ਮੰਤਰੀ ਰਾਜਾ ਵੜਿੰਗ ਨੇ ਚੱਕਤੇ ਫੱਟੇ-ਸਾਰਾ ਪੰਜਾਬ ਹੈਰਾਨ- ਲੋਕ ਕਰ ਰਹੇ ਤਰੀਫਾਂ

ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਿਲਚਸਪੀ ਨਾਲ ਆਪਣਾ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਆਪਣੇ ਵਿਭਾਗ ਦਾ ਅਹੁਦਾ ਸੰਭਾਲੇ ਕੁਝ ਦਿਨ ਹੀ ਹੋਏ ਹਨ। ਇਨ੍ਹਾਂ ਥੋੜ੍ਹੇ ਜਿਹੇ ਦਿਨਾਂ ਵਿੱਚ ਹੀ ਉਨ੍ਹਾਂ ਨੇ ਵਿਭਾਗ ਦੀ ਆਮਦਨ ਵਿਚ ਉਮੀਦ ਤੋਂ ਜ਼ਿਆਦਾ ਵਾਧਾ ਕਰਕੇ ਦਿਖਾ ਦਿੱਤਾ ਹੈ। ਉਨ੍ਹਾਂ ਨੇ ਆਪਣੇ ਵਿਭਾਗ ਦੇ 21 ਦਿਨ ਦੀ ਕਾਰਗੁਜ਼ਾਰੀ ਦੱਸੀ ਹੈ। ਜਿਸ ਮੁਤਾਬਕ ਹੁਣ ਤਕ ਸਰਕਾਰੀ ਖ਼ਜ਼ਾਨੇ ਵਿੱਚ 3.29 ਕਰੋੜ ਰੁਪਏ ਟੈਕਸ ਦੇ ਰੂਪ ਵਿੱਚ ਜਮ੍ਹਾਂ ਹੋਏ ਹਨ।

ਮਿਲੀ ਜਾਣਕਾਰੀ ਮੁਤਾਬਕ ਪਿਛਲੇ ਮਹੀਨੇ ਦੇ ਦੂਜੇ ਅੱਧ ਭਾਵ 15 ਸਤੰਬਰ ਤੋਂ 30 ਸਤੰਬਰ ਤੱਕ ਟਰਾਂਸਪੋਰਟ ਵਿਭਾਗ ਨੂੰ 46.28 ਕਰੋੜ ਰੁਪਏ ਆਮਦਨ ਦੇ ਰੂਪ ਵਿੱਚ ਇਕੱਠੇ ਹੋਏ ਸਨ। ਜੇਕਰ 1 ਅਕਤੂਬਰ ਤੋਂ 15 ਅਕਤੂਬਰ ਤੱਕ ਦੀ ਗੱਲ ਕੀਤੀ ਜਾਵੇ ਤਾਂ ਇਹ ਆਮਦਨ 54.26 ਕਰੋੜ ਰੁਪਏ ਹੋ ਗਈ। ਜਿਸ ਦਾ ਮਤਲਬ ਹੈ ਕਿ ਇਸ ਆਮਦਨ ਵਿੱਚ 7.98 ਕਰੋੜ ਰੁਪਏ ਦਾ ਵਾਧਾ ਹੋ ਗਿਆ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਵਿਭਾਗ ਦੀ 29 ਸਤੰਬਰ ਤੋਂ 19 ਅਕਤੂਬਰ ਤੱਕ ਦੀ ਰਿਪੋਰਟ ਪੇਸ਼ ਕੀਤੀ ਹੈ।

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟੈਕਸ ਡਿਫਾਲਟਰਾਂ ਅਤੇ ਗੈ-ਰ-ਕਾ-ਨੂੰ-ਨੀ ਪਰਮਿਟ ਰੱਖਣ ਵਾਲਿਆਂ ਪ੍ਰਤੀ ਸ-ਖ਼-ਤ ਰੁਖ਼ ਅਖ਼ਤਿਆਰ ਕੀਤਾ। ਜਿਸ ਕਰਕੇ ਵਿਭਾਗ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਜਿਹੜੇ ਵਿਅਕਤੀ ਪਿਛਲੇ 10 ਮਹੀਨਿਆਂ ਤੋਂ ਟੈਕਸ ਨਹੀਂ ਸੀ ਭਰ ਰਹੇ। ਉਨ੍ਹਾਂ ਤੋਂ ਟੈਕਸ ਵਸੂਲਿਆ ਗਿਆ ਹੈ। ਵਿਭਾਗ ਦੀ ਵਧਦੀ ਆਮਦਨ ਨੂੰ ਦੇਖ ਕੇ ਹੀ 842 ਨਵੀਆਂ ਬੱਸਾਂ ਪਾਉਣ ਲਈ ਆਰਡਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *