ਨਿਹੰਗ ਜਥੇਬੰਦੀਆਂ ਨੇ ਤੋੜਿਆ ਬਾਬੇ ਅਮਨ ਨਾਲੋਂ ਨਾਤਾ, ਅਸੀਂ ਦੋਸ਼ੀ ਨਿਕਲੇ ਤਾਂ ਵੱਢਕੇ ਕੁੱਤਿਆਂ ਨੂੰ ਪਾ ਦਿਓ

ਅੱਜ ਕੱਲ੍ਹ ਸਿੰਘੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੀ ਸਟੇਜ ਦੀ ਬਜਾਏ ਨਿਹੰਗ ਸਿੰਘਾਂ ਦੀ ਛਾਉਣੀ ਮੀਡੀਆ ਦਾ ਕੇਂਦਰ ਬਣੀ ਹੋਈ ਹੈ। ਇੱਥੋਂ ਹਰ ਰੋਜ਼ ਕੋਈ ਨਾ ਕੋਈ ਖ਼ਬਰ ਹੁੰਦੀ ਰਹਿੰਦੀ ਹੈ। ਨਿਹੰਗ ਸਿੰਘ ਬਾਬਾ ਰਾਜਾ ਰਾਜ ਸਿੰਘ ਨਿਹੰਗ ਅਮਨ ਸਿੰਘ ਤੇ ਕਾਫੀ ਖ-ਫ਼ਾ ਹਨ। ਪਿਛਲੇ ਦਿਨੀਂ ਅਮਨ ਸਿੰਘ ਦੀਆਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਤਸਵੀਰਾਂ ਵਾਇਰਲ ਹੋਈਆਂ ਸਨ। ਰਾਜਾ ਰਾਜ ਸਿੰਘ ਕਹਿੰਦੇ ਹਨ, ਉਸ ਨੇ ਜੋ ਵੀ ਕੀਤਾ ਹੈ, ਪੁਲਿਸ ਉਸ ਤੋਂ ਡਾਂਗ ਨਾਲ ਉਗਲਾਵੇ।

ਬੀ ਜੇ ਪੀ ਆਗੂਆਂ ਨੂੰ ਮਿਲਣ ਦੇ ਸੰਬੰਧ ਵਿਚ ਨਾ ਤਾਂ ਅਮਨ ਸਿੰਘ ਨੇ ਬਾਬਾ ਮਾਨ ਸਿੰਘ ਨੂੰ ਦੱਸਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਦੱਸਿਆ ਹੈ। ਉਹ ਸਭ ਝੂਠ ਬੋਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਰਾਜਾ ਰਾਜ ਸਿੰਘ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਦੇ ਸਬੰਧ ਵਿੱਚ, ਮੋਰਚੇ ਨੂੰ ਉਖਾੜਨ ਦੇ ਸੰਬੰਧ ਵਿਚ, ਬੀ ਜੇ ਪੀ ਆਗੂਆਂ ਨਾਲ ਕੋਈ ਗੱਲਬਾਤ ਕਰਨ ਜਾਂ ਬੇਅਦਬੀ ਦੇ ਮਾਮਲੇ ਵਿਚ ਕੋਈ ਗਲਤ ਕਦਮ ਚੁੱਕਣ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨਜ਼ਰ ਆਉਂਦੀ ਹੈ ਤਾਂ ਸਬੂਤ ਦਿਖਾ ਕੇ ਉਨ੍ਹਾਂ ਨੂੰ ਕੁੱਤਿਆਂ ਅੱਗੇ ਸੁੱਟ ਦਿੱਤਾ ਜਾਵੇ।

ਉਨ੍ਹਾਂ ਦਾ ਕਹਿਣਾ ਹੈ ਕਿ ਲਖਨੌਰ ਨੇੜੇ ਵੀ ਬੇਅਦਬੀ ਦੀ ਘਟਨਾ ਵਾਪਰੀ ਹੈ। ਪਿਛਲੇ ਦਿਨੀਂ ਫੜੇ ਵਿਅਕਤੀ ਨੇ ਦੱਸਿਆ ਸੀ ਕਿ ਉਹ 20 ਵਿਅਕਤੀ ਹਨ ਅਤੇ ਉਨ੍ਹਾਂ ਨੂੰ 30-30 ਹਜ਼ਾਰ ਰੁਪਏ ਦਿੱਤੇ ਗਏ ਹਨ। ਇਸ ਲਈ ਸਿੰਘਾਂ ਨੂੰ ਗੁਰਦੁਆਰਿਆਂ ਦੀ ਰੱਖਿਆ ਲਈ ਸਾਵਧਾਨ ਹੋਣਾ ਹੋਵੇਗਾ। ਉਨ੍ਹਾਂ ਨੇ ਨਿਹੰਗ ਮੁਖੀਆਂ ਨੂੰ ਵੀ ਕਿਹਾ ਹੈ ਕਿ ਉਹ ਕਿਸੇ ਨਵੇਂ ਬੰਦੇ ਨੂੰ ਆਪਣੇ ਨਾਲ ਨਾ ਮਿਲਾਉਣ। ਜੇਕਰ ਕੋਈ ਵਿਅਕਤੀ ਗਲਤੀ ਕਰਦਾ ਫਡ਼ਿਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਇੱਥੋਂ ਕੱਢ ਦਿੱਤਾ ਜਾਵੇ।

ਹਰ ਜਥੇਬੰਦੀ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੈ। ਬਾਬਾ ਰਾਜਾ ਰਾਜ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਮਨ ਸਿੰਘ ਨਾਲ ਕੋਈ ਸਬੰਧ ਨਹੀਂ ਹੈ ਅਤੇ ਅਮਨ ਸਿੰਘ ਸਿੱਧਾ ਹੋ ਕੇ ਜਵਾਬ ਦੇਵੇ। ਇਕ ਹੋਰ ਨਿਹੰਗ ਸਿੰਘ ਦੇ ਦੱਸਣ ਮੁਤਾਬਕ ਹਰ ਜਥੇਬੰਦੀ ਦੇ ਮੁਖੀ ਦੀ ਆਪਣੇ ਬੰਦਿਆਂ ਦੀ ਜ਼ਿੰਮੇਵਾਰੀ ਹੈ। ਜਿਹੜਾ ਬੰਦਾ ਸਾਡੇ ਵਿੱਚ ਗ਼ਲਤ ਹੈ, ਉਹ ਖੁਦ ਹੀ ਚਲਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਕੱਲ੍ਹ ਨੂੰ ਬਾਬਾ ਮਾਨ ਸਿੰਘ ਆ ਜਾਣਗੇ।

ਉਹ ਬਾਬਾ ਮਾਨ ਸਿੰਘ ਨਾਲ ਮਿਲ ਕੇ ਪ੍ਰੈੱਸ ਕਾਨਫਰੰਸ ਕਰਨਗੇ। ਜੇਕਰ ਅਮਨਦੀਪ ਸਿੰਘ ਦੋ-ਸ਼ੀ ਹੈ ਤਾਂ ਬਾਬਾ ਮਾਨ ਸਿੰਘ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਸ-ਜ਼ਾ ਦੇਣ, ਕਿਉਂਕਿ ਉਹ ਬਾਬਾ ਮਾਨ ਸਿੰਘ ਦੇ ਜਥੇ ਦਾ ਬੰਦਾ ਹੈ। ਇਸ ਸਮੇਂ ਲੱਖੇ ਸਿਧਾਣਾ ਨੇ ਵੀ ਸੁਝਾਅ ਦਿੱਤਾ ਕਿ ਨਿਹੰਗ ਸਿੰਘਾਂ ਨੂੰ ਆਪਣੇ ਵਿੱਚੋਂ ਲੁਕੀਆਂ ਭੇਡਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ, ਕਿਉਂਕਿ ਪਿੰਕੀ ਨੂੰ ਮਿਲਣਾ ਵੀ ਕਈ ਸਵਾਲ ਖੜ੍ਹੇ ਕਰਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *