ਭਾਜਪਾ ਮੰਤਰੀ ਨਾਲ ਫੋਟੋਆਂ ਵਾਲੇ ਨਿਹੰਗ ਬਾਬਾ ਅਮਨ ਦੇ ਪਿਤਾ ਦਾ ਵੱਡਾ ਖੁਲਾਸਾ

ਸਿੰਘੂ ਬਾਰਡਰ ਤੇ ਕਿਸਾਨ ਮੋਰਚੇ ਦੀ ਸਹਾਇਤਾ ਲਈ ਬੈਠੀਆਂ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਵਿੱਚੋਂ ਬਾਬਾ ਮਾਨ ਸਿੰਘ ਦੀ ਜਥੇਬੰਦੀ ਵਿੱਚ ਮੌਜੂਦ ਅਮਨ ਸਿੰਘ ਨਾਮ ਦਾ ਨਿਹੰਗ ਸਿੰਘ ਅੱਜ ਕੱਲ੍ਹ ਮੀਡੀਆ ਵਿੱਚ ਛਾਇਆ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਉਹ ਧੂਰੀ ਨੇੜਲੇ ਪਿੰਡ ਬੱਬਨਪੁਰ ਦਾ ਰਹਿਣ ਵਾਲਾ ਹੈ ਅਤੇ 6-7 ਸਾਲ ਪਹਿਲਾਂ ਘਰ ਛੱਡ ਕੇ ਨਿਹੰਗ ਸਿੰਘਾਂ ਨਾਲ ਰਲ ਗਿਆ ਸੀ। ਇਸ ਤੋਂ ਬਾਅਦ ਅਮਨ ਸਿੰਘ ਨੇ ਆਪਣੇ ਪਰਿਵਾਰ ਨਾਲ ਕੋਈ ਸਬੰਧ ਨਹੀਂ ਰੱਖਿਆ।

ਉਹ ਕਦੇ ਆਪਣੇ ਪਿੰਡ ਵੀ ਨਹੀਂ ਗਿਆ ਅਤੇ ਪਰਿਵਾਰ ਵੀ ਉਸ ਨੂੰ ਨਹੀਂ ਮਿਲਿਆ। ਅਮਨ ਸਿੰਘ ਕੋਰਾ ਅਨਪੜ੍ਹ ਹੈ। ਉਸ ਦੇ ਬਜ਼ੁਰਗ ਪਿਤਾ ਨੂੰ ਲਗਪਗ ਇੱਕ ਸਾਲ ਤੋਂ ਕੈਂਸਰ ਹੋ ਚੁੱਕਾ ਹੈ। ਅਮਨ ਦਾ ਇਕ ਹੋਰ ਭਰਾ ਹੈ ਜੋ ਮਾਤਾ ਪਿਤਾ ਨਾਲੋਂ ਅਲੱਗ ਰਹਿ ਰਿਹਾ ਹੈ। ਅਮਨ ਦੇ ਮਾਤਾ ਪਿਤਾ ਦੀ ਮਾਲੀ ਹਾਲਤ ਕਮਜ਼ੋਰ ਹੈ। ਪਿਤਾ ਬਜ਼ੁਰਗ ਹੋ ਜਾਣ ਕਾਰਨ ਅਤੇ ਕੈਂਸਰ ਹੋ ਜਾਣ ਕਾਰਨ ਕੰਮਕਾਰ ਨਹੀਂ ਕਰ ਸਕਦੇ। ਬਜ਼ੁਰਗ ਦਾ ਇੱਕ ਦਵਾਈ ਦਾ ਕਾਰਡ ਬਣਿਆ ਹੋਇਆ ਹੈ

ਜਿਸ ਕਰਕੇ ਉਨ੍ਹਾਂ ਨੂੰ ਦਵਾਈ ਮਿਲ ਜਾਂਦੀ ਹੈ। ਪਰਿਵਾਰ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ । ਜਿਸ ਕਰਕੇ ਉਹ ਗ਼ਰੀਬੀ ਦਾ ਸਾਹਮਣਾ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ ਵਾਰ ਨਿਹੰਗ ਸਿੰਘਾਂ ਦੀ ਟੋਲੀ ਇਨ੍ਹਾਂ ਦੇ ਪਿੰਡ ਗਈ ਸੀ। ਬੱਸ ਉਸ ਸਮੇਂ ਹੀ ਅਮਨ ਸਿੰਘ ਆਪਣੇ ਪਿੰਡ ਤੋਂ ਨਿਹੰਗ ਸਿੰਘਾਂ ਨਾਲ ਚਲਾ ਗਿਆ ਅਤੇ ਅੰਮ੍ਰਿਤ ਛਕ ਲਿਆ। ਇਸ ਤੋਂ ਬਾਅਦ ਉਸ ਨੇ ਆਪਣੇ ਮਾਤਾ ਪਿਤਾ ਦਾ ਹਾਲ ਨਹੀਂ ਪੁੱਛਿਆ ਅਤੇ ਨਾ ਹੀ ਕਦੇ ਪਿੰਡ ਗਿਆ ਹੈ।

ਪਿਛਲੇ ਦਿਨੀਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਕੁਝ ਹੋਰ ਬੀ.ਜੇਪੀ ਆਗੂਆਂ ਨਾਲ ਅਮਨ ਸਿੰਘ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇਹ ਤਸਵੀਰਾਂ ਉਸ ਦੇ ਪਰਿਵਾਰ ਤੱਕ ਪਹੁੰਚ ਗਈਆਂ। ਪਿਤਾ ਦੀਆਂ ਨਜ਼ਰਾਂ ਵਿੱਚ ਅਮਨ ਸਿੰਘ ਕਸੂਰਵਾਰ ਨਹੀਂ ਹੈ। ਉਹ ਨਹੀਂ ਚਾਹੁੰਦੇ ਕਿ ਅਮਨ ਸਿੰਘ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਉਨ੍ਹਾਂ ਤੇ ਕੋਈ ਕਦਮ ਚੁੱਕਿਆ ਜਾਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *