ ਹੋਰ ਸਾਮਾਨ ਦੀ ਤੋ-ਡ਼ ਭੰ-ਨ ਕੀਤੀ ਗਈ ਹੈ। ਬੱਚਿਆਂ ਦੀ ਖਿੱਚ ਧੂਹ ਕੀਤੀ ਗਈ ਹੈ।

ਇਨ੍ਹਾਂ ਦੇ ਗੁਆਂਢੀ ਬਲਵਿੰਦਰ ਸਿੰਘ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਦੇ ਘਰ ਅੰਦਰ 20 ਬੰਦੇ ਦਾਖ਼ਲ ਹੋ ਗਏ, ਜਿਨ੍ਹਾਂ ਨੇ ਤੋ-ਡ਼ ਭੰ-ਨ ਕੀਤੀ ਅਤੇ ਕੁਝ ਬੰਦੇ ਬਾਹਰ ਖੜ੍ਹੇ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਰਵਿੰਦਰ ਕੌਰ ਪਤਨੀ ਸੁਖਦੇਵ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦੇ ਘਰ ਅੰਦਰ ਤੋ-ਡ਼ ਭੰ-ਨ ਕੀਤੀ ਗਈ ਹੈ। ਥਾਣਾ ਸਦਰ ਦੀ ਪੁਲਿਸ ਨੇ 6 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋ-ਸ਼ੀ-ਆਂ ਦੀ ਭਾਲ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *